ਜਾਣੋ ਕੀ ਹੁੰਦਾ ਹੈ ਬਲੱਡ ਕੈਂਸਰ ਤੇ ਕੀ ਹਨ ਇਸ ਦੇ ਮੁੱਢਲੇ ਲੱਛਣ

ਕੈਂਸਰ ਇੱਕ ਖ਼ਤਰਨਾਕ ਰੋਗ ਹੈ, ਕੁਝ ਕੈਂਸਰ ਅਜਿਹੇ ਵੀ ਹਨ ਜੋ ਵਿਅਕਤੀ ਦੀਆਂ ਖੂਨ ਦੀਆਂ ਕੋਸ਼ਿਕਾਵਾਂ ਤੇ ਹਮਲਾ ਕਰ ਦਿੰਦੇ ਹਨ। ਇਸ ਤਰ੍ਹਾਂ ਦਾ ਕੈਂਸਰ ਸਭ ਤੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਖੂਨ ਸਾਡੇ ਪੂਰੇ ਸਰੀਰ ਵਿੱਚ ਪ੍ਰਵਾਹ ਹੁੰਦਾ ਹੈ।

ਕਿਵੇਂ ਹੁੰਦਾ ਹੈ ਬਲੱਡ ਕੈਂਸਰ

ਲਿਊਕੀਮੀਆਂ ਬਲੱਡ ਕੈਂਸਰ ਹੈ। ਲਿਊਕੀਮੀਆਂ ਹੋਣ ਦੇ ਨਾਲ ਕੈਂਸਰ ਦੇ ਸੈੱਲ ਸਰੀਰ ਵਿੱਚ ਰਕਤ ਬਣਾਉਣ ਦੀ ਪ੍ਰਕਿਰਿਆ ਵਿਚ ਦਖਲ ਦਿੰਦੇ ਹਨ ।ਲਿਊਕੀਮੀਆ ਖੂਨ ਦੇ ਨਾਲ ਨਾਲ ਸਾਡੇ ਬੋਨਮਾਰੋ ਉੱਤੇ ਵੀ ਹਮਲਾ ਕਰਦਾ ਹੈ ।

ਬਲੱਡ ਕੈਂਸਰ ਦੇ ਲੱਛਣ

ਥਕਾਨ ਮਹਿਸੂਸ ਹੋਣੀ

ਬਲੱਡ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਰੋਗੀ ਨੂੰ ਥਕਾਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ।ਕਿਉਂਕਿ ਲਾਲ ਲਹੂ ਕੋਸ਼ਿਕਾਵਾਂ ਦੀ ਸੰਖਿਆ ਘੱਟ ਹੋਣ ਲੱਗਦੀ ਹੈ ।ਜਿਸ ਦੇ ਚੱਲਦੇ ਸਰੀਰ ਵਿੱਚ ਖ਼ੂਨ ਦੀ ਕਮੀ ਲਿਵਰ ਦੇ ਵਿੱਚ ਲਾਲ ਦੀ ਜਗ੍ਹਾ ਸਫ਼ੈਦ ਰਕਤ ਕੋਸ਼ਿਕਾਵਾਂ ਜਮ੍ਹਾ ਹੋਣ ਲੱਗਦੀਆਂ ਹਨ ਜਿਸ ਨਾਲ ਪੇਟ ਵਿੱਚ ਸੋਜ ਅਤੇ ਕੋਈ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।

ਸਰੀਰ ਵਿੱਚ ਇਨਫੈਕਸ਼ਨ ਪੈਦਾ ਹੋਣੀ

ਸਰੀਰ ਅੰਦਰ ਜਦੋਂ ਲਿਊਕੀਮੀਆਂ ਸੈੱਲ ਵਿਕਸਿਤ ਹੁੰਦੇ ਹਨ ਤਾਂ ਰੋਗੀ ਦੇ ਮੂੰਹ, ਗਲੇ, ਚਮੜੀ ਅਤੇ ਫੇਫੜੇ ਆਦਿ ਵਿੱਚ ਇਨਫੈਕਸ਼ਨ ਦੀ ਸ਼ਿਕਾਇਤ ਹੁੰਦੀ ਹੈ।

ਅਚਾਨਕ ਵਜ਼ਨ ਘਟਣਾ ਸ਼ੁਰੂ ਹੋ ਜਾਣਾ

ਇਸ ਦੇ ਨਾਲ ਹੀ ਰੋਗੀ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ, ਜੇ ਕਿਸੇ ਅਣਜਾਣ ਕਾਰਨ ਕਰਕੇ ਵਜ਼ਨ ਜ਼ਿਆਦਾ ਘੱਟ ਜਾਵੇ ਤਾਂ ਇਹ ਕੈਂਸਰ ਦਾ ਮੁੱਢਾ ਲੱਛਣ ਹੁੰਦਾ ਹੈ ।

ਜ਼ਖ਼ਮਾਂ ਦਾ ਦੇਰ ਨਾਲ ਠੀਕ ਹੋਣਾ

ਲਿਊਕੀਮੀਆ ਦੇ ਸੈੱਲ ਸਰੀਰ ਦੇ ਅੰਦਰ ਪਲੇਟਲੈਟਸ ਦਾ ਨਿਰਮਾਣ ਨਹੀਂ ਹੋਣ ਦਿੰਦੇ। ਜਿਸ ਦੇ ਚੱਲਦੇ ਰੋਗੀ ਦੇ ਨੱਕ ਵਿੱਚੋਂ ਜਾਂ ਮਸੂੜਿਆਂ ਆਦਿ ਤੋਂ ਖੂਨ ਵੀ ਵਗਣ ਲੱਗ ਜਾਂਦਾ ਹੈ ।ਪਲੇਟਲੈਟਸ ਘਟਣ ਦੀ ਵਜ੍ਹਾ ਕਾਰਨ ਕਿਸੇ ਵੀ ਸੱਟ ਨੂੰ ਜਾਂ ਜ਼ਖਮ ਨੂੰ ਭਰਨ ਵਿੱਚ ਵੀ ਸਮਾਂ ਜ਼ਰੂਰਤ ਤੋਂ ਜ਼ਿਆਦਾ ਲੱਗਦਾ ਹੈ।

ਰੀੜ੍ਹ ਦੀ ਹੱਡੀ ਦੇ ਆਸ ਪਾਸ ਦਰਦ ਹੋਣਾ

ਲਿਊਕੀਮੀਆ ਬੋਨ ਮੈਰੋ ਤੇ ਵੀ ਅਸਰ ਪਾਉਂਦਾ ਹੈ ਜੋ ਸਾਡੀ ਰੀੜ ਦੀ ਹੱਡੀ ਵਿੱਚ ਹੁੰਦੀ ਹੈ ਇਸ ਨਾਲ ਹੱਡੀਆਂ ਅਤੇ ਜੋੜਾਂ ਦੇ ਆਸ ਪਾਸ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ।

ਉਮੀਦ ਹੈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ।ਸਿਹਤ ਨਾਲ ਜੁੜੀ ਹੋਈ ਹਰ ਜਾਣਕਾਰੀ ਲੈਣ ਦੇ ਲਈ ਜਾਨ ਸਾਂਝਾ ਕਰਨ ਦੇ ਲਈ ਸਾਡਾ ਫੇਸਬੁੱਕ ਪੇਜ ਸਿਹਤ ਪੰਜਾਬ ਜ਼ਰੂਰ ਸਬਸਕਰਾਈਬ ਕਰੋ ਧੰਨਵਾਦ ।


Posted

in

by

Tags: