ਦਿਲ ਦੀ ਧੜਕਣ ਠੀਕ ਰੱਖਣ ਦੇ ਘਰੇਲੂ ਨੁਸਖੇ

ਦਿਲ ਦੀ ਧੜਕਣ ਅਨਿਯੰਤਰਿਤ ਹੋਣਾ ਆਮ ਗੱਲ ਹੋ ਗਿਆ ਹੈ । ਹਾਈ ਬਲੱਡ ਪ੍ਰੈਸ਼ਰ,ਚਿੰਤਾ, ਡਾਇਬਟੀਜ਼ ਜਾਂ ਕਿਸੇ ਅਨੁਵੰਸ਼ਿਕ ਬਿਮਾਰੀ ਦੇ ਚੱਲਦੇ ਇਹ ਵਧਣ ਘਟਣ ਲੱਗ ਜਾਂਦੀ ਹੈ ।ਅੱਜ ਦੇ ਇਸ ਆਰਟੀਕਲ ਵਿੱਚ ਦਿਲ ਦੀ ਧੜਕਨ ਕੰਟਰੋਲ ਵਿੱਚ ਰੱਖਣ ਦੇ ਨੁਸਖਿਆਂ ਬਾਰੇ ਗੱਲ ਕਰਾਂਗੇ ।

ਦਿਲ ਦੀ ਧੜਕਨ ਕੰਟਰੋਲ ਰੱਖਣ ਦੇ ਨੁਸਖ਼ੇ

ਅਜਵਾਇਨ, ਸੇਂਧਾ ਨਮਕ ਅਤੇ ਪਾਣੀ

ਅੱਧਾ ਚਮਚ ਅਜਵਾਇਨ, ਇੱਕ ਚੁਟਕੀ ਸੇਂਧਾ ਨਮਕ ਦੋਨੋਂ ਪੀਸ ਕੇ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਓ ।ਇਹ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਹੈ ।

ਅਦਰਕ, ਤੁਲਸੀ, ਲਸਣ

ਅਦਰਕ ਦਾ ਰਸ ਇੱਕ ਚਮਚ, ਤੁਲਸੀ ਦੇ ਪੱਤਿਆਂ ਦਾ ਰਸ ਇੱਕ ਚੌਥਾਈ ਚਮਚ, ਲਸਣ ਦਾ ਰਸ ਦੋ ਬੂੰਦਾਂ ਤੇ ਸੇਂਧਾ ਨਮਕ ਇਕ ਚੁਟਕੀ ਇਹ ਸਾਰੇ ਮਿਲਾ ਕੇ ਖਾਓ ।

ਰਾਈ

ਰਾਈ ਪੀਸ ਕੇ ਛਾਤੀ ਤੇ ਮਾਲਾ ਨਾਲ ਦਿਲ ਨੂੰ ਆਰਾਮ ਮਿਲਦਾ ਹੈ ।

  • ਗਾਂ ਦਾ ਦੁੱਧ,ਕਿਸ਼ਮਿਸ਼ ਅਤੇ ਬਾਦਾਮ ਇਹ ਤਿੰਨੋਂ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਨ ਕੰਟਰੋਲ ਹੁੰਦੀ ਹੈ ।
  • ਪਿਸਤਾ ਖਾਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।
  • ਦੋ ਚਮਚ ਪਿਆਜ਼ ਦੇ ਰਸ ਵਿਚ ਸੇਂਧਾ ਨਮਕ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਦਿਲ ਦੀ ਧੜਕਨ ਕੰਟਰੋਲ ਰਹਿੰਦੀ ਹੈ ।
  • ਭੋਜਨ ਤੋਂ ਬਾਅਦ ਅੰਗੂਰ ਖਾਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

  • ਗੁਲਾਬ ਦੀਆਂ ਪੰਖੜੀਆਂ ਸੁਕਾ ਕੇ ਪੀਸ ਲਵੋ। ਫਿਰ ਇਸ ਵਿੱਚ ਧਨੀਏ ਦਾ ਚੂਰਨ ਮਿਲਾਓ ਅਤੇ ਇਸ ਚੂਰਨ ਦਾ ਇੱਕ ਚਮਚ ਇਕ ਗਿਲਾਸ ਦੁੱਧ ਵਿੱਚ ਮਿਲਾ ਕੇ ਪੀ ਲਵੋ ।ਦਿਲ ਦੀ ਧੜਕਣ ਠੀਕ ਹੋ ਜਾਵੇਗੀ ।
  • ਅਨਾਰ ਦੇ ਪੱਤਿਆਂ ਦੀ ਚਟਣੀ ਬਣਾ ਕੇ ਇੱਕ ਚਮਚ ਸਵੇਰ ਦੇ ਸਮੇਂ ਖਾਲੀ ਪੇਟ ਖਾਓ। ਇੱਕ ਹਫ਼ਤਾ ਲਗਾਤਾਰ ਖਾਣ ਨਾਲ ਦਿਲ ਦੀ ਧੜਕਣ ਠੀਕ ਹੋ ਜਾਵੇਗੀ ।

  • ਬੇਲ ਦਾ ਗੁੱਦਾ ਲੈ ਕੇ ਉਸ ਨੂੰ ਭੁੰਨ ਲਵੋ ਫਿਰ ਉਸ ਵਿੱਚ ਥੋੜ੍ਹਾ ਜਿਹਾ ਮੱਖਣ ਜਾਂ ਮਲਾਈ ਮਿਲਾ ਕੇ ਖਾਓ ।

ਸੇਬ, ਪਾਣੀ ਅਤੇ ਮਿਸ਼ਰੀ

200 ਗ੍ਰਾਮ ਸੇਬ ਛਿਲਕਿਆਂ ਸਾਹਿਤ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਅੱਧਾ ਲੀਟਰ ਪਾਣੀ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰੋ ।ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਉਸ ਤੋਂ ਬਾਅਦ ਮਿਸ਼ਰੀ ਪਾ ਕੇ ਇਸਦਾ ਸੇਵਨ ਕਰੋ ਦਿਲ ਮਜ਼ਬੂਤ ਹੁੰਦਾ ਹੈ ।

ਆਂਵਲੇ ਦਾ ਚੂਰਨ, ਮਿਸ਼ਰੀ ਮਿਲਾ ਕੇ ਇੱਕ ਚਮਚ ਭੋਜਨ ਤੋਂ ਬਾਅਦ ਖਾਣ ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ । ਵਧਿਆ ਹੋਇਆ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ ਅਤੇ ਧੜਕਣ ਕੰਟਰੋਲ ਹੁੰਦੀ ਹੈ।

ਪਪੀਤੇ ਦਾ ਰਸ ਰੋਜ਼ਾਨਾ ਇਕ ਕੱਪ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

ਸੇਬ ਦਾ ਮੁਰੱਬਾ, ਚਾਂਦੀ ਦੇ ਵਰਕ ਤੇ ਲਗਾ ਕੇ ਖਾਣ ਨਾਲ ਵੀ ਦਿਲ ਦੀ ਧੜਕਣ ਠੀਕ ਰਹਿੰਦੀ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ ।


Posted

in

by

Tags: