ਦਿਲ ਦੀ ਧੜਕਣ ਠੀਕ ਰੱਖਣ ਦੇ ਘਰੇਲੂ ਨੁਸਖੇ

By admin

February 20, 2019

ਦਿਲ ਦੀ ਧੜਕਣ ਅਨਿਯੰਤਰਿਤ ਹੋਣਾ ਆਮ ਗੱਲ ਹੋ ਗਿਆ ਹੈ । ਹਾਈ ਬਲੱਡ ਪ੍ਰੈਸ਼ਰ,ਚਿੰਤਾ, ਡਾਇਬਟੀਜ਼ ਜਾਂ ਕਿਸੇ ਅਨੁਵੰਸ਼ਿਕ ਬਿਮਾਰੀ ਦੇ ਚੱਲਦੇ ਇਹ ਵਧਣ ਘਟਣ ਲੱਗ ਜਾਂਦੀ ਹੈ ।ਅੱਜ ਦੇ ਇਸ ਆਰਟੀਕਲ ਵਿੱਚ ਦਿਲ ਦੀ ਧੜਕਨ ਕੰਟਰੋਲ ਵਿੱਚ ਰੱਖਣ ਦੇ ਨੁਸਖਿਆਂ ਬਾਰੇ ਗੱਲ ਕਰਾਂਗੇ ।

ਦਿਲ ਦੀ ਧੜਕਨ ਕੰਟਰੋਲ ਰੱਖਣ ਦੇ ਨੁਸਖ਼ੇ

ਅਜਵਾਇਨ, ਸੇਂਧਾ ਨਮਕ ਅਤੇ ਪਾਣੀ

ਅੱਧਾ ਚਮਚ ਅਜਵਾਇਨ, ਇੱਕ ਚੁਟਕੀ ਸੇਂਧਾ ਨਮਕ ਦੋਨੋਂ ਪੀਸ ਕੇ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਓ ।ਇਹ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਹੈ ।

ਅਦਰਕ, ਤੁਲਸੀ, ਲਸਣ

ਅਦਰਕ ਦਾ ਰਸ ਇੱਕ ਚਮਚ, ਤੁਲਸੀ ਦੇ ਪੱਤਿਆਂ ਦਾ ਰਸ ਇੱਕ ਚੌਥਾਈ ਚਮਚ, ਲਸਣ ਦਾ ਰਸ ਦੋ ਬੂੰਦਾਂ ਤੇ ਸੇਂਧਾ ਨਮਕ ਇਕ ਚੁਟਕੀ ਇਹ ਸਾਰੇ ਮਿਲਾ ਕੇ ਖਾਓ ।

ਰਾਈ

ਰਾਈ ਪੀਸ ਕੇ ਛਾਤੀ ਤੇ ਮਾਲਾ ਨਾਲ ਦਿਲ ਨੂੰ ਆਰਾਮ ਮਿਲਦਾ ਹੈ ।

ਸੇਬ, ਪਾਣੀ ਅਤੇ ਮਿਸ਼ਰੀ

200 ਗ੍ਰਾਮ ਸੇਬ ਛਿਲਕਿਆਂ ਸਾਹਿਤ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਅੱਧਾ ਲੀਟਰ ਪਾਣੀ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰੋ ।ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਉਸ ਤੋਂ ਬਾਅਦ ਮਿਸ਼ਰੀ ਪਾ ਕੇ ਇਸਦਾ ਸੇਵਨ ਕਰੋ ਦਿਲ ਮਜ਼ਬੂਤ ਹੁੰਦਾ ਹੈ ।

ਆਂਵਲੇ ਦਾ ਚੂਰਨ, ਮਿਸ਼ਰੀ ਮਿਲਾ ਕੇ ਇੱਕ ਚਮਚ ਭੋਜਨ ਤੋਂ ਬਾਅਦ ਖਾਣ ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ । ਵਧਿਆ ਹੋਇਆ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ ਅਤੇ ਧੜਕਣ ਕੰਟਰੋਲ ਹੁੰਦੀ ਹੈ।

ਪਪੀਤੇ ਦਾ ਰਸ ਰੋਜ਼ਾਨਾ ਇਕ ਕੱਪ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

ਸੇਬ ਦਾ ਮੁਰੱਬਾ, ਚਾਂਦੀ ਦੇ ਵਰਕ ਤੇ ਲਗਾ ਕੇ ਖਾਣ ਨਾਲ ਵੀ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ ।