ਜੇ ਸਰੀਰ ਦੇ ਰਿਹਾ ਹੈ ਇਹ ਸੰਕੇਤ ਸਮਝ ਲੋ ਵੱਧ ਗਿਆ ਹੈ ਤੁਹਾਡਾ ਕਲੈਸਟਰੋਲ ??

ਬਚਪਨ ਜਾਂ ਕਿਸ਼ੋਰ ਅਵਸਥਾ ਵਿੱਚ ਕਲੈਸਟਰੋਲ ਦਾ ਵਧਣਾ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਅਠਾਰਾਂ ਤੋਂ ਵੀਹ ਸਾਲ ਤੱਕ ਬੱਚਿਆਂ ਦਾ ਵਿਕਾਸ ਹੁੰਦਾ ਹੈ ਉਨ੍ਹਾਂ ਦਾ ਕੱਦ ਵਧਦਾ ਹੈ ਤੇ ਜਿਸ ਵਿੱਚ ਕਲੈਸਟਰੋਲ ਅਹਿਮ ਭੂਮਿਕਾ ਨਿਭਾਉਂਦਾ ਹੈ ।

ਕਲੈਸਟ੍ਰੋਲ ਲੀਵਰ ਵਿੱਚ ਬਣਦਾ ਹੈ ਅਤੇ ਲੀਵਰ ਵਿੱਚ ਬਾਈਲ ਜੂਸ ਬਣਨ ਵਿੱਚ ਮਦਦ ਕਰਦਾ ਹੈ ਜੋ ਸਾਡੀਆਂ ਕੋਸ਼ਿਕਾਵਾਂ ਅਤੇ ਹਾਰਮੋਨਾਂ ਨੂੰ ਬਣਾਉਂਦਾ ਹੈ ।ਇਸ ਲਈ ਸਰੀਰ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਕਲੈਸਟਰੋਲ ਦਾ ਹੋਣਾ ਜ਼ਰੂਰੀ ਹੈ ।ਪਰ ਲੋੜ ਤੋਂ ਵਧਿਆ ਕੋਲੈਸਟ੍ਰੋਲ ਸਾਡੇ ਸਰੀਰ ਲਈ ਕਈ ਮੁਸ਼ਕਿਲਾਂ ਜਾਂ ਦੁਸ਼ਵਾਰੀਆਂ ਵੀ ਪੈਦਾ ਕਰ ਸਕਦਾ ਹੈ ।

ਇਹ ਮੋਮ ਜਾਂ ਵੈਕਸ ਵਰਗਾ ਪਦਾਰਥ ਹੁੰਦਾ ਹੈ ਜੋ ਸਾਡੀਆਂ ਨਾੜਾਂ ਦੇ ਵਿੱਚ ਜੰਮ ਜਾਂਦਾ ਹੈ ਜੇ ਇਹ ਜੰਮ ਜਾਵੇ ਤਾਂ ਇਹ ਖੂਨ ਦੇ ਪ੍ਰਵਾਹ ਨੂੰ ਰੋਕਦਾ ਹੈ ਜਿਸ ਨਾਲ ਨਾੜਾਂ ਵਿੱਚ ਬਲਾਕੇਜ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ।ਇਹੀ ਬਲਾਕੇਜ ਹਾਰਟ ਸਟ੍ਰੋਕ ਹਾਰਟ ਅਟੈਕ ਜਾਂ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣਦੀ ਹੈ ।

ਜਦੋਂ ਸਰੀਰ ਵਿੱਚ ਪੂਰੇ ਕਲੈਸਟਰੋਲ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਡਾ ਸਰੀਰ ਇਸ ਦੇ ਸ਼ੁਰੂਆਤ ਵਿੱਚ ਹੀ ਕੁਝ ਲੱਛਣ ਦੱਸਣੇ ਸ਼ੁਰੂ ਕਰ ਦਿੰਦਾ ਹੈ ਜੇ ਇਹ ਲੱਛਣ ਸਮੇਂ ਸਿਰ ਪਛਾਣ ਲਏ ਜਾਣ ਤਾਂ ਇੱਕ ਵੱਡੀ ਮੁਸੀਬਤ ਟਲ ਸਕਦੀ ਹੈ ।

ਸੀਨੇ ਵਿੱਚ ਦਰਦ ਜਾਂ ਬੇਚੈਨੀ

ਜਦੋਂ ਕਲੈਸਟਰੋਲ ਦਾ ਪੱਧਰ ਵੱਧ ਜਾਂਦਾ ਹੈ ਨਾੜਾਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਰੁਕਾਵਟ ਦਿਲ ਨੂੰ ਹੁੰਦੀ ਹੈ ।ਦਿਲ ਨੂੰ ਨਾੜਾਂ ਵਿੱਚੋਂ ਖ਼ੂਨ ਵਗਾਉਣ ਲਈ ਵੱਧ ਜ਼ੋਰ ਲਾਉਣਾ ਪੈਂਦਾ ਹੈ ਜਿਸ ਦੇ ਨਾਲ ਕਦੇ ਕਦੇ ਸੀਨੇ ਵਿੱਚ ਹਲਕਾ ਦਰਦ ਜਾਂ ਬੇਚੈਨੀ ਮਹਿਸੂਸ ਹੁੰਦੀ ਹੈ ।

ਮੋਟਾਪਾ, ਲੋੜ ਤੋਂ ਵੱਧ ਗਰਮੀ ਲੱਗਣਾ

ਜੇ ਤੁਹਾਡਾ ਵਜ਼ਨ ਬਿਨਾਂ ਕਿਸੇ ਕਾਰਨ ਵਧ ਰਿਹਾ ਹੈ ਢਿੱਡ ਭਾਰਾ ਭਾਰਾ ਲੱਗਦਾ ਹੈ ਅਤੇ ਪਸੀਨਾ ਜ਼ਿਆਦਾ ਆਉਂਦਾ ਹੈ ਤਾਂ ਇਸ ਦਾ ਕਾਰਨ ਵੀ ਵਧਿਆ ਹੋਇਆ ਕਲੈਸਟਰੋਲ ਹੋ ਸਕਦਾ ਹੈ ।

ਸਾਹ ਫੁੱਲਣਾ ਜਾਂ ਥਕਾਵਟ ਮਹਿਸੂਸ ਹੋਣੀ

ਥੋੜ੍ਹਾ ਜਿਹਾ ਕੰਮ ਕਰਨ ਤੇ ਹੀ ਸਾਹ ਚੜ੍ਹ ਜਾਂਦਾ ਹੈ ਜਾਂ ਬਿਨਾਂ ਕੰਮ ਕੀਤੇ ਹੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਵੀ ਇੱਕ ਕਲੈਸਟਰੋਲ ਦਾ ਕਾਰਨ ਹੋ ਸਕਦਾ ਹੈ ।ਇਸ ਕੇਸ ਵਿੱਚ ਡਾਕਟਰ ਤੋਂ ਕਲੈਸਟਰੋਲ ਜ਼ਰੂਰ ਚੈੱਕ ਕਰਵਾਓ ।

ਸਿਰ ਦਰਦ

ਜੇਕਰ ਤੁਹਾਡੇ ਸਿਰ ਵਿੱਚ ਕਦੇ ਕਦੇ ਦਰਦ ਹੁੰਦਾ ਹੈ ਜਾਂ ਹਲਕਾਪਨ ਮਹਿਸੂਸ ਹੁੰਦਾ ਹੈ ਤਾਂ ਆਪਣਾ ਕਲੈਸਟਰੋਲ ਜ਼ਰੂਰ ਚੈੱਕ ਕਰਵਾਓ ।ਕਲੈਸਟਰੋਲ ਵਧਣ ਨਾਲ ਸਰੀਰ ਦੇ ਸਾਰੇ ਅੰਗਾਂ ਵਿੱਚ ਖੂਨ ਚੰਗੀ ਮਾਤਰਾ ਵਿੱਚ ਨਹੀਂ ਪਹੁੰਚਦਾ ਖੂਨ ਦਿਮਾਗ ਵਿੱਚ, ਸਿਰ ਵਿੱਚ ਘੱਟ ਪਹੁੰਚਣ ਨਾਲ ਸਿਰ ਹਲਕਾ ਮਹਿਸੂਸ ਹੁੰਦਾ ਹੈ ।

ਹੱਥਾਂ ਪੈਰਾਂ ਦਾ ਕੰਬਣਾ

ਸਾਡੇ ਹੱਥ ਜਾਂ ਪੈਰ ਬਾਕੀ ਅੰਗਾਂ ਦੇ ਮੁਕਾਬਲੇ ਦਿਲ ਤੋਂ ਸਭ ਤੋਂ ਵੱਧ ਦੂਰੀ ਤੇ ਹੁੰਦੇ ਹਨ ਇਸ ਲਈ ਇਨ੍ਹਾਂ ਤੇ ਅਸਰ ਸਭ ਤੋਂ ਪਹਿਲਾਂ ਦਿਖਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਰੀਰ ਵਿੱਚ ਖ਼ੂਨ ਦਾ ਮੁੱਖ ਕੰਮ ਆਕਸੀਜਨ ਨੂੰ ਸਾਰੇ ਅੰਗਾਂ ਤੱਕ ਲੈ ਕੇ ਜਾਣਾ ਹੈ ਹੱਥਾਂ ਪੈਰਾਂ ਤੱਕ ਆਕਸੀਜਨ ਸਹੀ ਮਾਤਰਾ ਵਿੱਚ ਨਾ ਪਹੁੰਚੇ ਤਾਂ ਉਨ੍ਹਾਂ ਵਿੱਚ ਇੱਕ ਕੰਬਣੀ ਜਾਂ ਝਨਝਨਾਹਟ ਮਹਿਸੂਸ ਹੋਣ ਲੱਗ ਜਾਂਦੀ ਹੈ ।

ਉਮੀਦ ਹੈ ਦੋਸਤੋ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਚ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਤੋਂ ਫਾਇਦਾ ਉਠਾ ਸਕਣ ।


Posted

in

by

Tags: