ਜਾਣੋ ਕਿਹੜਾ ਘਿਓ ਮੋਟਾਪੇ ਤੋਂ ਦੂਰੀ ਬਣਾ ਕੇ ਰਖਦਾ ਹੈ

ਮੋਟਾਪੇ ਦੀ ਸਮੱਸਿਆ ਤੋਂ ਅਜਕਲ ਹਰ ਕੋਈ ਪ੍ਰੇਸ਼ਾਨ ਹੈ ।
ਇਸ ਦੀ ਵਜ੍ਹਾ ਨਾਲ ਭਵਿੱਖ ਵਿੱਚ ਸਾਡੇ ਹਾਰਡ ਤੇ ਕੋਈ ਬਲਾਕੇਜ ਨਾ ਜਾਵੇ ਇਸ ਤੇ ਕਾਬੂ ਪਾਉਣ ਲਈ ਜ਼ਿਆਦਾਤਰ ਲੋਕ ਆਪਣੇ ਖਾਦ ਪਦਾਰਥਾਂ ਦੇ ਵਿੱਚੋਂ ਫੈਟ ਜਾਂ ਫੈਟ ਵਾਲੀਆਂ ਚੀਜ਼ਾਂ ਘਟਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਮੁਤਾਬਕ ਇਹ ਬਿਲਕੁਲ ਗ਼ਲਤ ਹੈ, ਅਮਰੀਕਨ ਹਾਰਟ ਐਸੋਸੀਏਸ਼ਨ ਮੁਤਾਬਕ ਰੋਜ਼ਾਨਾ ਭੋਜਨ ਵਿੱਚ ਸਾਡਾ ਪੱਚੀ ਤੋਂ ਪੈਂਤੀ ਪ੍ਰਤੀਸ਼ਤ ਤੱਕ ਫੈਟ ਦੇ ਰੂਪ ਵਿੱਚ ਹੋਣਾ ਬਹੁਤ ਜ਼ਰੂਰੀ ਹੈ ।
ਜੇ ਨਿਯਮਿਤ ਆਫ ਰੂਪ ਵਿੱਚ ਤੁਸੀਂ ਕਸਰਤ ਕਰ ਰਹੇ ਹੋ ਜਾਂ ਤੁਹਾਡੀ waist to hip(ਛਾਤੀ ਤੇ ਪੱਟਾਂ ਦਾ ਅਨੁਪਾਤ ) ਸਹੀ ਹੈ ਜੋ ਕਿ ਪੁਰਸ਼ਾਂ ਲਈ .85 ਅਤੇ ਔਰਤਾਂ ਲਈ 1.0 ਗਿਣੀ ਗਈ ਹੈ ।ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ।

ਜੇ ਇਹ ਰੇਸ਼ੋ ਵੱਧ ਹੈ ਤਾਂ ਇਸਦਾ ਮਤਲਬ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੈ ।ਇਸ ਪ੍ਰੇਸ਼ਾਨੀ ਤੋਂ ਤੁਹਾਨੂੰ ਆਪਣੇ ਭੋਜਨ ਵਿੱਚੋਂ ਫੈਟ ਘੱਟ ਕਰਨ ਦੀ ਲੋੜ ਨਹੀਂ ਸਗੋਂ ਸਹੀ ਫੈਟ ਪਦਾਰਥ ਜੋੜਨ ਦੀ ਲੋੜ ਹੈ,

ਫੈਟ ਆਮ ਤੌਰ ਤੇ ਦੋ ਪ੍ਰਕਾਰ ਦੇ ਹੁੰਦੇ ਹਨ ਸੈਚੂਰੇਟਿਡ ਅਤੇ ਅਨਸੈਚੂਰੇਟਿਡ 

ਸੈਚੂਰੇਟਡ ਉਹ ਹੁੰਦੇ ਹਨ ਜਿਹੜੇ ਸਾਧਾਰਨ ਤਾਪਮਾਨ ਤੇ ਤਰਲ ਤੋਂ ਠੋਸ ਅਵਸਥਾ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ਗਾਂ ਜਾਂ ਮੱਝ ਦਾ ਦੇਸੀ ਘਿਓ ।ਇਨ੍ਹਾਂ ਦਾ ਮਾਤਰਾ ਮਾਸ ਅਤੇ ਮੀਟ ਵਿੱਚ ਵੀ ਜ਼ਿਆਦਾ ਹੁੰਦੀ ਹੈ ।ਸਾਡੀਆਂ ਸਰੀਰਕ ਗਤੀਵਿਧੀਆਂ ਲਈ ਸਾਨੂੰ ਰੋਜ਼ਾਨਾ ਆਪਣੇ ਭੋਜਨ ਵਿੱਚ 6 %ਤੋਂ 8 % ਤੱਕ ਸੈਚੁਰੇਟਿਡ ਫੈਟ ਦੀ ਜ਼ਰੂਰਤ ਹੁੰਦੀ ਹੈ

ਅਨਸੈਚੂਰੇਟਡ ਉਹ ਹੁੰਦੇ ਹਨ ਜੋ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿੱਚ ਰਹਿੰਦੇ ਹਨ
ਅਨਸੈਚੂਰੇਟਡ  ਫੈਟ ਨੂੰ ਵੀ ਤੋਂ ਅੱਗੇ 2 ਭਾਗਾਂ ਵਿੱਚ ਵੰਡਿਆ ਗਿਆ ਹੈ ਮੋਨੋਅਨਸੈਚੂਰੇਟਿਡ ਅਤੇ ਪੋਲੀਅਨਸੈਚੁਰੇਟਿਡ ਫੈਟ

ਮੋਨੋ  ਦੇ ਵਿੱਚ ਕਨੋਲਾ ਤੇਲ ਅਤੇ ਜੈਤੂਨ ਦੇ ਤੇਲ ਨੂੰ ਰੱਖਿਆ ਜਾਂਦਾ ਹੈ ਪੋਲੀਅਨਸੈਚੂਰੇਟਿਡ ਫੈੱਟ ਦੇ ਵਿੱਚ ਕੁਸੁਮ ਦਾ ਤੇਲ ਸੂਰਜਮੁਖੀ ਦੇ ਤੇਲ ਅਤੇ ਮੱਕੀ ਦਾ ਤੇਲ ਰੱਖਿਆ ਜਾਂਦਾ ਹੈ
।ਜੇ ਤੁਸੀਂ ਮੋਟਾਪੇ ਜਾਂ ਕਲੈਸਟਰੋਲ ਤੋਂ ਪ੍ਰੇਸ਼ਾਨ ਹੋ ਤਾਂ ਕੋਸ਼ਿਸ਼ ਕਰੋ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਭੋਜਨ ਸੋਇਆਬੀਨ ਤੇਲ ਕੁਸੁਮ ਤੇਲ ਦੇ ਮੱਕੀ ਦੇ ਤੇਲ ਵਿੱਚ ਬਣਿਆ ਹੋਵੇ ।ਇਸ ਤਰ੍ਹਾਂ ਦੇ ਤੇਲ ਦੇ ਸਾਡੀਆਂ ਨਾੜਾਂ ਦੇ ਵਿੱਚ ਬਲਾਕੇਜ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਅਤੇ ਦਿਲ ਵੀ ਸਾਡਾ ਸਿਹਤਮੰਦ ਰਹਿੰਦਾ ਹੈ ।


Posted

in

by

Tags: