ਪਲੇਟਲੈਟਸ ਘੱਟ ਹੋਣ ਦੇ ਕਾਰਨ ਲੱਛਣ ਅਤੇ ਵਧਾਉਣ ਦੇ ਦੇਸੀ ਨੁਸਖੇ

ਪਲੇਟਲੈਟਸ ਕੀ ਹਨ ਪਲੇਟਲੈਟਸ ਸਰੀਰ ਦੇ ਟੁੱਟੇ ਭੱਜੇ ਜਾਂ ਜ਼ਖ਼ਮੀ ਹੋਏ ਸੈੱਲਾਂ ਦੀ ਮੁਰੰਮਤ ਕਰਦੇ ਹਨ ਇਸ ਦੇ ਨਾਲ ਹੀ ਇਹ ਜ਼ਖ਼ਮਾਂ ਵਿੱਚੋਂ ਵੱਗ ਰਹੇ ਖ਼ੂਨ ਨੂੰ ਰੋਕਣ ਦਾ ਵੀ ਕੰਮ ਕਰਦੇ ਹਨ ਇਸ ਸਾਰੀ ਪ੍ਰਕਿਰਿਆ ਦਾ ਵਿਗਿਆਨਿਕ ਨਾਂ ਹੋਮੋਸਟੇਸਿਸ(hemostasis) ਹੈ ।

ਪਲੇਟਲੈਟਸ ਖ਼ੂਨ ਵਿੱਚ ਮੌਜੂਦ ਤੱਤ ਹੁੰਦੇ ਹਨ ਜੋ ਪਾਣੀ ਰੂਪੀ ਦ੍ਰਵ ਅਤੇ ਕੋਸ਼ਿਕਾਵਾਂ ਤੋਂ ਮਿਲ ਕੇ ਬਣਦੇ ਹਨ ਇਨ੍ਹਾਂ ਕੋਸ਼ਿਕਾਵਾਂ ਵਿੱਚ ਆਕਸੀਜਨ ਲਿਜਾਣ ਵਾਲੇ ਲਾਲ ਲਹੂ ਕਣ ਵੀ ਸ਼ਾਮਲ ਹੁੰਦੇ ਹਨ ।

ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੱਟ ਲੱਗ ਜਾਵੇ ਤਾਂ ਪਲੇਟਲੈਟਸ ਕੋਸ਼ਿਕਾਵਾਂ ਨੂੰ ਮੈਸੇਜ ਪਹੁੰਚ ਜਾਂਦਾ ਹੈ ਤੇ ਇਹ ਉਸ ਹਿੱਸੇ ਤੇ ਆ ਕੇ ਖੂਨ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੰਦੀਆਂ ਹਨ ।ਇੱਕ ਤੰਦਰੁਸਤ ਇਨਸਾਨ ਦੇ ਸਰੀਰ ਵਿਚ ਪਲੇਟਲੈਟਸ ਦੀ ਸੰਖਿਆ 150000 ਤੋਂ ਸਾਢੇ 450000 ਪ੍ਰਤੀ ਮਾਈਕ੍ਰੋਲੀਟਰ ਹੁੰਦੀ ਹੈ ।

ਪਲੇਟਲੈਟਸ ਦੀ ਕਮੀ ਦੇ ਲੱਛਣ

ਪਲੇਟਲੈਟਸ ਦੀ ਸੰਖਿਆ ਘੱਟ ਹੋਣ ਤੇ ਕਈ ਤਰ੍ਹਾਂ ਦੇ ਲੱਛਣ ਮਹਿਸੂਸ ਹੁੰਦੇ ਹਨ ਜੋ ਨਿਮਨ ਲਿਖਤ ਹਨ

ਡੇਂਗੂ ਜਾ ਮਲੇਰੀਆ ਹੋਣਾ।

ਸਰੀਰ ਉੱਤੇ ਲਾਲ ਭੂਰੇ ਅਤੇ ਜਾਮਣੀ ਰੰਗ ਦੇ ਨਿਸ਼ਾਨ ਹੋਣਾ ।

ਨੱਕ ਜਾਂ ਮਸੂੜਿਆਂ ਵਿੱਚੋਂ ਖ਼ੂਨ ਆਉਣਾ ।

ਜ਼ਖਮਾਂ ਵਿੱਚੋਂ ਖੂਨ ਲੰਬੇ ਸਮੇਂ ਤੱਕ ਰਹਿਣਾ ਜਾਂ ਨਾ ਰੁਕਣਾ ।

ਮਾਸਿਕ ਧਰਮ ਦੌਰਾਨ ਜ਼ਿਆਦਾ ਖੂਨ ਆਉਣਾ ।

ਮਲ ਤਿਆਗ ਜਾਂ ਪਿਸ਼ਾਬ ਕਰਦੇ ਸਮੇਂ ਖ਼ੂਨ ਆਉਣਾ ।

ਬਲੱਡ ਪਲੇਟਲੈਟਸ ਦੀ ਕਮੀ ਦੇ ਕਾਰਨ ।

ਪਲੇਟਲੈਟਸ ਦੀ ਕਮੀ ਦੇ ਕਾਰਨ ਦੋ ਭਾਗਾਂ ਵਿੱਚ ਵੰਡੇ ਗਏ ਹਨ –

1. ਬੋਨ ਮੈਰੋ ਦੀਆਂ ਸਮੱਸਿਆਵਾਂ

ਬੋਨ ਮੈਰੋ ਦੇ ਅੰਦਰ ਪਲੇਟਲੈਟਸ ਦਾ ਨਿਰਮਾਣ ਹੁੰਦਾ ਹੈ। ਜੇਕਰ ਬੋਨ ਮੈਰੋ ਦੇ ਅੰਦਰ ਪਲੇਟਲੈਟਸ ਦਾ ਨਿਰਮਾਣ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੀ ਸੰਖਿਆ ਦੇ ਵਿੱਚ ਕਮੀ ਆ ਜਾਂਦੀ ਹੈ। ਇਸ ਦੇ ਨਿਰਮਾਣ ਨਾ ਹੋਣ ਤੇ ਹੇਠ ਲਿਖੇ ਕਾਰਨ ਹੋ ਸਕਦੇ ਹਨ ।

  • ਵਿਟਾਮਨ ਬੀ 12 ਦੀ ਕਮੀ
  • ਫੋਲੇਟ (ਵਿਟਾਮਿਨ ਬੀ 9) ਦੀ ਕਮੀ
  • ਆਇਰਨ ਦੀ ਕਮੀ
  • ਕੋਈ ਇਨਫੈਕਸ਼ਨ ਹੋਣਾ (ਜਿਵੇਂ ਐੱਚ ਆਈ ਵੀ )
  • ਕੀਮੋਥੈਰੇਪੀ ਜਾਂ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ ਵਿੱਚ ਆਉਣਾ
  • ਸ਼ਰਾਬ ਦਾ ਲੋੜ ਤੋਂ ਵੱਧ ਸੇਵਨ
  • ਲਿਵਰ ਸਿਰੋਸਸ
  • ਬਲੱਡ ਕੈਂਸਰ

2. ਪਲੇਟਲੈਟਸ ਦਾ ਨਸ਼ਟ ਹੋਣਾ

ਪਲੇਟਲੈਟਸ ਦੀ ਉਮਰ ਸਾਡੇ ਸਰੀਰ ਦੇ ਅੰਦਰ 9-10 ਦਿਨ ਤੱਕ ਹੁੰਦੀ ਹੈ। ਪੁਰਾਣੇ ਪਲੇਟਲੈਟਸ ਦਾ ਨਸ਼ਟ ਹੋਣਾ ਅਤੇ ਨਵਿਆਂ ਦਾ ਨਿਰਮਾਣ ਹੋਣਾ, ਇਹ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਜੇ ਪਲੇਟਲੈਟਸ ਨਸ਼ਟ ਹੋਣ ਦੀ ਸੰਖਿਆ ਉਨ੍ਹਾਂ ਦੇ ਨਿਰਮਾਣ ਤੋਂ ਵਧ ਜਾਵੇ ਤਾਂ ਪਲੇਟਲੈਟਸ ਦੀ ਕਮੀ ਆ ਜਾਂਦੀ ਹੈ। ਪਲੇਟਲੈਟਸ ਦੀ ਕਮੀ ਦੇ ਨਿਮਨ ਲਿਖਤ ਕਾਰਨ ਹੋ ਸਕਦੇ ਹਨ-

  • ਡੇਂਗੂ ਜਾਂ ਮਲੇਰੀਆ ਹੋ ਜਾਣਾ
  • ਗਰਭ ਅਵਸਥਾ
  • ਖ਼ੂਨ ਵਿਚ ਬੈਕਟੀਰੀਆ ਦਾ ਹਮਲਾ
  • ਐਂਟੀਬਾਇਓਟਿਕ ਦਵਾਈਆਂ ਦੀ ਲੋੜ ਤੋਂ ਵੱਧ ਸੇਵਨ
  • ਖੂਨ ਸਬੰਧੀ ਵਿਕਾਰ

ਪਲੇਟਲੈਟਸ ਵਧਾਉਣ ਦੇ ਘਰੇਲੂ ਤਰੀਕੇ

ਪਪੀਤਾ

ਪਪੀਤੇ ਦਾ ਫਲ ਪਲੇਟਲੈਟਸ ਨੂੰ ਕੁਝ ਹੀ ਦਿਨਾਂ ਦੇ ਵਿੱਚ ਵਧਾਉਣ ਲਈ ਪੂਰੀ ਤਰ੍ਹਾਂ ਕਾਰਗਰ ਹੈ ।ਇਹੀ ਕਾਰਨ ਹੈ ਡੇਂਗੂ ਤੋਂ ਪੀੜਤ ਮਰੀਜ਼ਾਂ ਨੂੰ ਡਾਕਟਰ ਪਪੀਤਾ ਜਾਂ ਪਪੀਤੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ ।ਸਰੀਰ ਵਿਚ ਪਲੇਟਲੈਟਸ ਦੀ ਕਮੀ ਨਾ ਆ ਜਾਵੇ ਇਸ ਲਈ ਰੋਜ਼ਾਨਾ ਪਪੀਤੇ ਉੱਤੇ ਇੱਕ ਨਿੰਬੂ ਨੂੰ ਛੋੜ ਕੇ ਜ਼ਰੂਰ ਖਾਓ ।

ਵੀਟ ਗਰਾਸ

ਵੀਟ ਗਰਾਸ ਦਾ ਪ੍ਰਯੋਗ ਅੱਜ ਕੱਲ੍ਹ ਕੈਂਸਰ ਨਾਲ ਲੜਨ ਲਈ ਹੋ ਰਿਹਾ ਹੈ ।ਇਹ ਸਿਰਫ਼ ਪਲੇਟਲੈਟਸ ਸੀ ਨਹੀਂ ਸਗੋਂ ਹੀਮੋਗਲੋਬਿਨ ਲਾਲ ਲਹੂ ਕਣ ,ਸਫੈਦ ਲਹੂ ਕਣ ਅਤੇ ਕੋਸ਼ਿਕਾਵਾਂ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ ।

ਕੱਦੂ ਖਾਣਾ

ਕੱਦੂ ਦੇ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਪਲੇਟਲੈਟਸ ਦੇ ਵਾਧੇ ਵਿੱਚ ਸਮਰਥਨ ਕਰਦੇ ਹਨ ਅਤੇ ਇਹ ਕੋਸ਼ਿਕਾਵਾਂ ਦੇ ਅੰਦਰ ਪ੍ਰੋਟੀਨ ਨੂੰ ਕੰਟਰੋਲ ਕਰਦਾ ਹੈ ਅਤੇ ਪਲੇਟਲੈਟਸ ਦਾ ਸਤਰ ਵਧਾਉਂਦਾ ਹੈ ।

ਖੱਟੇ ਫਲ

ਖੱਟੇ ਫਲ ਵਿਟਾਮਿਨ C ਦਾ ਚੰਗਾ ਸਰੋਤ ਹੁੰਦੇ ਹਨ ਅਤੇ ਇਹ ਵੀ ਪਲੇਟਲੈਟਸ ਵਧਾਉਣ ਵਿੱਚ ਮਦਦ ਕਰਦੇ ਹਨ।

ਇਸ ਤੋਂ ਇਲਾਵਾ ਕੁਝ ਹੋਰ ਵੀ ਭੋਜਨ ਹਨ

ਪਾਲਕ

ਤਿਲਾਂ ਦਾ ਤੇਲ

ਚੁਕੰਦਰ

ਆਮਲਾ

ਪਲੇਟਲੈਟਸ ਵਧਾਉਣ ਲਈ ਖੂਬ ਪਾਣੀ ਪੀਓ ।ਸਾਡੀਆਂ ਰਕਤ ਕੋਸ਼ਿਕਾਵਾਂ ਪਾਣੀ ਅਤੇ ਪ੍ਰੋਟੀਨ ਤੋਂ ਬਣੀਆਂ ਹੁੰਦੀਆਂ ਹਨ ਇਸ ਲਈ ਪੂਰੇ ਦਿਨ ਵਿਚ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪਰਹੇਜ਼

ਸ਼ਰਾਬ ਦਾ ਸੇਵਨ ਨਾ ਕਰੋ ਇਹ ਬੋਨ ਮੈਰੋ ਦੇ ਵਿੱਚ ਪਲੇਟਲੈਟਸ ਦਾ ਨਿਰਮਾਣ ਨਹੀਂ ਹੋਣ ਦਿੰਦੀ ।

ਕੱਚੀਆਂ ਸਬਜ਼ੀਆਂ ਖਾਣ ਤੋਂ ਬਚੋ ਇਨ੍ਹਾਂ ਨਾਲ ਅੰਤੜੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਕੁਝ ਦਿਨਾਂ ਤੱਕ ਦੁੱਧ ਦਹੀਂ ਪਨੀਰ ਮੱਖਣ ਤੋਂ ਪਰਹੇਜ਼ ਰੱਖੋ ਕਿਉਂਕਿ ਡੇਅਰੀ ਦੇ ਪ੍ਰੋਡਕਟ ਖਾਣ ਨਾਲ ਬਲਗਮ ਦੀ ਸਮੱਸਿਆ ਹੋ ਸਕਦੀ ਹੈ ਜੋ ਪਲੇਟਲੈਟਸ ਲਈ ਚੰਗੀ ਨਹੀਂ।

ਡੱਬਾ ਬੰਦ ਭੋਜਨ ਨਾ ਖਾਓ ।

ਉਮੀਦ ਹੈ ਜਾਣਕਾਰੀ ਚੰਗੀ ਲੱਗੀ ਹੋਵੇਗੀ ।ਇਸ ਜਾਣਕਾਰੀ ਨੂੰ ਵੱਧ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ।

॥ਧੰਨਵਾਦ॥


Posted

in

by

Tags: