ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ 8 ਨੁਕਸਾਨ

ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਪਸੀਨਾ ਆਉਣ ਕਰਕੇ ਪਿਆਸ ਜ਼ਿਆਦਾ ਲੱਗਦੀ ਹੈ । ਇਸ ਪਿਆਸ ਨੂੰ ਬੁਝਾਉਣ ਲਈ ਬਹੁਤ ਸਾਰੇ ਲੋਕ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ । ਪਰ ਇਸ ਠੰਡਾ ਪਾਣੀ ਪੀਣ ਦੇ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ ।

ਚਾਹੇ ਠੰਡਾ ਪਾਣੀ ਪੀਣ ਨਾਲ ਗਰਮੀਆਂ ਵਿੱਚ ਰਾਹਤ ਮਿਲਦੀ ਹੈ ਪਰ ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ । ਇਕ ਦਮ ਠੰਡਾ ਪਾਣੀ ਪੀਣ ਨਾਲ ਵਜ਼ਨ ਵਧਣ ਦੇ ਨਾਲ ਨਾਲ ਕਬਜ਼ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ ।

ਠੰਡਾ ਪਾਣੀ ਪੀਣ ਦੇ ਨੁਕਸਾਨ ਵਜ਼ਨ ਵੱਧਦਾ ਹੈ

ਠੰਡਾ ਪਾਣੀ ਪੀਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਸਖ਼ਤ ਹੋ ਜਾਂਦੀ ਹੈ । ਜਿਸ ਨਾਲ ਫੈਟ ਵੀ ਰਿਲੀਜ਼ ਨਹੀਂ ਹੁੰਦਾ । ਇਸ ਵਜ੍ਹਾ ਕਰਕੇ ਵਜ਼ਨ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ । ਇਸ ਲਈ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਗੁਣਗੁਣਾ ਪਾਣੀ ਹੀ ਪੀਓ ।

ਐਨਰਜੀ ਘੱਟ ਹੋ ਜਾਂਦੀ ਹੈ

ਜ਼ਿਆਦਾ ਠੰਡਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ । ਜਿਸ ਵਜ੍ਹਾ ਕਰਕੇ ਸਰੀਰ ਸੁਸਤ ਰਹਿੰਦਾ ਹੈ ਅਤੇ ਐਨਰਜੀ ਦਾ ਲੇਵਲ ਘੱਟ ਜਾਂਦਾ ਹੈ। ।ਇਸ ਲਈ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਜ਼ਿਆਦਾ ਠੰਡੇ ਪਾਣੀ ਦੀ ਜਗ੍ਹਾ ਤਾਜ਼ਾ ਪਾਣੀ ਹੀ ਪੀਤਾ ਜਾਵੇ । ਇਸ ਦੀ ਜਗ੍ਹਾ ਨਾਰੀਅਲ ਪਾਣੀ ਦਾ ਵੀ ਸੇਵਨ ਕਰ ਸਕਦੇ ਹੋ ।

ਕਬਜ਼ ਦੀ ਸ਼ਿਕਾਇਤ

ਠੰਡਾ ਪਾਣੀ ਪੇਟ ਵਿੱਚ ਪਹੁੰਚ ਕੇ ਮਲ ਨੂੰ ਕਠੋਰ ਬਣਾਉਂਦਾ ਹੈ । ਜਿਸ ਕਰਕੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ । ਇਸ ਲਈ ਕਬਜ਼ ਦੀ ਸਮੱਸਿਆ ਹੋਣ ਤੇ ਕਦੇ ਵੀ ਠੰਡਾ ਪਾਣੀ ਨਾ ਪੀਓ ।

ਖਾਣਾ ਪਚਾਉਣ ਵਿੱਚ ਦਿੱਕਤ

ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਵੀ ਖਰਾਬ ਹੋ ਸਕਦੀ ਹੈ । ਕਿਉਂਕਿ ਕੋਲਡ ਟੈਂਪਰੇਚਰ ਪੇਟ ਨੂੰ ਟਾਈਟ ਕਰ ਦਿੰਦਾ ਹੈ । ਇਸ ਵਜ੍ਹਾ ਕਰਕੇ ਖਾਣਾ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ । ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ।

ਹਾਰਟ ਅਟੈਕ ਦਾ ਖਤਰਾ

ਠੰਡਾ ਪਾਣੀ ਪੀਣ ਨਾਲ ਗਰਦਨ ਦੇ ਪਿੱਛੇ ਮੌਜੂਦ ਇੱਕ ਨਸ ਪ੍ਰਭਾਵਿਤ ਹੁੰਦੀ ਹੈ । ਜੋ ਹਾਰਟ ਰੇਟ ਨੂੰ ਘੱਟ ਕਰ ਦਿੰਦੀ ਹੈ । ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ ।

ਡੀਹਾਈਡ੍ਰੇਸ਼ਨ

ਤੇਜ਼ ਧੁੱਪ ਵਿੱਚ ਜ਼ਿਆਦਾ ਠੰਡਾ ਪਾਣੀ ਚੰਗਾ ਲੱਗਦਾ ਹੈ । ਪਰ 2-4 ਘੁੱਟ ਪੀਣ ਤੋਂ ਬਾਅਦ ਪਿਆਸ ਸ਼ਾਂਤ ਹੋ ਜਾਂਦੀ ਹੈ । ਜਿਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਪਾਣੀ ਨਹੀਂ ਮਿਲ ਪਾਉਂਦਾ । ਜਿਸ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹੈ । ਇਸ ਲਈ ਨਾਰਮਲ ਪਾਣੀ ਨਾਲ ਹੀ ਪਿਆਸ ਬੁਝਾਓ । ਜਿਸ ਕਰਕੇ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ ।

ਗਲੇ ਦੀ ਇਨਫੈਕਸ਼ਨ

ਇਸ ਕਰਕੇ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ । ਇਸ ਇਨਫੈਕਸ਼ਨ ਵਿੱਚ ਮਿਊਕਸ ਪ੍ਰੋਡਿਊਸ ਹੋਣ ਲੱਗਦੇ ਹਨ । ਜਿਸ ਕਰਕੇ ਗਲਾ ਖਰਾਬ ਹੋ ਜਾਂਦਾ ਹੈ ਜ਼ਿਆਦਾ ਠੰਡਾ ਪਾਣੀ ਕਫ , ਬੁਖਾਰ ਅਤੇ ਸਰਦੀ-ਖਾਂਸੀ ਦਾ ਕਾਰਨ ਵੀ ਬਣ ਸਕਦਾ ਹੈ ।

ਸਿਰ ਦਰਦ ਦੀ ਸਮੱਸਿਆ

ਠੰਡਾ ਪਾਣੀ ਦਿਮਾਗ ਵਿੱਚ ਮੌਜੂਦ ਕਰੋਨੀਅਲ ਨਸ ਨੂੰ ਪ੍ਰਭਾਵਿਤ ਕਰਦਾ ਹੈ । ਜਿਸ ਕਰਕੇ ਸਿਰ ਦਰਦ ਹੋਣ ਲੱਗਦਾ ਹੈ । ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਿਰ ਦਰਦ ਚੁੱਪ ਕਰਕੇ ਹੁੰਦਾ ਹੈ । ਪਰ ਇਹ ਠੰਡਾ ਪਾਣੀ ਪੀਣ ਕਰਕੇ ਹੁੰਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: