ਦਿਲ ਲਈ ਫਾਇਦੇਮੰਦ ਹੈ ਮੂੰਗਫਲੀ ਜਾਣੋ ਇਸ ਦੇ ਲਾਭ

ਵੈਸੇ ਤਾਂ ਮੂੰਗਫਲੀ ਦਾ ਇਸਤੇਮਾਲ ਹਰ ਮੌਸਮ ਵਿੱਚ ਹੁੰਦਾ ਹੈ ਪਰ ਸਰਦੀਆਂ ਵਿੱਚ ਲੋਕ ਇਸ ਨੂੰ ਸ਼ੌਕ ਨਾਲ ਖਾਂਦੇ ਹਨ ।ਇਸ ਅੰਦਰ ਓਮੇਗਾ 3,ਪ੍ਰੋਟੀਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ।ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ

ਦਿਲ ਲਈ ਫਾਇਦੇਮੰਦ

ਮੂੰਗਫ਼ਲੀ ਸਰੀਰ ਦੇ ਵਿੱਚ ਚੰਗੇ ਕੋਲੈਸਟਰੋਲ ਵਿੱਚ ਵਾਧਾ ਕਰਦੀ ਹੈ ਅਤੇ ਪੂਰੇ ਕੋਲੈਸਟਰੋਲ ਨੂੰ ਘੱਟ ਕਰਕੇ ਕੋਲੈਸਟ੍ਰੋਲ ਦਾ ਲੈਵਲ ਕੰਟਰੋਲ ਰੱਖਦੀ ਹੈ ।ਜਿਸ ਨਾਲ ਦਿਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ।

ਪ੍ਰੋਟੀਨ ਤੋਂ ਭਰਪੂਰ

ਪ੍ਰੋਟੀਨ ਸਰੀਰ ਲਈ ਬਹੁਤ ਜ਼ਰੂਰੀ ਹੈ ਇਸ ਨੂੰ ਖਾਣ ਨਾਲ ਪੁਰਾਣੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ ਅਤੇ ਸਰੀਰ ਨੂੰ ਰੋਗਾਂ ਨਾਲ ਲੜਨ ਲਈ ਬਹੁਤ ਜ਼ਰੂਰੀ ਹੈ ।

ਪਾਚਨ ਕਿਰਿਆ

ਮੂੰਗਫਲੀ ਅੰਦਰ ਪਾਇਆ ਜਾਣ ਵਾਲਾ ਤੇਲ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਸੇਵਨ ਨਾਲ ਕਬਜ਼ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਪਾਚਨ ਪ੍ਰਕਿਰਿਆ ਬਿਹਤਰ ਹੁੰਦੀ ਹੈ ।

ਗਰਭਵਤੀ ਮਹਿਲਾਵਾਂ ਲਈ ਜ਼ਰੂਰੀ

ਗਰਭਵਤੀ ਮਹਿਲਾਵਾਂ ਲਈ ਮੂੰਗਫਲੀ ਬਹੁਤ ਚੰਗੀ ਹੈ ਇਹ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਵਿੱਚ ਮਦਦ ਕਰਦੀ ਹੈ ।

ਖੂਨ ਦੀ ਕਮੀ ਪੂਰੀ ਕਰੇ

ਰੋਜ਼ਾਨਾ ਪੰਜਾਹ ਤੋਂ ਸੌ ਗ੍ਰਾਮ ਮੂੰਗਫਲੀ ਖਾਣ ਵਾਲੇ ਲੋਕਾਂ ਦੇ ਸਰੀਰ ਵਿਚ ਖੂਨ ਦੀ ਕਮੀ ਕਦੇ ਨਹੀਂ ਆਉਂਦੀ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਹੋਰ ਲੋਕਾਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਜੀ

ਸਿਹਤ ਸਬੰਧੀ ਹਰ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: