ਪੀਲੀਏ ਦੀ ਬੀਮਾਰੀ ਠੀਕ ਕਰਨ ਦੇ ਘਰੇਲੂ ਨੁਸਖੇ

ਭੋਜਨ ਜਾਂ ਪਾਣੀ ਦੂਸ਼ਿਤ ਹੋ ਜਾਵੇ ਤਾਂ ਇਸ ਨਾਲ ਹੈਪੇਟਾਈਟਸ ਏ ਪੀਲੀਆ ਵਾਇਰਸ ਹੋ ਸਕਦਾ ਹੈ। ਇਹ ਲੀਵਰ ਦੀ ਇਨਫੈਕਸ਼ਨ ਹੁੰਦੀ ਹੈ ।ਪੀਲੀਏ ਦਾ ਵਾਇਰਸ ਇਸ ਤੋਂ ਪੀੜਤ ਕਿਸੇ ਹੋਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੇ ਵੀ ਫੈਲ ਸਕਦਾ ਹੈ ।

ਅੱਜ ਦੇ ਆਰਟੀਕਲ ਵਿੱਚ ਕੁਝ ਅਜਿਹੇ ਘਰੇਲੂ ਨੁਸਖਿਆਂ ਦੀ ਗੱਲ ਕਰਾਂਗੇ ਤੇ ਜੇ ਪੀਲੀਆ ਜਾਵੇ ਤਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ।

ਅਦਰਕ ਦੀ ਚਾਹ

ਅਦਰਕ ਦੇ ਵਿੱਚ ਐਂਟੀ ਵਾਇਰਲ ਤੱਤ ਹੁੰਦੇ ਹਨ। ਜੋ ਕਿਸੇ ਵੀ ਵਾਇਰਸ ਨੂੰ ਰੋਕਣ ਲਈ ਕਾਰਗਰ ਹੁੰਦੇ ਹਨ ।ਪੀਲੀਆ ਵੀ ਇੱਕ ਵਾਇਰਸ ਦੇ ਚੱਲਦੇ ਹੁੰਦਾ ਹੈ ।ਇਸ ਲਈ ਅਦਰਕ ਦੀ ਚਾਹ ਜਾਂ ਅਦਰਕ ਨੂੰ ਪਾਣੀ ਵਿੱਚ ਉਬਾਲ ਕੇ ਪਾਣੀ ਪੀਣਾ ਇਸ ਵਾਇਰਸ ਲਈ ਲਾਹੇਵੰਦ ਹੁੰਦਾ ਹੈ ।

ਨਿੰਬੂ ਪਾਣੀ ਪੀਣਾ

ਨਿੰਬੂ ਪਾਣੀ ਪੀਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਬਣਦਾ ਹੈ ਅਤੇ ਮਜ਼ਬੂਤ ਪਾਚਨ ਤੰਤਰ ਵਾਇਰਸ ਨਾਲ ਲੜਨ ਲਈ ਸਰੀਰ ਵਿੱਚ ਐਂਟੀ ਬਾਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ, ਜੋ ਸਾਡੇ ਸਰੀਰ ਨੂੰ ਜਲਦੀ ਠੀਕ ਕਰਦੇ ਹਨ ।

ਭੁੰਨੀ ਹੋਈ ਅਜਵਾਇਨ ਖਾਣਾ

ਪੀਲੀਏ ਦਾ ਵਾਇਰਸ ਸਾਡੇ ਜਿਗਰ/ਲੀਵਰ ਤੇ ਅਟੈਕ ਕਰਦਾ ਹੈ। ਭੁੰਨੀ ਹੋਈ ਅਜਵਾਇਨ ਇੱਕ ਚਮਚ, ਇੱਕ ਗਲਾਸ ਕੋਸੇ ਪਾਣੀ ਨਾਲ ਖਾਣ ਨਾਲ ਸਾਡੇ ਜਿਗਰ ਨੂੰ ਡੀਟਾਕਸੀਫਾਈ ਕਰਦੀ ਹੈ ।

ਸੇਬ ਦਾ ਸਿਰਕਾ ਪੀਣਾ

ਇੱਕ ਚਮਚ ਸੇਬ ਦਾ ਸਿਰਕਾ ਇੱਕ ਗਲਾਸ ਪਾਣੀ ਵਿਚ ਮਿਲਾ ਕੇ ਪੀਣ ਨਾਲ ਸਾਡੇ ਜਿਗਰ ਵਿੱਚੋਂ ਵਿਸ਼ੈਲੇ ਤੱਤ ਬਹੁਤ ਛੇਤੀ ਬਾਹਰ ਨਿਕਲਦੇ ਹਨ ਤੇ ਜਿਗਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ।

ਕੱਚੀਆਂ ਸਬਜ਼ੀਆਂ ਖਾਣਾ

ਕੱਚੀਆਂ ਸਬਜ਼ੀਆਂ ਦੇ ਵਿੱਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ ਇਨ੍ਹਾਂ ਨੂੰ ਖਾਣ ਨਾਲ ਸਾਡਾ ਜਿਗਰ ਇਨਫੈਕਸ਼ਨ ਤੋਂ ਛੇਤੀ ਰਾਹਤ ਪਾ ਲੈਂਦਾ ਹੈ ਅਤੇ ਹਰੇ ਰੰਗ ਦੀਆਂ ਸਬਜ਼ੀਆਂ ਨੂੰ ਕੱਚਾ ਖਾਣਾ ਬਹੁਤ ਲਾਹੇਵੰਦ ਹੁੰਦਾ ਹੈ ।

ਇਨ੍ਹਾਂ ਸਭ ਚੀਜ਼ਾਂ ਤੋਂ ਇਲਾਵਾ ਹੈਪੇਟਾਈਟਸ ਏ ਦੇ ਕੇਸ ਵਿੱਚ ਡਾਕਟਰ ਦੀ ਸਲਾਹ ਵੀ ਜ਼ਰੂਰ ਲਓ ।

ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਤੋਂ ਫਾਇਦਾ ਉਠਾ ਸਕਣ ।

ਸਿਹਤ ਸਬੰਧੀ ਹਰ ਰੋਜ਼ ਨਵੀਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ, ਧੰਨਵਾਦ ।


Posted

in

by

Tags: