ਤਿੰਨ ਚੀਜ਼ਾਂ ਮਿਲਾ ਕੇ ਬਣਾਓ ਪਾਊਡਰ ਦੂਰ ਹੋਣਗੀਆਂ ਕਈ ਬੀਮਾਰੀਆਂ

ਜ਼ਿਆਦਾਤਰ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਐਲੋਪੈਥਿਕ ਦਾ ਸਹਾਰਾ ਲੈਂਦੇ ਹਨ । ਪਰ ਸਾਡੇ ਘਰ ਵਿੱਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਕਰ ਅਸੀਂ ਅਸਾਨੀ ਨਾਲ ਕਈ ਬੀਮਾਰੀਆਂ ਦੂਰ ਕਰ ਸਕਦੇ ਹਾਂ । ਇਨ੍ਹਾਂ ਚੀਜ਼ਾਂ ਵਿੱਚ ਉਹ ਸਭ ਗੁਣ ਮੌਜੂਦ ਹੁੰਦੇ ਹਨ । ਜਿਨ੍ਹਾਂ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ । ਪਰ ਸਭ ਤੋਂ ਜ਼ਰੂਰੀ ਇਹ ਗੱਲ ਹੈ , ਕਿ ਸਾਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।

ਜੇਕਰ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਹੋਵੇਗਾ ਤਾਂ ਅਸੀਂ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਘਰੇਲੂ ਨੁਸਖਿਆਂ ਨਾਲ ਦੂਰ ਕਰ ਸਕਦੇ ਹਾਂ ।

ਕਿਉਂਕਿ ਘਰੇਲੂ ਨੁਸਖਿਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ । ਇਸ ਲਈ ਜਿੱਥੋਂ ਤੱਕ ਹੋ ਸਕੇ ਆਪਣੀ ਬਿਮਾਰੀ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਹੀ ਦੂਰ ਕਰੋ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 3 ਦਵਾਈਆਂ ਜਿਨ੍ਹਾਂ ਦੇ ਮਿਸ਼ਰਨ ਨਾਲ ਅਸੀਂ ਕਈ ਬੀਮਾਰੀਆਂ ਦੂਰ ਕਰ ਸਕਦੇ ਹਾਂ । ਇਸ ਮਿਸ਼ਰਣ ਨੂੰ ਲੈਣ ਦਾ ਸਹੀ ਸਮਾਂ ਸਰਦੀਆਂ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਸ ਦਵਾਈ ਦਾ ਸੇਵਨ ਸਰਦੀਆਂ ਵਿੱਚ ਕਰੋ ।

ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ

250 ਗ੍ਰਾਮ – ਮੇਥੀ ਦਾਣਾ

100 ਗ੍ਰਾਮ – ਅਜਵਾਇਣ

50 ਗ੍ਰਾਮ – ਕਾਲੀ ਜੀਰੀ

ਦਵਾਈ ਬਣਾਉਣ ਦੀ ਵਿਧੀ

ਇਹ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਥੋੜ੍ਹਾ ਗਰਮ ਕਰੋ । ਗਰਮ ਕਰਨ ਤੋਂ ਬਾਅਦ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਪਾਊਡਰ ਬਣਾ ਲਓ । ਇਸ ਪਾਊਡਰ ਨੂੰ ਕੱਚ ਦੀ ਸ਼ੀਸ਼ੀ ਵਿੱਚ ਭਰ ਕੇ ਰੱਖੋ ।

ਦਵਾਈ ਸੇਵਨ ਕਰਨ ਦਾ ਤਰੀਕਾ

ਰਾਤ ਨੂੰ ਸੌਂਦੇ ਸਮੇਂ ਇੱਕ ਚਮਚ ਪਾਊਡਰ ਇੱਕ ਗਿਲਾਸ ਕੋਸੇ ਪਾਣੀ ਨਾਲ ਲਓ । ਇਸ ਦਵਾਈ ਨੂੰ ਗਰਮ ਪਾਣੀ ਨਾਲ ਲੈਣਾ ਜ਼ਰੂਰੀ ਹੈ । ਇਹ ਦਵਾਈ ਲੈਣ ਤੋਂ ਬਾਅਦ ਕੁਝ ਵੀ ਖਾਣਾ ਪੀਣਾ ਨਹੀਂ ਇਹ ਚੂਰਨ ਕਿਸੇ ਵੀ ਉਮਰ ਦਾ ਇਨਸਾਨ ਲੈ ਸਕਦਾ ਹੈ ।

ਇਸ ਚੂਰਨ ਨੂੰ ਰੋਜ਼ਾਨਾ ਲੈਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਗੰਦਗੀ ਮਲ ਅਤੇ ਪੇਸ਼ਾਬ ਰਾਹੀਂ ਨਿਕਲ ਜਾਂਦੀ ਹੈ । ਇਸ ਚੂਰਨ ਦਾ ਪੂਰਾ ਫਾਇਦਾ 80-90 ਦਿਨਾਂ ਵਿੱਚ ਮਹਿਸੂਸ ਕਰੋਗੇ । ਜਦੋਂ ਪੂਰੀ ਚਰਬੀ ਗਲ ਜਾਵੇਗੀ ਅਤੇ ਚਮੜੀ ਤੇ ਪਈਆਂ ਹੋਈਆਂ ਝੁਰੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਸਰੀਰ ਤਾਕਤਵਰ ਅਤੇ ਸੁੰਦਰ ਬਣ ਜਾਵੇਗਾ ।

ਉਹ ਬੀਮਾਰੀਆਂ ਜਿਨ੍ਹਾਂ ਵਿੱਚ ਇਹ ਚੂਰਨ ਫਾਇਦੇਮੰਦ ਹੈ

ਗਠੀਆ ਰੋਗ

ਹੱਡੀਆਂ ਮਜ਼ਬੂਤ ਕਰੇ

ਅੱਖਾਂ ਦੀ ਰੌਸ਼ਨੀ ਵਧਾਵੇ

ਵਾਲਾਂ ਦੀਆਂ ਸਮੱਸਿਆਵਾਂ ਦੂਰ ਕਰੇ

ਪੁਰਾਣੀ ਕਬਜ਼ ਠੀਕ ਕਰੇ

ਕੱਫ ਦੀ ਸਮੱਸਿਆ ਦੂਰ ਕਰੇ

ਮਰਦਾਨਾ ਸ਼ਕਤੀ ਵਧਾਵੇ

ਖੂਨ ਸਾਫ ਕਰੇ

ਕੰਨਾਂ ਦਾ ਬਹਿਰਾਪਣ ਦੂਰ ਕਰੇ

ਡਾਇਬਿਟੀਜ਼ ਦੀ ਸਮੱਸਿਆ ਦੂਰ ਕਰੇ

ਸਰੀਰ ਦੀ ਕਮਜ਼ੋਰੀ ਦੂਰ ਕਰੇ

ਜੇਕਰ ਤੁਹਾਨੂੰ ਇਹ ਸਭ ਸਮੱਸਿਆਵਾਂ ਵਿੱਚੋਂ ਕੋਈ ਵੀ ਇੱਕ ਸਮੱਸਿਆ ਹੈ ਤਾਂ ਤੁਹਾਡੇ ਲਈ ਇਹ ਚੂਰਨ ਬਹੁਤ ਹੀ ਫਾਇਦੇਮੰਦ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਜੀ ।


Posted

in

by

Tags: