ਨਾੜਾਂ ਵਿੱਚ ਦਰਦ ਹੋਣ ਦਾ ਕਾਰਨ ਅਤੇ ਇਸ ਨੂੰ ਖ਼ਤਮ ਕਰਨ ਦਾ ਇਕ ਘਰੇਲੂ ਉਪਾਅ

ਅੱਜ ਦੇ ਇਸ ਆਰਟੀਕਲ ਵਿੱਚ ਨਾੜਾਂ ਦੇ ਦਰਦ ਦੇ ਕਾਰਨ ਨਾੜਾਂ ਦੇ ਦਰਦ ਦਾ ਇਲਾਜ ਇਸ ਦੇ ਬਾਰੇ ਵਿੱਚ ਦੱਸਾਂਗੇ ।

ਇਨ੍ਹਾਂ ਦੇ ਮਾਧਿਅਮ ਰਾਹੀਂ ਖੂਨ ਸਾਡੇ ਸਰੀਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਂਦਾ ਹੈ ਜਦੋਂ ਇਨ੍ਹਾਂ ਦੇ ਰਸਤੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਅੜਚਨ ਆਉਂਦੀ ਹੈ ਤਾਂ ਇਹ ਸੁੰਗੜਨ ਲੱਗ ਜਾਂਦੀਆਂ ਹਨ। ਸਰੀਰ ਵਿੱਚ ਖੂਨ ਦਾ ਵਹਾਅ ਘੱਟ ਜਾਂਦਾ ਹੈ। ਨਸਾ ਦੇ ਸੁੰਗੜਨ ਕਾਰਨ ਨਸਾਂ ਵਿੱਚ ਦਰਦ ਹੁੰਦਾ ਹੈ ।ਜਿਸ ਨਾਲ ਤਕਲੀਫ ਹੁੰਦੀ ਹੈ ।

ਕਈ ਵਾਰ ਹੱਡੀਆਂ, ਕਾਰਟੀਲੇਜ਼ ਜਾਂ ਮਾਸਪੇਸ਼ੀਆਂ ਵਿੱਚ ਆਇਆ ਕੋਈ ਬਦਲਾਅ ਜਾਂ ਖਿੱਚਾਅ ਨਸਾਂ ਨੂੰ ਦਬਾਉਂਦਾ ਹੈ। ਜਿਸ ਨਾਲ ਨਸਾਂ ਵਿੱਚ ਦਰਦ ਹੁੰਦਾ ਹੈ ।

ਨਸਾਂ ਵਿੱਚ ਦਰਦ ਹੋਣ ਦੇ ਕਾਰਨ

  • ਰਸਾਇਣਿਕ ਪ੍ਰਦੂਸ਼ਣ
  • ਨਸਾਂ ਉੱਤੇ ਦਬਾਅ ਪੈਣਾ
  • ਨਸਾਂ ਵਿੱਚ ਸੋਜ ਆਉਣੀ
  • ਨਸਾਂ ਦਾ ਅਚਾਨਕ ਦੱਬ ਜਾਣਾ
  • ਨਸ਼ਾ ਕਰਨਾ
  • ਸ਼ੂਗਰ

ਨਸਾ ਦਾ ਦਰਦ ਘੱਟ ਕਰਨ ਦੇ ਘਰੇਲੂ ਤਰੀਕੇ

  • ਜੇ ਕਿਤੇ ਨਸਾਂ ਵਿੱਚ ਦਰਦ ਹੋ ਰਿਹਾ ਹੈ ਉਸ ਜਗਾ ਤੇ ਬਰਫ ਜਾਂ ਗਰਮ ਪਾਣੀ ਦੀ ਟਕੋਰ ਕਰਨ ਨਾਲ ਨਾਸਾਂ ਦਾ ਦਰਦ ਰੁਕ ਜਾਂਦਾ ਹੈ ।
  • ਪੁਦੀਨੇ ਦੇ ਤੇਲ ਦੀ ਮਾਲਸ਼ ਵੀ ਨਾੜਾਂ ਦੇ ਲਈ ਚੰਗੀ ਹੈ। ਪੁਦੀਨੇ ਦੇ ਤੇਲ ਦੀ ਮਾਲਿਸ਼ ਨਾਲ ਨਾੜਾਂ ਦਾ ਦਰਦ ਹੌਲੀ ਹੌਲੀ ਘੱਟ ਹੋਣ ਲੱਗਦਾ ਹੈ ।
  • ਸਰ੍ਹੋਂ ਦਾ ਤੇਲ ਵੀ ਇੱਕ ਦਰਦ ਨਿਵਾਰਕ ਦੇ ਤੌਰ ਤੇ ਕੰਮ ਕਰਦਾ ਹੈ। ਨਾੜਾਂ ਦਾ ਦਰਦ ਖਤਮ ਕਰਨ ਲਈ ਸਰ੍ਹੋਂ ਦਾ ਤੇਲ ਹਲਕਾ ਗਰਮ ਕਰਕੇ ਉਸ ਤੇਲ ਦੀ ਨਾੜਾਂ ਤੇ ਮਾਲਿਸ਼ ਕਰਨ ਨਾਲ ਉਨ੍ਹਾਂ ਦਾ ਦਰਦ ਖਤਮ ਹੁੰਦਾ ਹੈ ।
  • ਰੋਜ਼ਾਨਾ ਥੋੜ੍ਹੀ ਬਹੁਤ ਕਸਰਤ ਜ਼ਰੂਰ ਕਰੋ ਅਜਿਹਾ ਕਰਨ ਨਾਲ ਨਸਾਂ ਦੇ ਵਿੱਚ ਖੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ ਤੇ ਉਨ੍ਹਾਂ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ।

ਉਮੀਦ ਹੈ ਦੋਸਤੋ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਚੰਗੀ ਲੱਗੇ ਤਾਂ ਇਸ ਜਾਣਕਾਰੀ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰੋ ।


Posted

in

by

Tags: