ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਆਸਾਨ ਘਰੇਲੂ ਨੁਸਖਾ

ਗਲਤ ਖਾਣ ਪੀਣ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਹੱਡੀਆਂ ਨਾਲ ਜੁੜੀਆਂ ਦਿੱਕਤਾਂ ਆ ਜਾਂਦੀਆਂ ਹਨ । ਜਿਨ੍ਹਾਂ ਦੇ ਚੱਲਦੇ ਲੋਕ ਗਠੀਆ ਜਿਹੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ । ਭਾਰਤ ਵਿੱਚ ਦਿਨੋਂ ਦਿਨ ਜੋੜਾਂ ਦੇ ਦਰਦ ਦੀ ਸਮੱਸਿਆ ਵਾਲੇ ਮਰੀਜ਼ਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ । ਇਸ ਸਮੱਸਿਆ ਨਾਲ ਮਰੀਜ਼ ਨੂੰ ਕਾਫੀ ਦਰਦ ਸਹਿਣਾ ਪੈਂਦਾ ਹੈ ਅਤੇ ਤੁਰਨ ਫਿਰਨ ਵਿੱਚ ਵੀ ਦਿੱਕਤ ਆਉਂਦੀ ਹੈ । ਜੋੜਾਂ ਦੇ ਦਰਦ ਦੇ ਨਾਲ ਨਾਲ ਰੀੜ ਦੀ ਹੱਡੀ ਵੀ ਪ੍ਰਭਾਵਿਤ ਹੁੰਦੀ ਹੈ ।

ਜੇਕਰ ਤੁਸੀਂ ਵੀ ਗਠੀਆ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਇਸ ਨੂੰ ਦੂਰ ਕਰਨ ਲਈ ਟਮਾਟਰ ਬਹੁਤ ਹੀ ਫਾਇਦੇਮੰਦ ਹੈ ।

ਕਿਉਂ ਹੁੰਦਾ ਹੈ ਗਠੀਆ ਰੋਗ

ਇਹ ਰੋਗ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ । ਜਿਸ ਵਿੱਚ ਛੋਟੇ ਛੋਟੇ ਕ੍ਰਿਸਟਲ ਸਰੀਰ ਦੇ ਜੋੜਾਂ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਹਨ । ਜੋ ਬਾਅਦ ਵਿੱਚ ਗਠੀਏ ਦਾ ਰੂਪ ਲੈ ਲੈਂਦੇ ਹੈ । ਇਸ ਕਾਰਨ ਜੋੜਾਂ ਵਿੱਚ ਦਰਦ , ਅਕੜਨ ਅਤੇ ਸੋਜ ਆ ਜਾਂਦੀ ਹੈ । ਇਸ ਤੋਂ ਇਲਾਵਾ ਜੋੜਾਂ ਵਿੱਚ ਗੰਢਾਂ ਪੈ ਜਾਂਦੀਆਂ ਹਨ । ਜਿਸ ਕਰਕੇ ਰੋਗੀ ਨੂੰ ਬਹੁਤ ਦਰਦ ਹੁੰਦਾ ਹੈ ।

ਜੋੜਾਂ ਦੇ ਦਰਦ ਅਤੇ ਗਠੀਏ ਲਈ ਫਾਇਦੇਮੰਦ ਹੈ ਟਮਾਟਰ

ਟਮਾਟਰ ਦਾ ਇਸਤੇਮਾਲ ਸਬਜ਼ੀ , ਸੂਪ ਜਾਂ ਸਲਾਦ ਵਿੱਚ ਕੀਤਾ ਜਾਂਦਾ ਹੈ । ਤੁਸੀਂ ਇਸ ਦੇ ਇਸਤੇਮਾਲ ਨਾਲ ਗਠੀਆ ਜਿਹੇ ਰੋਗ ਨੂੰ ਠੀਕ ਕਰ ਸਕਦੇ ਹੋ । ਟਮਾਟਰ ਵਿੱਚ ਵਿਟਾਮਿਨ ਸੀ , ਲਾਈਕੋਪੀਨ , ਵਿਟਾਮਿਨ , ਪੋਟਾਸ਼ੀਅਮ ਪਾਇਆ ਜਾਂਦਾ ਹੈ । ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ।

ਗਠੀਆ ਅਤੇ ਜੋੜਾਂ ਦੇ ਦਰਦ ਲਈ ਘਰੇਲੂ ਨੁਸਖਾ

ਜੇਕਰ ਤੁਹਾਨੂੰ ਜੋੜਾਂ ਦਾ ਦਰਦ ਅਤੇ ਗਠੀਆ ਦੀ ਸਮੱਸਿਆ ਹੈ ਤਾਂ ਤੁਸੀਂ ਟਮਾਟਰ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ । ਟਮਾਟਰ ਨੂੰ ਸਲਾਦ , ਸੂਪ , ਸਬਜ਼ੀ ਦੇ ਰੂਪ ਵਿੱਚ ਲੈ ਸਕਦੇ ਹੋ ।

ਗਠੀਆ ਅਤੇ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਰੋਜ਼ਾਨਾ ਇੱਕ ਮਹੀਨੇ ਤੱਕ ਇਕ ਕੱਪ ਟਮਾਟਰ ਦੇ ਜੂਸ ਵਿੱਚ ਅਜਵਾਇਨ ਮਿਲਾ ਕੇ ਪੀਓ । ਗਠੀਆ ਅਤੇ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ ।

ਟਮਾਟਰ ਨਾਲ ਹੁੰਦੀਆਂ ਹਨ ਇਹ ਸਮੱਸਿਆਵਾਂ ਦੂਰ

ਵਜ਼ਨ ਘੱਟ ਕਰੇ

ਰੋਜ਼ਾਨਾ ਸਵੇਰੇ ਖਾਲੀ ਪੇਟ ਟਮਾਟਰ ਦਾ ਇੱਕ ਗਿਲਾਸ ਜੂਸ ਪੀਣ ਨਾਲ ਵਜ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ।

ਪੇਟ ਦੇ ਕੀੜੇ

ਜੇਕਰ ਪੇਟ ਵਿਚ ਕੀੜੇ ਹੋ ਹੈ ਤਾਂ ਸਵੇਰੇ ਖਾਲੀ ਪੇਟ ਟਮਾਟਰ ਤੇ ਕਾਲੀ ਮਿਰਚ ਲਗਾ ਕੇ ਖਾਓ ਪੇਟ ਦੇ ਕੀੜੇ ਨਿਕਲ ਜਾਣਗੇ ।

ਦਿਲ ਦੇ ਰੋਗ

ਟਮਾਟਰ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸ ਦੇ ਸੇਵਨ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਾਅ ਹੁੰਦਾ ਹੈ ।

ਚਿਹਰੇ ਤੇ ਨਿਖਾਰ

ਟਮਾਟਰ ਦੀ ਪੇਸਟ ਵਿਚ ਕੱਚਾ ਦੁੱਧ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ।

ਹੋਰ ਕਈ ਰੋਗ

ਟਮਾਟਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਡਾਇਬਟੀਜ਼ , ਅੱਖਾਂ ਅਤੇ ਪਿਸ਼ਾਬ ਸਬੰਧੀ ਰੋਗ , ਪੁਰਾਣੀ ਕਬਜ਼ ਅਤੇ ਚਮੜੀ ਦੇ ਰੋਗਾਂ ਵਿੱਚ ਫ਼ਾਇਦਾ ਹੁੰਦਾ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਦੀ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: