ਥਾਇਰਾਈਡ ਨੂੰ ਬਹੁਤ ਤੇਜ਼ੀ ਨਾਲ ਠੀਕ ਕਰਦੇ ਹਨ , ਇਹ ਨੁਸਖੇ ।

ਖਾਣੇ ਵਿਚ ਆਈਓਡੀਨ ਦੀ ਕਮੀ , ਦਵਾਈਆਂ ਦੇ ਸਾਈਡ ਇਫੈਕਟ , ਲੋੜ ਤੋਂ ਵੱਧ ਟੈਨਸ਼ਨ ਲੈਣੀ ਜਾਂ ਕਿਸੇ ਨੂੰ ਪਰਿਵਾਰ ਵਿੱਚ ਪਹਿਲਾਂ ਤੋਂ ਥਾਇਰਾਇਡ ਦੀ ਬੀਮਾਰੀ ਹੈ , ਤਾਂ ਇਹ ਸਮੱਸਿਆ ਤੁਹਾਨੂੰ ਵੀ ਹੋ ਸਕਦੀ ਹੈ । ਇਸ ਬਿਮਾਰੀ ਨੂੰ ਆਯੁਰਵੈਦਿਕ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਘਰੇਲੂ ਨੁਸਖੇ । ਜਿਨ੍ਹਾਂ ਨਾਲ ਥਾਈਰਾਈਡ ਦੀ ਸਮੱਸਿਆ ਨੂੰ ਕੰਟਰੋਲ ਅਤੇ ਠੀਕ ਕੀਤਾ ਜਾ ਸਕਦਾ ਹੈ ।

ਥਾਇਰਾਈਡ ਠੀਕ ਕਰਨ ਦੇ ਆਯੁਰਵੈਦਿਕ ਤਰੀਕੇ

ਅਸ਼ਵਗੰਧਾ ਚੂਰਨ

ਜਲਕੁੰਭੀ ਅਤੇ ਅਸ਼ਵਗੰਧਾ ਦੋਨਾਂ ਦੀ ਮਾਤਰਾ 5-5 ਗ੍ਰਾਮ ਲੈ ਕੇ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਬਣਾ ਲਵੋ ਅਤੇ ਇਸ ਨੂੰ ਗਲੇ ਤੇ ਲਗਾਓ । ਥਾਇਰਾਇਡ ਦੀਆਂ ਗ੍ਰੰਥੀਆਂ ਲਈ ਇਹ ਬਹੁਤ ਲਾਭਦਾਇਕ ਹੁੰਦਾ ਹੈ ।

ਅਖਰੋਟ

ਜੇਕਰ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ , ਤਾਂ ਅਖਰੋਟ ਖਾਣ ਨਾਲ ਥਾਇਰਾਇਡ ਕੰਟਰੋਲ ਦੇ ਵਿੱਚ ਰਹਿੰਦਾ ਹੈ ਅਤੇ ਰੋਜ਼ਾਨਾ ਰਾਤ ਨੂੰ 3-4 ਅਖਰੋਟ 3-4 ਬਦਾਮ ਭਿਉਂ ਕਿ ਇੱਕ ਮਹੀਨੇ ਤੱਕ ਲਗਾਤਾਰ ਖਾਲੀ ਪੇਟ ਖਾਓ । ਥਾਇਰਾਇਡ ਦੀ ਸਮੱਸਿਆ ਠੀਕ ਹੋ ਜਾਵੇਗੀ ।

ਅਲਸੀ ਦੇ ਬੀਜ

ਇੱਕ ਚਮਚ ਅਲਸੀ ਰੋਜ਼ਾਨਾ ਖਾਓ , ਅਲਸੀ ਦੇ ਬੀਜ ਇਸ ਬਿਮਾਰੀ ਨੂੰ ਕੰਟਰੋਲ ਰੱਖਦੇ ਹਨ ।

ਨਾਰੀਅਲ ਦਾ ਤੇਲ

1 ਤੋਂ 2 ਚਮਚ ਨਾਰੀਅਲ ਦਾ ਤੇਲ ਕੋਸੇ ਦੁੱਧ ਦੇ ਨਾਲ ਸਵੇਰੇ ਖਾਲੀ ਪੇਟ ਪੀਣ ਨਾਲ ਥਾਇਰਾਇਡ ਵਿੱਚ ਕਾਫੀ ਫਾਇਦਾ ਹੁੰਦਾ ਹੈ ।

ਹਰਾ ਧਨੀਆਂ

ਧਨੀਏ ਦਾ ਪਾਣੀ ਪੀਣਾ ਵੀ ਥਾਇਰਾਇਡ ਗ੍ਰੰਥੀਆਂ ਲਈ ਬਹੁਤ ਚੰਗਾ ਹੁੰਦਾ ਹੈ । ਧਨੀਏ ਦਾ ਪਾਣੀ ਬਨਾਉਣ ਲਈ ਤਾਂਬੇ ਦੇ ਬਰਤਨ ਵਿੱਚ ਧਨੀਆਂ ਅਤੇ ਪਾਣੀ ਪਾ ਕੇ ਪੂਰੀ ਰਾਤ ਲਈ ਰੱਖੋ । ਸਾਰੀ ਰਾਤ ਪਿਆ ਰਹਿਣ ਦਿਓ , ਸਵੇਰੇ ਛਾਣ ਕੇ ਪੀ ਲਓ ।

ਦਾਲ ਚੀਨੀ , ਅਦਰਕ , ਲਸਣ , ਪਿਆਜ਼

ਖਾਣੇ ਵਿਚ ਦਾਲ ਚੀਨੀ , ਅਦਰਕ , ਲਸਣ , ਸਫੈਦ ਪਿਆਜ਼ ਦੀ ਵਰਤੋਂ ਵੱਧ ਤੋਂ ਵੱਧ ਕਰੋ ਅਤੇ ਰੋਜ਼ਾਨਾ ਚਾਹ ਵਿੱਚ ਦਾਲ ਚੀਨੀ ਮਿਲਾ ਕੇ ਜ਼ਰੂਰ ਪੀਓ ।

ਧੁੱਪ ਦਾ ਸੇਕ

ਰੋਜ਼ਾਨਾ 10 ਤੋਂ 15 ਮਿੰਟ ਹਲਕੀ ਧੁੱਪ ਵਿਚ ਬੈਠੋ । ਇਸ ਨਾਲ ਥਾਇਰਾਇਡ ਗ੍ਰੰਥੀਆਂ ਵਿੱਚੋਂ ਥਾਇਰਾਕਸਿਨ ਹਾਰਮੋਨ ਦਾ ਰਿਸਾਵ ਸਹੀ ਹੁੰਦਾ ਹੈ ।

ਦੁੱਧ ਅਤੇ ਫਲ

ਥਾਇਰਾਇਡ ਦੀ ਸਮੱਸਿਆ ਹੋਣ ਤੇ ਦੁੱਧ ਅਤੇ ਫਲਾਂ ਦੇ ਸੇਵਨ ਦੀ ਮਾਤਰਾ ਵਧਾ ਦਿਓ । ਰੋਜ਼ਾਨਾ ਦੁੱਧ ਜਰੂਰ ਪੀਓ । ਫਲਾਂ ਵਿੱਚ ਤਰਬੂਜ਼ ਅਤੇ ਖਰਬੂਜ਼ਾ ਦਾ ਸੇਵਨ ਵਧਾ ਦਿਓ ।

ਥਾਇਰਾਇਡ ਵਿੱਚ ਕੀ ਨਹੀਂ ਖਾਣਾ ਚਾਹੀਦਾ

ਬਹੁਤ ਹੀ ਜ਼ਿਆਦਾ ਠੰਡੀਆਂ ਚੀਜ਼ਾਂ ਜਾਂ ਖੁਸ਼ਕੀ ਪੈਦਾ ਕਰਨ ਵਾਲੇ ਪਦਾਰਥ ਨਹੀਂ ਖਾਣੇ ਚਾਹੀਦੇ ।

ਤਲੀਆਂ ਤੇ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।

ਦਹੀਂ ਨਾ ਖਾਓ ।

ਉਹ ਪਦਾਰਥ ਜਿਨ੍ਹਾਂ ਵਿੱਚ ਐਡਿਡ ਸ਼ੂਗਰ ਹੋਵੇ , ਜਿਵੇਂ ਕੋਲਡ ਡਰਿੰਕ ਜਾਂ ਅਨਰਜੀ ਡ੍ਰਿੰਕ ਦੀ ਵਰਤੋਂ ਨਾ ਕਰੋ ।

ਥਾਇਰਾਇਡ ਦੀ ਬੀਮਾਰੀ ਵਿੱਚ ਪਾਲਕ , ਸ਼ਕਰਕੰਦੀ , ਬੰਦ ਗੋਭੀ , ਫੁੱਲ ਗੋਭੀ , ਮੂਲੀ , ਸ਼ਲਗਮ , ਮੱਕੀ , ਸੋਇਆਬੀਨ, ਰੈਡਮੀਟ , ਕੈਫੀਨ ਅਤੇ ਰਿਫਾਈਂਡ ਆਇਲ ਦੀ ਵਰਤੋਂ ਨਾ ਕਰੋ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ , ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ।


Posted

in

by

Tags: