ਡਿਪਰੈਸ਼ਨ ਦਾ ਸਰੀਰ ਦੇ ਵੱਖ ਵੱਖ ਅੰਗਾਂ ਤੇ ਅਸਰ

ਡਿਪ੍ਰੈਸ਼ਨ ਯਾਨੀ ਕਿ ਅਵਸਾਦ ਅਜਿਹੀ ਬੀਮਾਰੀ ਹੈ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸਾਡੇ ਦਿਮਾਗ਼ ਅਤੇ ਮਨ ਨਾਲ ਜੁੜੀ ਹੈ ।ਮਗਰ ਇਸ ਦਾ ਅਸਰ ਸਰੀਰ ਦੇ ਅੰਗਾਂ ਤੇ ਵੀ ਪੈਂਦਾ ਹੈ ।ਬਾਲੀਵੁੱਡ ਅਤੇ ਹਾਲੀਵੁੱਡ ਤੇ ਵੀ ਪਿਛਲੇ ਦਿਨਾਂ ਵਿਚ ਕਈ ਸਿਤਾਰੇ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ।ਜਿਨਾਂ ਵਿੱਚ ਦੀਪਿਕਾ ਪਾਦੂਕੋਣ, ਅਨੁਸ਼ਕਾ ਸ਼ਰਮਾ, ਕਰਨ ਜੌਹਰ ਅਤੇ ਕਪਿਲ ਸ਼ਰਮਾ ਵਰਗੇ ਵੱਡੇ ਨਾਂ ਸ਼ਾਮਲ ਹਨ।
ਜ਼ਿੰਦਗੀ ਵਿੱਚ ਵੱਡੇ ਉਤਾਰ ਚੜ੍ਹਾਅ ਜਾਂ ਹਾਰਮੋਨਾਂ ਵਿੱਚ ਆਉਣ ਵਾਲੇ ਬਦਲਾਅ ਕਾਰਨ ਡਿਪ੍ਰੈਸ਼ਨ ਦੀ ਬੀਮਾਰੀ ਹੋ ਸਕਦੀ ਹੈ ।ਆਓ ਜਾਣਦੇ ਹਾਂ ਡਿਪ੍ਰੈਸ਼ਨ ਸਾਡੇ ਅੰਗਾਂ ਤੇ ਕਿਵੇਂ ਅਸਰ ਪਾਉਂਦਾ ਹੈ ।


ਦਿਲ ਲਈ ਖਤਰਨਾਕ ਹੈ ਡਿਪ੍ਰੈਸ਼ਨ
ਡਿਪਰੈਸ਼ਨ ਹੋ ਜਾਣ ਤੇ ਸਾਡੇ ਸਰੀਰ ਦਾ ਸਿੰਥੈਟਿਕ ਨਰਵ ਸਿਸਟਮ ਤੇਜ਼ ਹੋ ਜਾਂਦਾ ਹੈ ਇਹ ਸਰੀਰ ਦੇ ਅੰਦਰ ਨਾਰਪਿੰਨੇ ਫਰਾਈਨ ਨਾਮ ਦਾ ਇੱਕ ਹਾਰਮੋਨ ਵਧਾ ਦਿੰਦਾ ਹੈ ।ਜਿਸ ਨਾਲ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ।ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤੇ ਚੱਕਰ ਆਉਣ ਲੱਗ ਜਾਂਦੇ ਹਨ ।ਲੰਬੇ ਸਮੇਂ ਤੱਕ ਡਿਪ੍ਰੈਸ਼ਨ ਦੇ ਸ਼ਿਕਾਰ ਲੋਕ ਹਾਰਟ ਅਟੈਕ ਦਾ ਸ਼ਿਕਾਰ ਛੇਤੀ ਹੁੰਦੇ ਹਨ
ਚਮੜੀ ਅਤੇ ਵਾਲਾਂ ਤੇ ਡਿਪਰੈਸ਼ਨ ਦਾ ਅਸਰ
ਡਿਪਰੈਸ਼ਨ ਦਾ ਅਸਰ ਸਾਡੀ ਚਮੜੀ ਅਤੇ ਵਾਲਾਂ ਤੇ ਵੀ ਪੈਂਦਾ ਹੈ। ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ ਅਤੇ ਚਮੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ। ਪੈਰਾਂ ਦੀਆਂ ਅੱਡੀਆਂ ਪਾਟ ਜਾਂਦੀਆਂ ਹਨ ।ਡਿਪਰੈਸ਼ਨ ਵਿੱਚ ਵਿਅਕਤੀ ਅਨੀਂਦਰੇ ਦਾ ਸ਼ਿਕਾਰ ਹੋ ਜਾਂਦਾ ਹੈ ।ਜਿਸ ਦੇ ਚੱਲਦੇ ਅੱਖਾਂ ਦੇ ਡਾਰਕ ਸਰਕਲਸ ਵਧਦੇ ਹਨ ਤੇ ਸਮੇਂ ਤੋਂ ਪਹਿਲਾਂ ਵਿਅਕਤੀ ਬੁੱਢਾ ਲੱਗਦਾ ਹੈ ।
ਪਾਚਨ ਤੰਤਰ ਜਾਂ ਡਾਇਜੈਸਟਿਵ ਸਿਸਟਮ ਤੇ ਅਸਰ

ਡਿਪ੍ਰੈਸ਼ਨ ਵੱਧ ਜਾਣ ਤੇ ਸਾਡੇ ਪੇਟ ਤੇ ਅੰਤਰ ਭੋਜਨ ਪਚਾਉਣ ਵਾਲਾ ਤੇਜ਼ਾਬ ਹਾਈਡਰੋਕਲੋਰਿਕ ਕੈਸਿਟ ਜਿਆਦਾ ਮਾਤਰਾ ਵਿੱਚ ਬਣਨ ਲੱਗ ਜਾਂਦਾ ਹੈ । ਜਿਹੜਾ ਸਾਡੀਆਂ ਅੰਤੜੀਆਂ ਵਿਚ ਸੋਜ਼ ਜਾਂ ਪੇਟ ਵਿੱਚ ਤੇਜ਼ਾਬ ਪੈਦਾ ਕਰਕੇ ਸਾਡਾ ਪਾਚਨ ਸਿਸਟਮ ਪ੍ਰਭਾਵਿਤ ਕਰਦਾ ਹੈ ।ਖਾਣਾ ਪੀਣਾ ਠੀਕ ਢੰਗ ਨਾਲ ਹਾਜ਼ਰ ਨਹੀਂ ਹੋ ਪਾਉਂਦਾ ।

ਇਮਿਊਨ ਸਿਸਟਮ ਤੇ ਅਸਰ
ਡਿਪ੍ਰੈਸ਼ਨ ਸਾਡੇ ਸਰੀਰ ਦੇ ਅੰਦਰ ਕਾਰਟੀਸੋਲ ਨਾਂ ਦਾ ਹਾਰਮੋਨ ਵਧਾ ਦਿੰਦਾ ਹੈ। ਇਸ ਨਾਲ ਸਾਡੇ ਸਰੀਰ ਦੇ ਐਂਟੀ ਬਾਡੀਜ਼ ਨਸ਼ਟ ਹੋ ਜਾਂਦੇ ਹਨ। ਜਿਸ ਦੇ ਚੱਲਦੇ ਡਿਪ੍ਰੈੱਸਡ ਵਿਅਕਤੀ ਜਲਦੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ
ਲੀਵਰ ਉੱਤੇ ਡਿਪਰੈਸ਼ਨ ਦਾ ਅਸਰ
ਤਣਾਅ ਨਾਲ ਵਧਿਆ ਕਾਰਟੀਸੋਲ ਹਾਰਮੋਨ ਸਾਡੇ ਸਰੀਰ ਵਿਚ ਫੈਟ ਅਤੇ ਸਾਡੀ ਭੁੱਖ ਵਧਾ ਦਿੰਦਾ ਹੈ ਜਿਸ ਦੇ ਚੱਲਦੇ ਲੋਕ ਮੋਟੇ ਹੋ ਜਾਂ ਹੋਣ ਲੱਗਦੇ ਹਨ ਤੇ ਖੂਨ ਵਿੱਚ ਸ਼ੂਗਰ ਦਾ ਲੈਵਲ ਵੀ ਵਧ ਜਾਂਦਾ ਹੈ। ਲੰਬੇ ਸਮੇਂ ਤੱਕ ਡਿਪ੍ਰੈਸ਼ਨ ਨਾਲ ਵਿਅਕਤੀ ਸ਼ੂਗਰ ਦਾ ਸ਼ਿਕਾਰ ਹੋ ਸਕਦਾ ਹੈ ।


Posted

in

by

Tags: