ਮੈਗੀ ਅੰਦਰ ਪਾਇਆ ਗਿਆ ਲੈੱਡ, ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਰ ਸਕਦਾ ਹੈ ਅਪੰਗ ।

ਆਖਿਰਕਾਰ ਚਾਰ ਸਾਲ ਦੇ ਬਾਅਦ ਨੈਸਲੇ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਇਹ ਗੱਲ ਹੁਣ ਕਬੂਲ ਲਈ ਹੈ. ਕਿ ਮੈਗੀ ਦੇ ਵਿੱਚ ਲੈੱਡ ਸੀ ।ਜੋ ਕਿ ਇਕ ਖਤਰਨਾਕ ਧਾਤ ਹੈ ਇਸ ਦਾ ਦਿਮਾਗ਼ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਬੱਚਿਆਂ ਨੂੰ ਇਹ ਸਰੀਰਕ ਤੇ ਮਾਨਸਿਕ ਤੌਰ ਤੇ ਅਪੰਗ ਵੀ ਕਰ ਸਕਦੀ ਹੈ ।ਬਚਿਆਂ ਦੇ IQ ਦੇ ਮਿਆਰ ਤੇ ਸੋਚਣ ਸਮਝਣ ਦੀ ਸ਼ਕਤੀ ਘਟਾ ਸਕਦੀ ਹੈ ।ਏਨਾ ਹੀ ਨਹੀਂ ਹੈ ਬੱਚਿਆਂ ਦੀਆਂ ਹੱਡੀਆਂ ਕਿਡਨੀ ਦਿਲ ਦੀ ਧੜਕਨ ਆ ਤੇ ਵੀ ਬੁਰਾ ਅਸਰ ਪਾਉਂਦਾ ਹੈ ।

ਇਸ ਦੇ ਨਾਲ ਹੀ ਮੈਗੀ ਦੇ ਅੰਦਰ ਸੋਡੀਅਮ ਗੁੱਟਾਮੈਟ ਹੋਣ ਦੀ ਵੀ ਪੁਸ਼ਟੀ ਕੀਤੀ ਹੈ ।ਸੋਡੀਅਮ ਗੁੱਟਾਮੈਟ ਅਜਿਹਾ ਤੱਤ ਹੈ ਜੋ ਸਾਡੇ ਸੁਆਦ ਦੀਆਂ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਨੂੰ ਜਿਸ ਚੀਜ਼ ਵਿੱਚ ਹੁੰਦਾ ਹੈ ਉਸ ਚੀਜ਼ ਦੇ ਆਦੀ ਬਣਾ ਦਿੰਦਾ ਹੈ ।ਜਿਸ ਦੇ ਚੱਲਦੇ ਬੱਚੇ ਅਤੇ ਵੱਡੇ ਨਾ ਚਾਹੁੰਦੇ ਹੋਏ ਵੀ ਇਸ ਨੂੰ ਖਾਣ ਦੀ ਆਦਤ ਨੂੰ ਨਹੀਂ ਤਿਆਗ ਸਕਦੇ ।ਇਸ ਨੂੰ ਖਾਣ ਦੀ ਤਲਬ ਉਠਦੀ ਹੈ ।

ਭਾਰਤੀ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਗੰਭੀਰ ਨੋਟਿਸ ਲੈਂਦੇ ਹੋਏ ਨੈਸਲੇ ਇੰਡੀਆ ਨੂੰ ਕਿਹਾ ਕਿ ਬੱਚਿਆਂ ਦੇ ਇਸ ਤਰ੍ਹਾਂ ਦੇ ਖਾਣੇ ਤੇ ਰੋਕ ਕਿਉਂ ਨਾ ਲਗਾਈ ਜਾਵੇ ਜਿਸ ਵਿੱਚ ਲੈੱਡ ਹੈ ਲੈੱਡ ਜੋ ਕਿ ਇੱਕ ਜ਼ਹਿਰੀਲੀ ਧਾਤ ਹੈ।

ਜ਼ਿਕਰਯੋਗ ਹੈ ਕਿ ਫੂਡ ਸੇਫਟੀ ਸਟੈਂਡਰਡਸ ਐਂਡ ਸੇਫਟੀ ਅਥਾਰਿਟੀ ਆਫ ਇੰਡੀਆ ਨੇ ਮੈਗੀ ਦੀ ਸੇਲ june 2015 ਵਿੱਚ ਬੈਨ ਕਰ ਦਿੱਤੀ ਸੀ ਅਤੇ ਨੈਸਲੇ ਇੰਡੀਆ ਉੱਪਰ ਭਾਰੀ ਜੁਰਮਾਨਾ ਲਾਇਆ ਸੀ। ਇਸਦਾ ਮੁੱਖ ਕਾਰਨ ਮੈਗੀ ਵਿੱਚੋਂ ਮੋਨੋ ਸੋਡੀਅਮ ਗੁੱਟਾਮੇਟ ਅਤੇ ਲੈੱਡ ਧਾਤ ਦੇ ਅੰਸ਼ ਮਿਲੇ ਸਨ ।ਇਸ ਤੋਂ ਬਾਅਦ ਨੈਸਲੇ ਇੰਡੀਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਨਵੇਂ ਟੈਸਟ ਕਰਨ ਦੀ ਬੇਨਤੀ ਕੀਤੀ ਅਤੇ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ ਕਿ ਮੈਗੀ ਵਿੱਚ ਕੋਈ ਜ਼ਹਿਰੀਲਾ ਤੱਤ ਹੈ ਜਾਂ ਨਹੀਂ ਉਦੋਂ ਤੱਕ ਉਸ ਨੂੰ ਪਿਛਲੀਆਂ ਸ਼ਰਤਾਂ ਦੇ ਆਧਾਰ ਤੇ ਮੈਗੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ |

ਨਾਲ ਹੀ ਨੈਸਲੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਲੈੱਡ ਮਿਲਾਉਣ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਇਹ ਬਾਹਰੀ ਸਰੋਤਾਂ ਤੋਂ ਆਇਆ ਹੈ ।ਲੈੱਡ ਜੋ ਜ਼ਹਿਰੀਲੀ ਧਾਤ ਹੈ ਅੱਜ ਕੱਲ੍ਹ ਬਹੁਤ ਸਾਰੇ ਭੋਜਨ ਪਦਾਰਥਾਂ ਵਿੱਚ ਮੌਜੂਦ ਹੈ ।ਇਸ ਨੂੰ ਭੋਜਨ ਪਦਾਰਥਾਂ ਤੋਂ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ ।ਇਸੇ ਲਈ 10 ਲੱਖ ਭੋਜਨ ਦੇ ਦਾਣਿਆਂ ਤੇ ਅੰਤਰ 2.5 ਦਾਨੇ ਲੈੱਡ ਦੇ ਸੇਫ ਲਿਮਟ ਦੀ ਕੈਟਾਗਰੀ ਦੇ ਵਿੱਚ ਆਉਂਦੇ ਹਨ ।ਮੈਗੀ ਦੇ ਕੇਸ ਵਿੱਚ ਵੀ ਅਜਿਹਾ ਹੀ ਹੈ ।

ਅਜਿਹਾ ਜਵਾਬ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ,” ਅਜਿਹਾ ਭੋਜਨ ਜਿਸ ਵਿੱਚ ਲੈੱਡ ਹੋਵੇ, ਚਾਹੇ ਕਿੰਨੀ ਵੀ ਮਾਤਰਾ ਵਿੱਚ,ਕੀ ਬੱਚਿਆਂ ਦੇ ਖਾਣਯੋਗ ਹੈ ?”
ਜੱਜ ਵੱਲੋਂ ਅਜਿਹਾ ਸਵਾਲ ਸੁਣ ਕੇ ਨੈਸਲੇ ਇੰਡੀਆ ਦੇ ਵਕੀਲ ਵੀ ਲਾਜਵਾਬ ਹੋ ਗਏ ਅਤੇ ਹੁਣ ਇਸ ਕੇਸ ਦੇ ਵਿੱਚ ਇਸ ਸਵਾਲ ਦੇ ਜਵਾਬ ਲਈ ਉਨ੍ਹਾਂ ਨੇ ਅਗਲੀ ਤਰੀਕ ਦੀ ਮੋਹਲਤ ਮੰਗੀ ਹੈ ।
ਮੈਗੀ ਭਾਰਤੀ ਬਜਾਰਾਂ ਵਿੱਚ ਵਿਕੇਗੀ ਜਾਂ ਨਹੀਂ ਇਸਦਾ ਪਤਾ ਹੁਣ ਸੁਪਰੀਮ ਕੋਰਟ ਵਿੱਚ ਅਗਲੀਆਂ ਤਰੀਕਾਂ ਵਿੱਚ ਲੱਗੇਗਾ|


Posted

in

by

Tags: