ਦੁੱਧ ਵਿੱਚ ਸਿਰਫ਼ ਇੱਕ ਚਮਚ ਮਿਲਾ ਕੇ ਪੀਣ ਨਾਲ ਮਿਲਦੇ ਹਨ ਇਹ ਫਾਇਦੇ

ਦੁੱਧ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਇਸੇ ਤਰ੍ਹਾਂ ਸ਼ਹਿਦ ਪੀ ਸਾਡੇ ਸਰੀਰ ਲਈ ਲਾਭਦਾਇਕ ਹੈ । ਦੁੱਧ ਅਤੇ ਸ਼ਹਿਦ ਦੋਨੋਂ ਹੀ ਸਰੀਰ ਨੂੰ ਤਾਕਤ ਦਿੰਦੇ ਹਨ । ਜੇ ਤੁਸੀਂ 15 ਦਿਨਾਂ ਤੱਕ ਲਗਾਤਾਰ ਇਨ੍ਹਾਂ ਦਾ ਇਕੱਠੇ ਸੇਵਨ ਕਰਦੇ ਹੋ , ਤਾਂ ਇਸ ਦੇ ਸਰੀਰ ਨੂੰ ਕਮਾਲ ਦੇ ਫਾਇਦੇ ਹੁੰਦੇ ਹਨ । ਜਿੱਥੇ ਦੁੱਧ ਵਿੱਚ ਵਿਟਾਮਿਨ , ਕੈਲਸ਼ੀਅਮ , ਪ੍ਰੋਟੀਨ ਪਾਇਆ ਜਾਂਦਾ ਹੈ । ਉਥੇ ਦੂਜੇ ਪਾਸੇ ਸ਼ਹਿਦ ਅੰਦਰ ਐਂਟੀ ਆਕਸੀਡੈਂਟ , ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ । ਸ਼ਹਿਦ ਅੰਦਰ ਪੋਟਾਸ਼ਿਅਮ ਹੁੰਦਾ ਹੈ , ਜੋ ਕੀਟਾਣੂਆਂ ਨੂੰ ਦੂਰ ਕਰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਰੋਜ਼ਾਨਾ ਇਕ ਗਿਲਾਸ ਦੁੱਧ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਫ਼ਾਇਦੇ ਹੁੰਦੇ ਹਨ ।

ਗਰਮ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਦੇ ਫਾਇਦੇ

ਮਾਨਸਿਕ ਤਣਾਅ ਦੂਰ ਕਰੇ

ਜੇ ਕਿਸੇ ਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਜਾਂ ਚਿੰਤਾ ਜਾਂ ਤਣਾਅ ਰਹਿੰਦਾ ਹੈ , ਤਾਂ ਉਸ ਨੂੰ ਦੁੱਧ ਵਿੱਚ ਸ਼ਹਿਦ ਮਿਲਾ ਕੇ ਦੇਣਾ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਦਿਮਾਗ ਦੇ ਨਾੜੀ ਤੰਤਰ ਨੂੰ ਸ਼ਕਤੀ ਦਿੰਦਾ ਹੈ । ਜਿਸ ਨਾਲ ਤਣਾਅ ਪੈਦਾ ਕਰਨ ਵਾਲੇ ਰਸਾਇਣ ਘੱਟ ਬਣਦੇ ਹਨ ਅਤੇ ਚਿੰਤਾ ਤੋਂ ਮੁਕਤੀ ਮਿਲਦੀ ਹੈ ।

ਦੰਦਾਂ ਲਈ ਫਾਇਦੇਮੰਦ

ਕਈ ਵਾਰ ਬੁਢਾਪੇ ਵਿੱਚ ਦੰਦ ਕਮਜ਼ੋਰ ਹੋ ਜਾਂਦੇ ਹਨ । ਖਾਣਾ ਠੀਕ ਤਰ੍ਹਾਂ ਚਬਾਇਆ ਨਹੀਂ ਜਾ ਸਕਦਾ । ਪਰ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਤਾ ਜਾਵੇ ਤਾਂ ਦੰਦਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ।

ਸਰੀਰ ਦੀ ਕਮਜ਼ੋਰੀ ਦੂਰ ਕਰੇ

ਦੁੱਧ ਦੇ ਅੰਦਰ ਪ੍ਰੋਟੀਨ ਅਤੇ ਸ਼ਹਿਦ ਦੇ ਅੰਦਰ ਕਾਰਬੋਹਾਈਡਰੇਟ ਹੁੰਦੇ ਹਨ । ਇਹ ਦੋਨੋਂ ਮਿਲ ਕੇ ਸਰੀਰ ਦੀ ਤਾਕਤ ਨੂੰ ਵਧਾਉਂਦੇ ਹਨ । ਜਿਸ ਨਾਲ ਸਰੀਰ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ।

ਕਬਜ਼

ਅੱਜ ਕੱਲ੍ਹ ਕਬਜ਼ ਹੋਣਾ ਇੱਕ ਆਮ ਗੱਲ ਹੈ । ਇਸ ਤੋਂ ਛੁਟਕਾਰਾ ਪਾਉਣ ਲਈ ਸਵੇਰ ਦੇ ਸਮੇਂ ਖਾਲੀ ਪੇਟ ਕੋਸੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਕਬਜ਼ ਦੀ ਸਮਸਿਆ ਦੂਰ ਹੁੰਦੀ ਹੈ ।

ਨੀਂਦ ਦੀ ਸਮੱਸਿਆ

ਜੇ ਰਾਤ ਨੂੰ ਨੀਂਦ ਘੱਟ ਆਉਂਦੀ ਹੈ ਤਾਂ ਸੌਣ ਤੋਂ ਪਹਿਲਾਂ ਦੁੱਧ ਵਿਚ ਸ਼ਹਿਦ ਮਿਲਾ ਕੇ ਪੀਓ । ਅਜਿਹਾ ਕਰਨ ਨਾਲ ਨੀਂਦ ਦੀ ਸਮੱਸਿਆ ਦੂਰ ਹੋ ਜਾਵੇਗੀ ।

ਹੱਡੀਆਂ ਦੀ ਕਮਜ਼ੋਰੀ

ਕਿਸੇ ਕਾਰਨ ਹੱਡੀਆਂ ਕਮਜ਼ੋਰ ਹੋ ਗਈਆਂ ਹਨ , ਜਾਂ ਉਨ੍ਹਾਂ ਦੀ ਤਾਕਤ ਘਟ ਗਈ ਹੈ । ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ ਦੀ ਤਾਕਤ ਵਧਦੀ ਹੈ । ਜਿਸ ਨਾਲ ਹੱਡੀਆਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੁੰਦੀ ਹੈ ।

ਸਾਵਧਾਨੀ

ਜੇ ਤੁਹਾਡਾ ਵਜਨ ਜ਼ਰੂਰਤ ਤੋਂ ਜ਼ਿਆਦਾ ਹੈ , ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ । ਕਿਉਂਕਿ ਇਹ ਵਜ਼ਨ ਵੀ ਵਧਾਉਂਦਾ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ , ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਪੰਜਾਬ ਹੈਲਥ ਜ਼ਰੂਰ ਲਾਈਕ ਕਰੋ ।

ਧੰਨਵਾਦ ।


Posted

in

by

Tags: