ਡਾਇਬਟੀਜ਼ ਨੂੰ ਰੱਖਣਾ ਹੈ ਕੰਟਰੋਲ ਤਾਂ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼

ਡਾਇਬਟੀਜ਼/ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਪੀਣ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਖਾਣੇ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ਤੇ ਪੈਂਦਾ ਹੈ ।

ਸ਼ੂਗਰ ਦਾ ਲੈਵਲ ਕੰਟਰੋਲ ਰੱਖਣਾ ਜ਼ਰੂਰੀ ਹੀ ਨਹੀਂ ਬਲਕਿ ਇਹ ਬਹੁਤ ਮੁਸ਼ਕਿਲ ਵੀ ਹੈ। ਮਰੀਜ਼ਾਂ ਨੂੰ ਆਪਣੇ ਭੋਜਨ ਦੇ ਨਾਲ ਵਜ਼ਨ ਦਵਾਈਆਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ ।

ਅੱਜ ਇਸ ਆਰਟੀਕਲ ਵਿੱਚ ਦੱਸਾਂਗੇ ਕੁਝ ਅਜਿਹੇ ਘਰੇਲੂ ਅਸਰਦਾਰ ਤਰੀਕੇ ਜੋ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿਚ ਰੱਖਦੇ ਹਨ ।

ਮੇਥੀ ਦਾਣਾ ਤੇ ਅਜਵਾਇਣ ਤੇ ਕਰੇਲਾ

ਡਾਇਬਟੀਜ਼ ਦੇ ਰੋਗੀਆਂ ਨੂੰ ਮੇਥੀ ਦਾਣਾ ਅਤੇ ਅਜਵਾਇਨ ਬਹੁਤ ਫਾਇਦਾ ਪਹੁੰਚਾਉਂਦੀ ਹੈ । ਪਰ ਸਭ ਤੋਂ ਜੋ ਅਸਰਦਾਰ ਚੀਜ਼ ਹੈ ਉਹ ਹੈ ਕਰੇਲਾ । ਕਰੇਲਾ ਖਾਣਾ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ, ਪਰ ਇਹ ਸ਼ੂਗਰ ਦੇ ਮਰੀਜਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।

ਕਰੇਲੇ ਦੇ ਅੰਦਰ ਪਾਲੀ ਪੈਪਟਾਈਡ ਪੀ ਨਾਮ ਦਾ ਪਲਾਂਟ ਇਨਸੂਲਿਨ ਹੁੰਦਾ ਹੈ ਜੋ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਰੱਖਦਾ ਹੈ ।

ਸ਼ੂਗਰ ਦਾ ਲੈਵਲ ਕੰਟਰੋਲ ਰੱਖਣ ਲਈ ਸਭ ਤੋਂ ਜੋ ਜ਼ਰੂਰੀ ਕੰਪਾਊਂਡ ਹੈ ਉਹ ਹੈ charantin ਕਰੇਲੇ ਦੇ ਵਿੱਚ ਇਹ ਕੰਪਾਊਂਡ ਮੌਜੂਦ ਹੁੰਦਾ ਹੈ ।

ਕਿਵੇਂ ਕੀਤਾ ਜਾਵੇ ਕਰੇਲੇ ਦਾ ਸੇਵਨ

ਸ਼ੂਗਰ ਦੇ ਰੋਗੀ ਕਰੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹਨ। ਪਰ ਇਸ ਤੋਂ ਵੀ ਜਿਆਦਾ ਅਸਰਦਾਰ ਹੁੰਦਾ ਹੈ ਕਰੇਲੇ ਦਾ ਜੂਸ। ਕਰੇਲੇ ਦਾ ਛਿਲਕਾ ਉਤਾਰ ਕੇ ਅਤੇ ਉਸ ਦੇ ਬੀਜ ਕੱਢ ਕੇ ਕਰੇਲੇ ਨੂੰ ਮਿਕਸੀ ਦੇ ਵਿੱਚ ਜੂਸ ਬਣਾ ਕੇ ਰੋਜ਼ਾਨਾ ਪੀਣ ਨਾਲ ਸ਼ੂਗਰ ਦਾ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: