ਜੌਂ ਦਾ ਪਾਣੀ ਪੀਣ ਅਤੇ ਆਟੇ ਵਿੱਚ ਜੌਂ ਮਿਲਾ ਕੇ ਖਾਣ ਦੇ ਫਾਇਦੇ

ਅੱਜ ਕੱਲ੍ਹ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੀ ਸੰਖਿਆ ਲੱਖਾਂ ਕਰੋੜਾਂ ਵਿੱਚ ਹੈ ।ਤੇਜ਼ ਰਫ਼ਤਾਰ ਜ਼ਿੰਦਗੀ ਗਲਤ ਖਾਣ ਦੀਆਂ ਆਦਤਾਂ ਇਸ ਨਾਲ ਖਾਣਾ ਠੀਕ ਢੰਗ ਨਾਲ ਸਰੀਰ ਵਿੱਚ ਨਹੀਂ ਪਚਦਾ ।ਜਿਸ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਪੈਦਾ ਹੁੰਦੀ ਹੈ ।

ਅੱਜ ਇਸ ਆਰਟੀਕਲ ਵਿੱਚ ਗੈਸ ਅਤੇ ਕਬਜ਼ ਨੂੰ ਦੂਰ ਕਰਨ ਬਾਰੇ ਬਹੁਤ ਹੀ ਘਰੇਲੂ ਅਸਰਦਾਰ ਤਰੀਕੇ ਦੀ ਗੱਲ ਕਰਾਂਗੇ ।

ਗੈਸ ਅਤੇ ਕਬਜ਼ ਦੀ ਸੁਰੱਖਿਆ ਦੂਰ ਕਰਨ ਦੇ ਨੁਸਖੇ

ਗੈਸ ਅਤੇ ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਕਣਕ ਦੇ ਆਟੇ ਵਿੱਚ ਜੌੰ ਦਾ ਪਾਊਡਰ ਮਿਲਾਓ ।ਤਿੰਨ ਭਾਗ ਕਣਕ ਦਾ ਆਟਾ ਤੇ ਇੱਕ ਭਾਗ ਜੌੰ ਦਾ ਆਟਾ ਮਿਕਸ ਕਰਕੇ ਰੋਟੀ ਬਣਾਓ ।

ਕੱਚੀ ਭੁੰਨੀ ਕਣਕ ਦਾ ਆਟਾ ਜਾਂ ਆਟੇ ਵਿੱਚ ਦਲੀਆ ਮਿਲਾ ਕੇ ਰੋਟੀ ਬਣਾਉਣ ਨਾਲ ਵੀ ਉਸ ਦੀ ਪੌਸ਼ਟਿਕਤਾ ਵਧ ਜਾਂਦੀ ਹੈ ।ਕਿਉਂਕਿ ਇਸ ਵਿੱਚ ਫਾਈਬਰ ਵੱਧ ਜਾਂਦੇ ਹਨ ਜੋ ਕਬਜ਼ ਅਤੇ ਗੈਸ ਦੀ ਸਮੱਸਿਆ ਨਹੀਂ ਹੋਣ ਦਿੰਦੇ ।

ਜੌਂ ਦੇ ਫਾਇਦੇ

ਮੋਟਾਪਾ ਘੱਟ ਕਰੇ

ਜੇ ਵਧਦੇ ਵਜ਼ਨ ਤੋਂ ਪ੍ਰੇਸ਼ਾਨੀ ਹੈ ਤਾਂ ਜੌੰ ਦੇ ਆਟੇ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਕਰਦੇ ਹਨ ।ਇਸ ਅੰਦਰ ਫਾਈਬਰ ਹੁੰਦਾ ਹੈ ਜੋ ਸਾਡਾ ਪਾਚਨ ਤੇਜ਼ ਕਰਦਾ ਹੈ ।

ਜੌਂ ਦਾ ਪਾਣੀ ਪੀਣ ਦੇ ਫਾਇਦੇ

ਪੇਟ ਦੀ ਚਰਬੀ ਤੇਜ਼ੀ ਨਾਲ ਘੱਟ ਕਰਨ ਲਈ ਦੋ ਵੱਡੇ ਚਮਚ ਜੌਂ 2 ਲਿਟਰ ਪਾਣੀ ਵਿੱਚ ਉਬਾਲੋ । ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਣ ਤਾਂ ਇਸ ਪਾਣੀ ਦਾ ਸੇਵਨ ਕਰੋ । ਇਸ ਅੰਦਰ ਨਿੰਬੂ ਸ਼ਹਿਦ ਅਤੇ ਨਮਕ ਵੀ ਮਿਲਾਇਆ ਜਾ ਸਕਦਾ ਹੈ ।

ਜੌਂ ਦਾ ਪਾਣੀ ਯੂਰਿਨ ਇਨਫੈਕਸ਼ਨ ਅਤੇ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਕੱਢਦਾ ਹੈ ।ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਵੇ ਉਸ ਨੂੰ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ ।

ਪੇਟ ਦੀ ਜਲਣ

ਜੌਂ ਦਾ ਪਾਣੀ ਠੰਢਾ ਹੁੰਦਾ ਹੈ। ਗਰਮੀਆਂ ਵਿੱਚ ਪੀਣ ਨਾਲ ਠੰਡਕ ਮਿਲਦੀ ਹੈ । ਜੇ ਤੁਸੀਂ ਤੇਜ਼ ਮਸਾਲਿਆਂ ਵਾਲਾ ਭੋਜਨ ਖਾਂਦੇ ਹੋ ਤਾਂ ਇਸ ਪਾਣੀ ਨੂੰ ਜ਼ਰੂਰ ਪੀਓ । ਇਹ ਮਸਾਲੇਦਾਰ ਭੋਜਨ ਦੇ ਬੁਰੇ ਪ੍ਰਭਾਵ ਖਤਮ ਕਰਦਾ ਹੈ ।

ਇਮਿਊਨ ਸਿਸਟਮ ਮਜ਼ਬੂਤ ਬਣਾਏ

ਇਹ ਪਾਣੀ ਸਰੀਰ ਵਿੱਚੋਂ ਵਿਸ਼ੈਲੇ ਤੱਤ ਬਾਹਰ ਕੱਢਦਾ ਹੈ ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਬਣਦਾ ਹੈ ।

ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਹੋਰ ਲੋਕਾਂ ਨਾਲ share ਜ਼ਰੂਰ ਕਰੋ।

ਸਿਹਤ ਸੰਬੰਧੀ ਹਰ ਜਾਣਕਾਰੀ ਲਈ ਫੇਸਬੁੱਕ page sehat ਜ਼ਰੂਰ like ਕਰੋ।


Posted

in

by

Tags: