ਜਾਣੋ ਮੁੱਕੀ ਮਾਰ ਕੇ ਹੀ ਕਿਉਂ ਪਿਆਜ਼ ਨੂੰ ਖਾਂਦੇ ਸਨ ਸਾਡੇ ਬਜ਼ੁਰਗ

ਇਤਿਹਾਸ ਵਿੱਚ ਦਰਜ ਹੈ ਕਿ ਜਦੋਂ ਮਾਤਾ ਗੰਗਾ ਬਾਬਾ ਬੁੱਢਾ ਜੀ ਪਾਸ ਪੁੱਤਰ ਦੀ ਦਾਤ ਲੈਣ ਗਏ, ਆਪਣੇ ਨਾਲ ਬਾਬਾ ਬੁੱਢਾ ਜੀ ਲਈ ਪਿਆਜ਼ ਅਤੇ ਮਿੱਸੀ ਰੋਟੀ ਲੈ ਕੇ ਗਏ ਅਤੇ ਬਾਬਾ ਬੁੱਢਾ ਜੀ ਨੇ ਇਹ ਪਿਆਜ਼ ਮਿੱਸੀ ਰੋਟੀ ਤੇ ਰੱਖ ਕੇ ਹੱਥ ਨਾਲ ਮੁੱਕੀ ਮਾਰ ਕੇ ਭੰਨਿਆ।ਇਹ ਘਟਨਾ ਸਿਰਫ ਪੁੱਤਰ ਦੀ ਦਾਤ ਨਾਲ ਹੀ ਨਹੀਂ ਜੁੜੀ। ਸਗੋਂ ਸਾਡੇ ਪੁਰਾਤਨ ਖਾਣ ਪੀਣ ਦੇ ਤੌਰ ਤਰੀਕਿਆਂ ਦੀ ਤਰਜਮਾਨੀ ਵੀ ਕਰਦੀ ਹੈ ।

ਕਦੇ ਸੋਚਿਆ ਹੈ ਪਿਆਜ਼ ਨੂੰ ਹੱਥ ਨਾਲ ਹੀ ਕਿਉਂ ਭੰਨਿਆ ਉਹ ਚਾਕੂ ਜਾਂ ਕਿਸੇ ਹੋਰ ਔਜ਼ਾਰ ਨਾਲ ਕਟ ਸਕਦੇ ਸੀ ?

ਅਸਲ ਵਿੱਚ ਇੱਥੇ ਸਿਰਫ ਪੁੱਤਰ ਦੀ ਦਾਤ ਹੀ ਨਹੀਂ ਸਗੋਂ ਇਸ ਗੱਲ ਦਾ ਵੀ ਪ੍ਰਮਾਣ ਮਿਲਦਾ ਹੈ ਕਿ ਸਾਡੇ ਬਜ਼ੁਰਗ ਪਿਆਜ਼ ਨੂੰ ਮੁੱਕੀ ਮਾਰ ਕੇ ਹੱਥ ਨਾਲ ਭੰਨ ਕੇ ਖਾਂਦੇ ਸਨ ।

ਪਿਆਜ਼ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਖਾਧਾ ਜਾਂਦਾ ਹੈ । ਪੰਜਾਬ ਦੇ ਹੀ ਨਹੀਂ ਹੋਰ ਦੁਨੀਆਂ ਦੇ ਬਹੁਤ ਸਾਰੇ ਪੁਰਾਤਨ ਲਿਖਤਾਂ ਵਿੱਚ ਪਿਆਜ਼ ਨੂੰ ਮੁੱਕੀ ਮਾਰ ਕੇ ਭੰਨ ਕੇ ਖਾਣ ਦਾ ਜ਼ਿਕਰ ਮਿਲਦਾ ਹੈ ।

ਕੀ ਹੈ ਇਸ ਗੱਲ ਪਿੱਛੇ ਵਿਗਿਆਨਿਕ ਤਰਕ

ਪਿਆਜ਼ ਦੇ ਵਿੱਚ ਸਲਫਰ ਅਤੇ ਹੋਰ ਕਿਰਿਆਸ਼ੀਲ ਤੱਤ ਹੁੰਦੇ ਹਨ । ਜੇ ਇਸ ਨੂੰ ਲੋਹੇ ਜਾਂ ਕਿਸੇ ਹੋਰ ਧਾਤ ਦੇ ਔਜ਼ਾਰ ਨਾਲ ਕੱਟਿਆ ਜਾਵੇ ਤਾਂ ਇਹ ਤੱਤ ਉਸ ਧਾਤ ਨਾਲ ਕਿਰਿਆ ਕਰਕੇ ਪਿਆਜ਼ ਦੀ ਪੌਸ਼ਟਿਕਤਾ ਨਸ਼ਟ ਕਰ ਦਿੰਦੇ ਹਨ ਅਤੇ ਪਿਆਜ਼ ਤੋਂ ਹੋਣ ਵਾਲੇ ਸਿਹਤ ਨੂੰ ਫਾਇਦੇ ਨਸ਼ਟ ਹੋ ਜਾਂਦੇ ਹਨ । ਪਿਆਜ਼ ਨੂੰ ਕਿਸੇ ਚਾਕੂ, ਛੁਰੀ ਨਾਲ ਨਾ ਕੱਟੋ । ਹੋ ਸਕੇ ਹੱਥ ਨਾਲ ਹੀ ਛਿੱਲੋ।

ਪਿਆਜ਼ ਦੀ ਹਰ ਪਰਤ ਉੱਤੇ ਇੱਕ ਝਿੱਲੀ ਹੁੰਦੀ ਹੈ। ਇਹ ਉਪਰਲੀਆਂ ਪਰਤਾਂ ਵਿੱਚ ਜ਼ਿਆਦਾ ਹੁੰਦੀ ਹੈ। ਪਰ ਹੇਠਲੀਆਂ ਪਰਤਾਂ ਵਿਚ ਨਾਮਾਤਰ ਹੀ ਹੁੰਦੀ ਹੈ । ਇਹ ਝਿੱਲੀ ਸਰੀਰ ਵਿੱਚ ਪਚਦੀ ਨਹੀਂ । ਮੁੱਕੀ ਮਾਰ ਕੇ ਤੋੜਨ ਨਾਲ ਇਹ ਝਿੱਲੀ ਪਿਆਜ ਦੀ ਪਰਤ ਤੋਂ ਅਲੱਗ ਹੋ ਜਾਂਦੀ ਹੈ ।ਇਹੀ ਕਾਰਨ ਹੈ ਬਹੁਤੇ ਲੋਕ ਤਾਂ ਪਿਆਜ਼ ਦੀਆਂ ਉਪਰਲੀਆਂ 3-4 ਪਰਤਾਂ ਨੂੰ ਉਤਾਰ ਕੇ ਸੁੱਟ ਦਿੰਦੇ ਹਨ ।

ਪਿਆਜ਼ ਦੇ ਗੁਣ

ਦੋਸਤੋ ਪਿਆਜ਼ ਬਹੁਤ ਚੰਗੀ ਚੀਜ਼ ਹੈ ਇਸ ਦੇ ਅੰਦਰ ਇੱਕ ਖ਼ਾਸ ਤਰ੍ਹਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਾਡੀ ਜਵਾਨੀ ਬਰਕਰਾਰ ਰੱਖਦਾ ਹੈ ।ਇਹ ਐਂਟੀ ਆਕਸੀਡੈਂਟ ਗ੍ਰੀਨ ਟੀ ਜਾਂ ਸੇਬ ਵਿਚਲੇ ਐਂਟੀ ਆਕਸੀਡੈਂਟ ਤੋਂ 200 ਗੁਣਾ ਵੱਧ ਅਸਰਦਾਰ ਹੁੰਦਾ ਹੈ।

ਸਵਿਟਜ਼ਰਲੈਂਡ ਦੇ ਵਿਗਿਆਨੀਆਂ ਨੇ ਚੂਹਿਆਂ ਦੇ ਉੱਤੇ ਇੱਕ ਟੈਸਟ ਕੀਤਾ ਚੂਹਿਆਂ ਨੂੰ ਇੱਕ ਮਹੀਨਾ ਰੋਜ਼ਾਨਾ ਪਿਆਜ ਖਵਾਇਆ ਗਿਆ ।ਉਸ ਤੋਂ ਬਾਅਦ ਉਨ੍ਹਾਂ ਦੀਆਂ ਜਦੋਂ ਹੱਡੀਆਂ ਦਾ ਨਿਰੀਖਣ ਕੀਤਾ ਗਿਆ ਤਾਂ ਪਤਾ ਲੱਗਿਆ ਉਨ੍ਹਾਂ ਦੀਆਂ ਹੱਡੀਆਂ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਸਨ ।ਇਹ ਟੈਸਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਿਆਜ਼ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।

ਉਮੀਦ ਹੈ ਅੱਜ ਦਾ ਇਹ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇ ਚੰਗਾ ਲੱਗਿਆ ਹੋਵੇ ਇਸ ਆਰਟੀਕਲ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: