ਦਿਲ ਦੀ ਧੜਕਣ ਨਾਰਮਲ ਰੱਖਣ ਦੇ ਘਰੇਲੂ ਨੁਸਖੇ ।

ਆਧੁਨਿਕ ਸੁੱਖ ਸੁਵਿਧਾਵਾਂ ਦੇ ਚੱਲਦੇ ਆਪਣੀ ਸਿਹਤ ਪ੍ਰਤੀ ਲਾਪ੍ਰਵਾਹੀ ਦਿਖਾਉਣ ਲੱਗ ਜਾਂਦੇ ਹਾਂ। ਇਸ ਦੇ ਨਤੀਜੇ 40-45 ਸਾਲ ਦੀ ਉਮਰ ਤੋਂ ਬਾਅਦ ਦਿਖਾਈ ਦੇਣ ਲੱਗ ਜਾਂਦੇ ਹਨ ਦਿਲ ਦੀ ਧੜਕਣ ਦਾ ਘਟਨਾ ਵਧਣਾ ਵੀ ਇਨ੍ਹਾਂ ਨਤੀਜਿਆਂ ਵਿੱਚੋਂ ਇੱਕ ਹੈ । ਅੱਜ ਦੇ ਆਰਟੀਕਲ ਵਿੱਚ ਗੱਲ ਕਰਾਂਗੇ ਦਿਲ ਦੀ ਧੜਕਣ ਨੂੰ ਨਾਰਮਲ ਰੱਖਣ ਦੇ ਕੁਝ ਘਰੇਲੂ ਨੁਸਖਿਆਂ ਬਾਰੇ ।

ਦਿਲ ਦੀ ਧੜਕਣ ਨਾਰਮਲ ਕਰਨ ਦੇ ਘਰੇਲੂ ਨੁਸਖੇ

ਪਿਆਜ਼ ਅਤੇ ਸੇਂਧਾ ਨਮਕ

2 ਚਮਚ ਪਿਆਜ਼ ਦਾ ਰਸ ਅਤੇ ਸੇਂਧਾ ਨਮਕ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰਨ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

ਗੁਲਾਬ, ਧਨੀਆਂ ਅਤੇ ਦੁੱਧ

ਗੁਲਾਬ ਦੀਆਂ ਪੰਖੜੀਆਂ ਸੁੱਕਾ ਕੇ ਪੀਸ ਲਵੋ, ਇਸ ਵਿੱਚ ਧਨੀਏ ਦਾ ਚੂਰਣ ਬਰਾਬਰ ਮਾਤਰਾ ਵਿਚ ਮਿਲਾਓ । ਰੋਜ਼ਾਨਾ ਦਿਨ ਵਿਚ ਕਿਸੇ ਵੀ ਸਮੇਂ ਇੱਕ ਚਮਚ ਇਸ ਚੂਰਨ ਨੂੰ ਖਾ ਕੇ ਉਪਰੋਂ ਦੁੱਧ ਪੀ ਲਵੋ ।

ਬੇਲ ਪੱਤਰ ਅਤੇ ਮੱਖਣ

ਬੇਲ ਦੇ ਫਲ ਦਾ ਗੁੱਦਾ ਕੱਢ ਕੇ ਭੁੰਨ ਲਵੋ, ਉਸ ਵਿੱਚ ਥੋੜ੍ਹਾ ਜਿਹਾ ਮੱਖਣ ਜਾਂ ਮਲਾਈ ਮਿਲਾ ਕੇ ਖਾਓ ।

ਆਮਲਾ ਅਤੇ ਮਿਸਰੀ

ਆਂਵਲੇ ਦੇ ਚੂਰਨ ਵਿਚ ਮਿਸ਼ਰੀ ਮਿਲਾ ਕੇ ਇੱਕ ਚਮਚ ਦੀ ਮਾਤਰਾ ਭੋਜਨ ਤੋਂ ਬਾਅਦ ਖਾਓ । ਇਹ ਦਿਲ ਦੀ ਧੜਕਣ ਨਾਰਮਲ ਕਰਦਾ ਹੈ ਬਲੱਡ ਪ੍ਰੈਸ਼ਰ ਵੀ ਇਸ ਨਾਲ ਠੀਕ ਹੁੰਦਾ ਹੈ ।

ਸੇਬ ਅਤੇ ਚਾਂਦੀ

ਸੇਬ ਦਾ ਮੁਰੱਬਾ ਚਾਂਦੀ ਦਾ ਵਰਕ ਤੇ ਲਾ ਕੇ ਖਾਓ ਅਜਿਹਾ ਕਰਨ ਨਾਲ ਵੀ ਦਿਲ ਦੀ ਧੜਕਣ ਸਹੀ ਰਹਿੰਦੀ ਹੈ ।

ਸੇਬ, ਕਾਲੀ ਮਿਰਚ ਅਤੇ ਸੇਂਧਾ ਨਮਕ

ਅੱਧਾ ਕੱਪ ਸੇਬ ਦੇ ਜੂਸ ਵਿੱਚ ਚਾਰ ਕਾਲੀਆਂ ਮਿਰਚਾਂ ਦਾ ਚੂਰਨ ਅਤੇ ਇਕ ਚੁੱਟਕੀ ਸੇਂਧਾ ਨਮਕ ਮਿਲਾ ਕੇ ਸੇਵਨ ਕਰੋ ।

ਟਮਾਟਰ ਅਤੇ ਪਿੱਪਲ

ਅੱਧਾ ਕੱਪ ਟਮਾਟਰ ਦੇ ਰਸ ਵਿੱਚ ਪਿੱਪਲ ਦੇ ਪੇੜ ਦੇ ਤਣੇ ਦੀ ਸਕ ਦਾ ਚਾਰ ਗ੍ਰਾਮ ਚੂਰਨ ਮਿਲਾ ਕੇ ਸੇਵਨ ਕਰੋ ।

ਅਜਵਾਇਣ, ਸੇਂਧਾ ਨਮਕ ਅਤੇ ਪਾਣੀ

ਅੱਧਾ ਚਮਚ ਅਜਵਾਇਨ ਇੱਕ ਚੁਟਕੀ ਸੇਂਧਾ ਨਮਕ ਦੋਨੇ ਪੀਸ ਕੇ ਇੱਕ ਗਿਲਾਸ ਕੋਸੇ ਪਾਣੀ ਨਾਲ ਪੀਓ ।

ਅਨਾਰ ਕਾਲੀ, ਮਿਰਚ ਅਤੇ ਸੇਂਧਾ ਨਮਕ

ਕੰਧਾਰੀ ਅਨਾਰ ਦਾ ਰਸ, ਕਾਲੀ ਮਿਰਚ ਦੇ ਚੂਰਨ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਨਾਰਮਲ ਰਹਿੰਦੀ ਹੈ ।

ਰਾਈ

ਰਾਈ ਪੀਸ ਕੇ ਛਾਤੀ ਤੇ ਮਲਨ ਨਾਲ ਵੀ ਦਿਲ ਨੂੰ ਆਰਾਮ ਮਿਲਦਾ ਹੈ ।

ਅਦਰਕ ਤੁਲਸੀ ਅਤੇ ਸੇਂਧਾ ਨਮਕ

ਅਦਰਕ ਦਾ ਰਸ ਇੱਕ ਚਮਚ, ਤੁਲਸੀ ਦੇ ਪੱਤਿਆਂ ਦਾ ਰਸ ਇੱਕ ਚੌਥਾਈ ਚਮਚ ਅਤੇ ਲਸਣ ਦਾ ਰਸ ਦੋ ਬੂੰਦਾਂ ਤੇ ਸੇਂਧਾ ਨਮਕ ਦੀ ਇੱਕ ਚੁਟਕੀ ਮਿਲਾ ਕੇ ਲੈਣ ਨਾਲ ਦਿਲ ਦੀ ਧੜਕਣ ਸਹੀ ਰਹਿੰਦੀ ਹੈ ।

ਗਾਂ ਦਾ ਦੁੱਧ ਕਿਸ਼ਮਿਸ਼ ਅਤੇ ਬਾਦਾਮ

ਗਾਂ ਦੇ ਦੁੱਧ ਵਿੱਚ ਕਿਸ਼ਮਿਸ਼, ਬਾਦਾਮ ਪਾ ਕੇ ਪੀਣ ਨਾਲ ਦਿਲ ਦੀ ਧੜਕਣ ਨਾਰਮਲ ਰਹਿੰਦੀ ਹੈ ।

ਪਿਸਤਾ

ਪਿਸਤੇ ਖਾਣ ਨਾਲ ਵੀ ਦਿਲ ਦੀ ਧੜਕਣ ਠੀਕ ਰਹਿੰਦੀ ਹੈ।


Posted

in

by

Tags: