ਤੰਦਰੁਸਤ ਰਹਿਣ ਲਈ ਕਦੇ ਨਾ ਭੁੱਲੋ ਇਹ 10 ਜ਼ਰੂਰੀ ਗੱਲਾਂ

ਸਿਹਤਮੰਦ ਰਹਿਣ ਲਈ ਤੁਸੀਂ ਹੈਲਦੀ ਡਾਈਟ ਲੈਂਦੇ ਹੋ ਅਤੇ ਰੋਜ਼ਾਨਾ ਐਕਸਰਸਾਈਜ਼ ਕਰਦੇ ਹੋ । ਇਸ ਤੋਂ ਇਲਾਵਾ ਸਿਹਤਮੰਦ ਰਹਿਣ ਲਈ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ।

ਜ਼ਿੰਦਗੀ ਵਿੱਚ ਰੋਜ਼ਾਨਾ ਦੀਆਂ ਕਈ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ।

ਇਸੇ ਤਰ੍ਹਾਂ ਸਿਹਤ ਨਾਲ ਜੁੜੀਆਂ ਕਈ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਪੂਰੀ ਉਮਰ ਸਿਹਤਮੰਦ ਰਹੋਗੇ ਅਤੇ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਹੁਣ ਅਸੀਂ ਤੁਹਾਨੂੰ ਦੱਸਾਂਗੇ ਸਿਹਤ ਨਾਲ ਜੁੜੀਆਂ 10 ਜ਼ਰੂਰੀ ਗੱਲਾਂ ।

ਸਿਹਤ ਨਾਲ ਜੁੜੀਆਂ ਕੰਮ ਦੀਆਂ ਗੱਲਾਂ

1. ਰੋਜ਼ਾਨਾ ਸਵੇਰੇ ਉੱਠ ਕੇ ਹਲਕਾ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।

2. ਹੁਣ ਤਾਂ ਦਰੁਸਤ ਰਹਿਣ ਲਈ ਸਵੇਰੇ ਪੇਟ ਭਰ ਕੇ ਬ੍ਰੇਕਫਾਸਟ ਕਰਨਾ ਚਾਹੀਦਾ ਹੈ । ਇਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ । ਬਰੇਕਫਾਸਟ ਵਿਚ ਵਿਟਾਮਿਨਸ , ਮਿਨਰਲਸ , ਪੋਟਾਸ਼ੀਅਮ , ਫੋਲੇਟ , ਫਾਈਬਰ ਅਤੇ ਪ੍ਰੋਟੀਨ ਵਾਲੇ ਆਹਾਰ ਦਾ ਸੇਵਨ ਕਰੋ ।

3. ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਇਕ ਗਿਲਾਸ ਲੱਸੀ ਜ਼ਰੂਰ ਪੀਓ । ਲੱਸੀ ਪੀਣ ਨਾਲ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ । ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ।

4. ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਠੰਢਾ ਦੁੱਧ ਜ਼ਰੂਰ ਪੀਓ । ਦੁੱਧ ਵਿੱਚ ਤੁਲਸੀ, ਬਦਾਮ ਜਾਂ ਕੁਝ ਹੋਰ ਮਿਲਾ ਕੇ ਪੀ ਸਕਦੇ ਹੋ । ਦੁੱਧ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ ।

5. ਕੋਈ ਵੀ ਖਾਣ ਵਾਲੀ ਚੀਜ਼ ਫਰਿੱਜ ਵਿੱਚੋਂ ਕੱਢ ਕੇ ਇੱਕ ਘੰਟਾ ਬਾਅਦ ਖਾਓ ।

6. ਖਾਣਾ ਖਾਣ ਤੋਂ ਬਾਅਦ 15-20 ਮਿੰਟ ਜ਼ਰੂਰ ਚੱਲੋ ਕਿਉਂਕਿ ਇਸ ਨਾਲ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਅਤੇ ਅਸੀਂ ਹਮੇਸ਼ਾ ਤੰਦਰੁਸਤ ਰਹਿੰਦੇ ਹਾਂ ।

7. ਖਾਣਾ ਖਾਣ ਤੋਂ ਬਾਅਦ ਅਜਵਾਇਨ ਵਾਲਾ ਪਾਣੀ ਜ਼ਰੂਰ ਪੀਓ । ਇਸ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ।

8. ਰਾਤ ਨੂੰ ਲੱਸੀ ਅਤੇ ਦਹੀਂ ਦਾ ਸੇਵਨ ਕਦੇ ਨਾਂ ਕਰੋ ਇਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਲੱਸੀ ਅਤੇ ਦਹੀਂ ਹਮੇਸ਼ਾਂ ਸਵੇਰ ਅਤੇ ਦੁਪਹਿਰ ਨੂੰ ਲਓ।

9. ਖੰਡ ਦਾ ਸੇਵਨ ਘੱਟ ਕਰੋ । ਇਹ ਸਿਹਤ ਲਈ ਏਨੀ ਹਾਨੀਕਾਰਕ ਹੁੰਦੀ ਹੈ , ਜਿੰਨੀ ਸ਼ਰਾਬ ਅਤੇ ਸਿਗਰੇਟ । ਇਸ ਲਈ ਉਹ ਚੀਜ਼ਾਂ ਦਾ ਸੇਵਨ ਨਾ ਕਰੋ । ਜਿਨ੍ਹਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

10. ਹਮੇਸ਼ਾ ਤੰਦਰੁਸਤ ਰਹਿਣ ਲਈ ਰੋਜ਼ਾਨਾ ਦਿਨ ਵਿੱਚ 8-10 ਗਿਲਾਸ ਪਾਣੀ ਜ਼ਰੂਰ ਪੀਓ । ਪਾਣੀ ਵਿੱਚ ਨਿੰਬੂ ਮਿਲਾ ਕੇ ਵੀ ਪੀ ਸਕਦੇ ਹੋ ।


Posted

in

by

Tags: