ਤੁਲਸੀ ਦੇ ਪੱਤਿਆਂ ਵਿੱਚ ਸਿਰਫ਼ ਇੱਕ ਚੀਜ਼ ਮਿਲਾ ਕੇ ਲੈ ਲਓ , ਇਹ 8 ਬੀਮਾਰੀਆਂ ਠੀਕ ਹੋ ਜਾਣਗੀਆ ।

ਤੁਲਸੀ ਦਾ ਪੌਦਾ ਸਾਡੇ ਦੇਸ਼ ਦੇ ਹਰ ਕੋਨੇ ਵਿੱਚ ਪਾਇਆ ਜਾਂਦਾ ਹੈ । ਇਸ ਅੰਦਰਲੇ ਗੁਣਾਂ ਦੀ ਵਜ੍ਹਾ ਕਰਕੇ ਹੀ ਪੁਰਾਣੇ ਸਮਿਆਂ ਦੇ ਵਿੱਚ ਤੁਲਸੀ ਦੀ ਪੂਜਾ ਹੁੰਦੀ ਸੀ ਅਤੇ ਤੁਲਸੀ ਦੀ ਵਰਤੋਂ ਪੁਰਾਣੇ ਵੈਦ ਬਹੁਤ ਸਾਰੇ ਰੋਗਾਂ ਦੇ ਉਪਚਾਰ ਲਈ ਕਰਦੇ ਸਨ ।ਹੁਣ ਆਧੁਨਿਕ ਯੁੱਗ ਦੇ ਵਿਗਿਆਨਿਕ ਡਾਕਟਰ ਵੀ ਇਸ ਦਾ ਮਹੱਤਵ ਸਮਝਣ ਲੱਗ ਪਏ ਹਨ ।

ਆਮ ਤੌਰ ਤੇ ਤੁਲਸੀ ਦੋ ਤਰ੍ਹਾਂ ਦੀ ਹੁੰਦੀ ਹੈ ਹਰੇ ਪੱਤਿਆਂ ਵਾਲੀ ਸਫੈਦ ਤੁਲਸੀ ਅਤੇ ਕਾਲੇ ਪੱਤਿਆਂ ਵਾਲੀ ਕਾਲੀ ਤੁਲਸੀ ।

ਹਰੇ ਰੰਗ ਦੇ ਮੁਕਾਬਲੇ ਕਾਲੇ ਪੱਤਿਆਂ ਵਾਲੀ ਤੁਲਸੀ ਨੂੰ ਜ਼ਿਆਦਾ ਲਾਭਕਾਰੀ ਮੰਨਿਆ ਗਿਆ ਹੈ । ਇਹ ਖਾਂਸੀ ਜੁਕਾਮ ਅਤੇ ਕਫ ਨਾਲ ਹੋਣ ਵਾਲੀ ਹਰ ਬੀਮਾਰੀ ਨੂੰ ਠੀਕ ਕਰ ਸਕਦੀ ਹੈ ਅਤੇ ਇਸ ਦੇ ਨਾਲ ਵਧਿਆ ਹੋਇਆ ਬੁਖ਼ਾਰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ।

ਆਓ ਗੱਲ ਕਰਦੇ ਹਾਂ ਤੁਲਸੀ ਦੇ ਹੋਣ ਵਾਲੇ ਫਾਇਦਿਆਂ ਦੇ ਬਾਰੇ ਵਿੱਚ

ਦਮਾ

ਦਮੇ ਦੇ ਰੋਗੀਆਂ ਨੂੰ ਤੁਲਸੀ ਦਾ ਰਸ , ਸ਼ਹਿਦ , ਅਦਰਕ ਅਤੇ ਪਿਆਜ਼ ਦੇ ਰਸ ਨਾਲ ਮਿਲਾ ਕੇ ਸੇਵਨ ਕਰਨ ਨਾਲ ਦਮਾ ਠੀਕ ਹੁੰਦਾ ਹੈ । ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਕਾਲੀ ਮਿਰਚ ਵਿੱਚ ਮਿਲਾ ਕੇ ਖਾਣ ਨਾਲ ਵੀ ਦਮਾ ਠੀਕ ਹੁੰਦਾ ਹੈ ।

ਮੂੰਹ ਦੇ ਛਾਲੇ

ਤੁਲਸੀ ਅਤੇ ਚਮੇਲੀ ਦੇ ਪੱਤੇ ਇਕੱਠੇ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ । ਇਸ ਦੇ ਨਾਲ ਹੀ ਮੂੰਹ ਵਿੱਚੋਂ ਆਉਣ ਵਾਲੀ ਦੁਰਗੰਧ ਵੀ ਦੂਰ ਹੋ ਜਾਂਦੀ ਹੈ ਅਤੇ ਮੂੰਹ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ ।

ਚਮੜੀ ਦੇ ਰੋਗ

ਤੁਲਸੀ ਦੇ ਪੱਤਿਆਂ ਦਾ ਰਸ ਨਿੰਬੂ ਦੇ ਰਸ ਵਿਚ ਬਰਾਬਰ ਮਾਤਰਾ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਦਾਦ , ਖਾਜ , ਖੁਜਲੀ , ਕਿੱਲ-ਮੁਹਾਸੇ ਅਤੇ ਹਰ ਤਰ੍ਹਾਂ ਦੇ ਚਮੜੀ ਦੇ ਰੋਗ ਠੀਕ ਹੁੰਦੇ ਹਨ ।

ਚਮੜੀ ਦੇ ਨਿਸ਼ਾਨ

ਨਾਰੀਅਲ ਦੇ ਤੇਲ ਵਿਚ ਤੁਲਸੀ ਦੇ ਪੱਤੇ ਜਾਂ ਪੱਤਿਆਂ ਦਾ ਰਸ ਮਿਲਾ ਕੇ ਲਗਾਉਣ ਨਾਲ ਜੇ ਕਿਤੇ ਜਲੇ ਦਾ ਨਿਸ਼ਾਨ ਪੈ ਗਿਆ ਹੈ ਉਹ ਨਿਸ਼ਾਨ ਛੇਤੀ ਠੀਕ ਹੁੰਦੇ ਹਨ ਅਤੇ ਛਾਲੇ ਨਹੀਂ ਪੈਂਦੇ ।

ਬੰਦ ਨੱਕ ਖੋਲ੍ਹੇ

ਇੱਕ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜੇ ਜ਼ੁਕਾਮ ਕਰਕੇ ਨੱਕ ਬੰਦ ਹੋ ਗਿਆ ਹੋਵੇ , ਸਾਹ ਨਾ ਆ ਰਿਹਾ ਹੋਵੇ , ਤਾਂ ਤੁਲਸੀ ਦੇ ਪੱਤੇ ਸ਼ਹਿਦ ਵਿੱਚ ਮਿਲਾ ਕੇ ਬੱਚੇ ਨੂੰ ਚਟਾਉਣ ਨਾਲ ਉਸਦੀ ਜਾਮ ਹੋਈ ਛਾਤੀ ਠੀਕ ਹੋ ਜਾਂਦੀ ਹੈ ।

ਸੁੱਕੀ ਖੰਘ ਤੋਂ ਛੁਟਕਾਰਾ

ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਪੀਸ ਕੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਵੋ । ਇਹ ਗੋਲੀਆਂ ਦਿਨ ਵਿੱਚ ਤਿੰਨ ਵਾਰ ਖਾਣ ਨਾਲ ਕਾਲੀ ਜਾਂ ਸੁੱਕੀ ਖੰਘ ਠੀਕ ਹੁੰਦੀ ਹੈ ।

ਗਲੇ ਦਾ ਦਰਦ

ਤੁਲਸੀ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਗਰਾਰੇ ਕਰਨ ਨਾਲ ਗਲੇ ਦਾ ਦਰਦ ਠੀਕ ਹੁੰਦਾ ਹੈ ਅਤੇ ਗਲੇ ਦੇ ਟਾਂਸਲਾਂ ਦੀ ਸੋਜ ਵੀ ਦੂਰ ਹੁੰਦੀ ਹੈ ।

ਗਲੇ ਦੀਆਂ ਗੰਢਾਂ

ਤੁਲਸੀ ਦੇ ਪੱਤੇ , ਮੇਥੀ ਦੇ ਪੱਤੇ ਅਤੇ ਬੇਲ ਦੇ ਪੱਤੇ ਪਾਣੀ ਵਿੱਚ ਪੀਸ ਕੇ ਪੀਣ ਨਾਲ ਗਲੇ ਵਿੱਚ ਹੋਣ ਵਾਲੀਆਂ ਗੰਢਾਂ ਵੀ ਠੀਕ ਹੋ ਜਾਂਦੀਆਂ ਹਨ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ , ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ