ਦਹੀਂ ਦੀ ਵਰਤੋਂ ਨਾਲ ਅਪਣਾਓ ਇਹ ਘਰੇਲੂ ਨੁਸਖ਼ੇ ਕਈ ਰੋਗ ਹੋਣਗੇ ਖਤਮ

ਦਹੀਂ ਵਿੱਚ ਪ੍ਰੋਟੀਨ ਵਧੀਆ ਕੁਆਲਿਟੀ ਦਾ ਹੁੰਦਾ ਹੈ। ਇਸ ਵਿੱਚ ਥਾਇਆਮੀਨ,ਰਾਈਬੋਫਲੇਵਿਨ, ਨਿਕੋਟੇਮਾਈਡ ਵਰਗੇ ਤੱਤਾਂ ਦੀ ਮਾਤਰਾ ਦੁੱਗਣੀ ਹੁੰਦੀ ਹੈ ।ਦੁੱਧ ਦੇ ਮੁਕਾਬਲੇ ਜਲਦੀ ਪਚ ਜਾਂਦਾ ਹੈ ਜੋ ਸਰੀਰ ਲਈ ਲਾਭਦਾਇਕ ਹੁੰਦਾ ਹੈ ।

ਦਹੀਂ ਅੰਦਰ ਲੈਕਟਿਕ ਐਸਿਡ ਹੁੰਦਾ ਹੈ, ਜੋ ਦੁੱਧ ਵਿੱਚ ਨਹੀਂ ਹੁੰਦਾ ।ਇਹ ਲੈਕਟਿਕ ਐਸਿਡ ਚਮੜੀ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦ ਕਰਦਾ ਹੈ। ਜਿਸ ਦੇ ਚੱਲਦੇ ਚਮੜੀ ਜਵਾਨ ਰਹਿੰਦੀ ਹੈ।

ਦਹੀਂ ਦੇ ਫਾਇਦੇ

ਜੋੜਾਂ ਦਾ ਦਰਦ ਜੇ ਤੁਸੀਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਕ ਕਟੋਰੀ ਦਹੀਂ ਦੇ ਵਿੱਚ ਹਿੰਗ ਮਿਲਾ ਕੇ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ ।ਦਰਦ ਠੀਕ ਹੋ ਜਾਵੇਗਾ ।

ਚਮੜੀ ਦਾ ਤੇਲ ਜਾਂ ਚਿਪਚਿਪਾਹਟ ਦੂਰ ਕਰਨਾ

ਦਹੀਂ ਵਿਚ ਸ਼ਹਿਦ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਉੱਤੇ ਤੇਲ ਖਤਮ ਹੁੰਦਾ ਹੈ ਅਤੇ ਚਮੜੀ ਨੂੰ ਨਵੀਂ ਚਮਕ ਮਿਲਦੀ ਹੈ ।

ਦੁੱਧ ਤੋਂ ਅਲਰਜੀ

ਜਿਨ੍ਹਾਂ ਲੋਕਾਂ ਨੂੰ ਦੁੱਧ/ਲੈਕਟੋਜ਼ ਤੋਂ ਅਲਰਜੀ ਹੁੰਦੀ ਹੈ ਦੁੱਧ ਪਚਾ ਨਹੀਂ ਸਕਦੇ, ਦਹੀਂ ਉਨ੍ਹਾਂ ਲਈ ਬਹੁਤ ਚੰਗੀ ਹੁੰਦੀ ਹੈ ।ਦਹੀਂ ਵਿੱਚ ਲੈਕਟੋਜ਼ ਨਹੀਂ ਹੁੰਦੀ ।

ਮੂੰਹ ਦੇ ਛਾਲਿਆਂ ਤੋਂ ਆਰਾਮ

ਮੂੰਹ ਦੇ ਛਾਲਿਆਂ ਤੋਂ ਆਰਾਮ ਪਾਉਣ ਲਈ ਦਿਨ ਵਿਚ ਘੱਟ ਤੋਂ ਘੱਟ ਤਿੰਨ ਤੋਂ ਚਾਰ ਵਾਰ ਛਾਲਿਆਂ ਤੇ ਦਹੀਂ ਲਗਾਓ ।

ਚਮੜੀ ਤੇ ਕਿੱਲ ਮੁਹਾਸੇ ਦੂਰ ਕਰਨੇ

ਜੇ ਚਿਹਰੇ ਉੱਤੇ ਮੁਹਾਸੇ ਹੋਣ ਤਾਂ ਦੋ ਦਿਨ ਪੁਰਾਣੀ ਨਹੀਂ ਜੋ ਖੱਟੀ ਹੋ ਚੁੱਕੀ ਹੋਵੇ ਉਸ ਦਾ ਲੇਪ ਚਿਹਰੇ ਤੇ ਲਗਾਓ । ਮੁਹਾਸੇ ਖਤਮ ਹੋ ਜਾਣਗੇ ।

ਚਮੜੀ ਦਾ ਰੁੱਖਾਪਨ

ਦਹੀਂ ਵਿਚ ਨਿੰਬੂ ਦਾ ਰਸ ਮਿਲਾ ਕੇ ਚਮੜੀ ਤੇ ਲਗਾਉਣ ਨਾਲ ਚਮੜੀ ਦਾ ਨਿਖਾਰ ਵਧਦਾ ਹੈ ।

ਰੋਗਾਂ ਨਾਲ ਲੜਨ ਦੀ ਸ਼ਕਤੀ

ਦਹੀਂ ਸਰੀਰ ਦੇ ਅੰਦਰ ਵ੍ਹਾਈਟ ਬਲੱਡ ਸੈੱਲ (WBC) ਦੀ ਸੰਖਿਆ ਵਧਾਉਂਦਾ ਹੈ ਇਹ ਬੀਮਾਰੀਆਂ ਨਾਲ ਲੜਦੇ ਹਨ ।

ਹੱਡੀਆਂ ਅਤੇ ਦੰਦਾਂ ਲਈ ਫਾਇਦੇਮੰਦ

ਦਹੀਂ ਵਿਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ। ਜੋ ਹੱਡੀਆਂ ਅਤੇ ਦੰਦਾਂ ਦੇ ਵਿਕਾਸ ਲਈ ਫਾਇਦੇਮੰਦ ਹੁੰਦਾ ਹੈ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਜੇ ਚੰਗੀ ਲੱਗੇ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ।


Posted

in

by

Tags: