ਨਾੜਾਂ ਦੀ ਬਲਾਕੇਜ ਦੂਰ ਕਰਨੀ ਹੈ ਤਾਂ ਖਾਓ ਇਹ ਭੋਜਨ

ਤੇਜ਼ ਰਫਤਾਰ ਨਾਲ ਦੌੜਦੀ ਜ਼ਿੰਦਗੀ ਸਾਡੀ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਵਿਗਾੜ ਰਹੀ ਹੈ। ਖਾਣ ਪੀਣ ਦੀਆਂ ਗ਼ਲਤ ਆਦਤਾਂ ਦੇ ਚਲਦੇ ਅੱਜ ਕੱਲ੍ਹ ਛੋਟੀ ਉਮਰ ਵਿੱਚ ਵੀ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸ਼ੂਗਰ, ਕਲੈਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਅੱਜ ਕੱਲ੍ਹ ਆਮ ਹੋ ਗਈਆਂ ਹਨ ।

ਇਨ੍ਹਾਂ ਸਭ ਵਿੱਚ ਅੱਜ ਕੱਲ੍ਹ ਨਾੜਾਂ ਦੀ ਬਲਾਕੇਜ ਦੀ ਸਮੱਸਿਆ ਇਕ ਆਮ ਜਿਹੀ ਗੱਲ ਬਣ ਗਈ ਹੈ ।ਅੰਕੜਿਆਂ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ ਵਿਚ ਲੱਗਪਗ 40% ਲੋਕ ਪੀੜਤ ਹਨ ।

ਇਸ ਦਾ ਮੁੱਖ ਕਾਰਨ ਸਾਡੀਆਂ ਨਾੜਾਂ ਦੀ ਕਮਜ਼ੋਰੀ ਅਤੇ ਸਾਡੇ ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਹੈ ।ਸੰਤੁਲਿਤ ਭੋਜਨ ਦੀ ਬਜਾਏ ਬਾਹਰ ਤਾਂ ਤਲਿਆ ਜਾਂ ਭੁੰਨਿਆ ਹੋਇਆ ਫਾਸਟ ਫੂਡ ਖਾਣਾ ਸਾਡੇ ਖ਼ੂਨ ਦੇ ਵਿੱਚ ਅਸ਼ੁੱਧੀਆਂ ਦੀ ਮਾਤਰਾ ਵਧਾ ਦਿੰਦਾ ਹੈ ਜਿਸ ਦੇ ਚੱਲਦੇ ਬਲੱਡ ਸਰਕੁਲੇਸ਼ਨ ਵਿੱਚ ਰੁਕਾਵਟ ਪੈਦਾ ਹੁੰਦੀ ਹੈ ।

ਇਸ ਨਾਲ ਸਰੀਰ ਵਿੱਚ ਬੁਰੇ ਕੋਲੈਸਟਰੋਲ ਦੀ ਮਾਤਰਾ ਵੱਧਦੀ ਹੈ ਜਿਸ ਨਾਲ ਨਾੜਾਂ ਵਿੱਚੋਂ ਖੂਨ ਦਾ ਪ੍ਰਵਾਹ ਨਹੀਂ ਹੋ ਪਾਉਂਦਾ ਅਤੇ ਖੂਨ ਦੇ ਥੱਕੇ ਜੰਮਦੇ ਹਨ ।ਇਹ ਬਲਾਕੇਜ ਦਾ ਰੂਪ ਲੈ ਲੈਂਦੇ ਹਨ ।

ਅੱਜ ਇਸ ਆਰਟੀਕਲ ਵਿੱਚ ਨਾੜਾਂ ਵਿੱਚ ਬਲਾਕੇਜ ਹੋਣ ਤੋਂ ਰੋਕਣ ਦੇ ਕੁਦਰਤੀ ਵਸੀਲਿਆਂ ਬਾਰੇ ਗੱਲ ਕਰਾਂਗੇ

ਭੋਜਨ ਜੋ ਕਰਦਾ ਹੈ ਕੁਦਰਤੀ ਤਰੀਕੇ ਨਾਲ ਨਾੜਾਂ ਦੀ ਸਫਾਈ

ਮੈਡੀਟ੍ਰੇਨੀਅਨ ਡਾਈਟ ਜਿਸ ਦੇ ਵਿੱਚ ਕਲੈਸਟਰੋਲ ਤਾਂ ਹੋਵੇ ਪਰ ਫਾਈਬਰ ਦੀ ਮਾਤਰਾ ਉਸ ਤੋਂ ਵੱਧ ਹੋਵੇ,ਨਾੜਾਂ ਲਈ ਸਭ ਤੋਂ ਚੰਗਾ ਮੰਨਿਆ ਗਿਆ ਹੈ ।ਅਜਿਹੇ ਭੋਜਨ ਵਿੱਚ ਖੰਡ ਅਤੇ ਨਮਕ ਦੀ ਮਾਤਰਾ ਘੱਟ ਰੱਖੀ ਜਾਂਦੀ ਹੈ ,ਤੇਲ ਜਾਂ ਫੈਟ ਦੇ ਰੂਪ ਵਿੱਚ ਆਲਿਵ ਆਇਲ (ਜੈਤੂਨ ਤੇਲ ) ਦੀ ਵਰਤੋਂ ਹੁੰਦੀ ਹੈ ।ਭੋਜਨ ਵਿੱਚ ਛੋਲੇ, ਅਨਾਰ, ਲਸਣ, ਕੇਸਰ, ਹਲਦੀ, ਹਰੀਆਂ ਸਬਜ਼ੀਆਂ ਅਤੇ ਫਲ ਭਰਪੂਰ ਹੁੰਦੇ ਹਨ ।

ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਗਰਮ ਪਾਣੀ ਦਾ ਸੇਵਨ ਜ਼ਰੂਰ ਕਰੋ। ਇਹ ਨਾੜਾਂ ਦੀ ਬੁਲਾਕੇਜ ਦਾ ਖਤਰਾ ਬਹੁਤ ਹੱਦ ਤੱਕ ਘਟਾ ਦਿੰਦਾ ਹੈ ।ਸਰੀਰ ਦਾ ਪਾਚਨ ਤੰਤਰ ਅਤੇ ਮੈਟਾਬਾਲਿਜ਼ਮ ਦੀ ਦਰ ਵਧਾਉਣ ਲਈ ਐਕਸਰਸਾਈਜ਼ ਦਾ ਸਹਾਰਾ ਜ਼ਰੂਰ ਲਵੋ ।

ਨਾੜਾਂ ਦੀ ਬਲਾਕੇਜ ਖੋਲ੍ਹਣ ਦੇ ਘਰੇਲੂ ਉਪਾਅ

ਲਸਣ

ਇਹ ਕੋਲੈਸਟ੍ਰੋਲ ਦਾ ਲੈਵਲ ਘਟਾਉਣ ਵਿੱਚ ਬਹੁਤ ਲਾਭਦਾਇਕ ਹੈ। ਲਸਣ ਭੋਜਨ ਵਿੱਚ ਸ਼ਾਮਲ ਜ਼ਰੂਰ ਕਰੋ ।ਜੇ ਨਾੜਾਂ ਬੰਦ ਹੋ ਗਈਆਂ ਹਨ ਤਾਂ ਲੱਸਣ ਦੀਆਂ 3 ਕਲੀਆਂ 1 ਕੱਪ ਦੁੱਧ ਵਿੱਚ ਉਬਾਲ ਕੇ ਪੀਓ ।

ਦਲੀਆ

ਇਸ ਨੂੰ ਅੰਗਰੇਜ਼ੀ ਵਿੱਚ ਓਟਸ ਵੀ ਕਹਿੰਦੇ ਹਨ ।ਯੂਰਪ ਵਿੱਚ ਸਿਹਤ ਪ੍ਰਤੀ ਜਾਗਰੂਕ ਲੋਕ ਆਪਣੇ ਦਿਨ ਦੀ ਸ਼ੁਰੂਆਤ ਦਲ਼ੀਆ ਖਾ ਕੇ ਹੀ ਕਰਦੇ ਹਨ ।ਇਸ ਅੰਦਰ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਬਲਾਕੇਜ ਦੀ ਸਮੱਸਿਆ ਨਹੀਂ ਹੋਣ ਦਿੰਦਾ ।

ਅਨਾਰ

ਅਨਾਰ ਐਂਟੀ ਆਕਸੀਡੈਂਟ ਹੋਣ ਦੇ ਨਾਲ ਨਾਲ ਨਾਈਟ੍ਰਿਕ ਅਤੇ ਆਕਸਾਈਡ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਧਮਨੀਆਂ ਦੇ ਵਿੱਚ ਬਲਾਕੇਜ ਦੀ ਸਮੱਸਿਆ ਨਹੀਂ ਹੋਣ ਦਿੰਦਾ ।

ਦਿਲ ਲਈ ਸਿਹਤਮੰਦ ਚੀਜ਼ਾਂ

ਲਸਣ, ਸ਼ਹਿਦ, ਹਲਦੀ, ਕੇਸਰ ਇਸ ਸਭ ਨੂੰ ਦਿਲ ਲਈ ਸਿਹਤਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਨ ਨਾਲ ਧਮਨੀਆਂ ਵਿੱਚ ਬਲਾਕੇਜ ਦੀ ਸਮੱਸਿਆ ਨਹੀਂ ਆਉਂਦੀ ।

ਮੋਟਾਪੇ ਤੇ ਕੰਟਰੋਲ

ਮੋਟਾਪੇ ਨੂੰ ਬਿਮਾਰੀਆਂ ਦੀ ਜੜ੍ਹ ਕਿਹਾ ਜਾਂਦਾ ਹੈ। ਨਾੜਾਂ ਦੀ ਬਲਾਕੇਜ ਦੇ ਲਈ ਵਧਦਾ ਵਜ਼ਨ ਵੀ ਬਹੁਤ ਜ਼ਿੰਮੇਦਾਰ ਹੈ ।ਇਸ ਲਈ ਮੋਟਾਪਾ ਪੈਦਾ ਕਰਨ ਵਾਲੀਆਂ ਚੀਜ਼ਾਂ ਜਿਵੇਂ ਮੱਖਣ, ਪਨੀਰ,।ਕਰੀਮ, ਕੇਕ, ਮੀਟ ਅਤੇ ਫੈਟ ਭਰਪੂਰ ਭੋਜਨ ਦਾ ਸੇਵਨ ਘੱਟ ਕਰੋ ।

ਕਸਰਤ

ਰੋਜ਼ਾਨਾ ਅੱਧਾ ਘੰਟਾ ਹਲਕੀ ਫੁਲਕੀ ਕਸਰਤ ਜ਼ਰੂਰ ਕਰੋ, ਤਾਂ ਜੋ ਨਾੜਾਂ ਵਿੱਚ ਹਲਚਲ ਹੁੰਦੀ ਰਹੇ ਅਤੇ ਬਲਾਕੇਜ ਦਾ ਖ਼ਤਰਾ ਘੱਟ ਹੋ ਸਕੇ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ, ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ, ਧੰਨਵਾਦ ।


Posted

in

by

Tags: