ਜਾਣੋ ਅਲਸੀ ਦੇ ਘਰੇਲੂ ਨੁਸਖੇ ਜੋ ਕਰਦੇ ਨੇ ਕਈ ਰੋਗਾਂ ਨੂੰ ਦੂਰ

ਆਯੁਰਵੇਦਿਕ ਚਿਕਿਤਸਾ ਪ੍ਰਣਾਲੀ ਅਨੁਸਾਰ ਅਲਸੀ ਕਈ ਰੋਗਾਂ ਨੂੰ ਦੂਰ ਕਰਦੀ ਹੈ ।ਅਲਸੀ ਦੀ ਵਰਤੋਂ ਸਿਰਫ ਆਯੁਰਵੇਦ ਵਿੱਚ ਨਹੀਂ ਬਲਕਿ ਯੂਨਾਨੀ ਤੇ ਅਰਬ ਚਿਕਿਤਸਾ ਪ੍ਰਣਾਲੀ ਵਿੱਚ ਵੀ ਕੀਤਾ ਜਾਂਦਾ ਹੈ ।

ਅੱਜ ਗੱਲ ਕਰਾਂਗੇ ਅਲਸੀ ਦੇ ਆਯੁਰਵੇਦਿਕ ਨੁਸਖਿਆਂ ਬਾਰੇ, ਜਿਹੜੇ ਰੋਗਾਂ ਨੂੰ ਬਿਲਕੁਲ ਠੀਕ ਕਰਨ ਵਿੱਚ ਅਤੇ ਸਰੀਰ ਨੂੰ ਚੁਸਤ ਬਣਾਉਣ ਵਿੱਚ ਉਪਯੋਗੀ ਹਨ ।

ਅਲਸੀ ਦੇ ਘਰੇਲੂ ਨੁਸਖੇ

ਕੰਨ ਦੀ ਸੋਜ

ਅਲਸੀ ਨੂੰ ਲਸਣ ਦੇ ਰਸ ਵਿੱਚ ਪਕਾ ਕੇ ਕੰਨ ਵਿਚ ਪਾਉਣ ਨਾਲ ਕੰਨ ਦੀ ਸੋਜ ਠੀਕ ਹੋ ਜਾਂਦੀ ਹੈ ।

ਸਿਰ ਦਰਦ

ਅਲਸੀ ਨੂੰ ਠੰਢੇ ਪਾਣੀ ਵਿੱਚ ਪੀਸ ਕੇ ਲੇਪ ਬਣਾ ਲਓ ਅਤੇ ਸਿਰ ਤੇ ਲਗਾਓ ਸਿਰ ਦਰਦ ਠੀਕ ਹੋ ਜਾਵੇਗਾ ।

ਕਮਜ਼ੋਰੀ ਦੂਰ ਕਰੇ

ਅਲਸੀ , ਸ਼ਹਿਦ , ਕੱਚਾ ਨਾਰੀਅਲ ਅਤੇ ਸੁੱਕੇ ਮੇਵੇ ਬਰਾਬਰ ਮਾਤਰਾ ਵਿੱਚ ਪੀਸ ਕੇ ਇੱਕ ਸ਼ੀਸ਼ੀ ਵਿੱਚ ਰੱਖੋ ਅਤੇ ਰੋਜ਼ਾਨਾ ਕੋਸੇ ਦੁੱਧ ਨਾਲ ਇੱਕ ਚਮਚ ਲਓ। ਸਰੀਰ ਦੀ ਕਮਜ਼ੋਰੀ ਅਤੇ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਹੈ ।

ਦਿਲ ਦੇ ਰੋਗ

ਅਲਸੀ ਦੇ ਬੀਜਾਂ ਨੂੰ 3 ਤੋਂ 5 ਗ੍ਰਾਮ ਰੋਜ਼ਾਨਾ ਸੇਵਨ ਕਰੋ ਦਿਲ ਦੀ ਸਮੱਸਿਆ ਨਹੀਂ ਹੋਵੇਗੀ ।

ਦਮਾ

ਅਲਸੀ ਸਾਹ ਦੀਆਂ ਨਸਾਂ ਅਤੇ ਫੇਫੜਿਆਂ ਵਿੱਚੋਂ ਕਫ਼ ਨੂੰ ਬਾਹਰ ਕੱਢਣ ਲਈ ਲਾਭਦਾਇਕ ਹੈ।

ਤਿੰਨ ਗ੍ਰਾਮ ਅਲਸੀ ਦੇ ਚੂਰਨ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲੋ ਅਤੇ ਇੱਕ ਘੰਟੇ ਲਈ ਢੱਕ ਕੇ ਰੱਖ ਦਿਓ।ਫਿਰ ਸ਼ਹਿਦ ਜਾਂ ਮਿਸ਼ਰੀ ਮਿਲਾ ਕੇ ਪੀਓ ਦਮੇ ਦੀ ਸਮੱਸਿਆ ਠੀਕ ਹੋ ਜਾਵੇਗੀ।

ਹੈਜ਼ਾ

ਹੈਜ਼ੇ ਦੀ ਸਮੱਸਿਆ ਹੋਣ ਤੇ ਪੰਜ ਤੋਂ ਛੇ ਗ੍ਰਾਮ ਅਲਸੀ ਨੂੰ ਪਾਣੀ ਵਿੱਚ ਉਬਾਲ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਪੀਓ।

ਪਿਸ਼ਾਬ ਸਬੰਧੀ ਰੋਗ

ਦਸ ਗ੍ਰਾਮ ਅਲਸੀ ਦੁੱਧ ਨਾਲ ਰੋਜ਼ਾਨਾ ਸਵੇਰੇ – ਸ਼ਾਮ ਖਾਣਾ ਖਾਣ ਤੋਂ ਬਾਅਦ ਲਓ।

ਜਾਂ ਫਿਰ ਗਰਮ ਪਾਣੀ ਵਿੱਚ ਅਲਸੀ ਅਤੇ ਮੁਲੱਠੀ ਮਿਲਾ ਕੇ ਖਾਓ।

ਪਿਸ਼ਾਬ ਸਬੰਧੀ ਕੋਈ ਵੀ ਰੋਗ ਹੈ ਤਾਂ ਠੀਕ ਹੋ ਜਾਵੇਗਾ ।

ਪੱਥਰੀ

ਅਲਸੀ ਪਿੱਤੇ ਦੀ ਪੱਥਰੀ ਨਹੀਂ ਬਨਣ ਦਿੰਦੀ ਜੇਕਰ ਪੱਥਰੀ ਬਣ ਗਈ ਹੈ ਤਾਂ ਦਸ ਗ੍ਰਾਮ ਅਲਸੀ ਦਾ ਕਾੜ੍ਹਾ ਬਣਾ ਕੇ ਪੀਓ ।

ਪੱਥਰੀ ਗਲ ਕੇ ਬਾਹਰ ਆ ਜਾਵੇਗੀ ।

ਖਾਂਸੀ

ਅਲਸੀ ਨੂੰ ਭੁੰਨ ਕੇ ਰੱਖ ਲਓ ਅਤੇ ਰੋਜ਼ਾਨਾ 10 ਤੋਂ 20 ਗ੍ਰਾਮ ਗਰਮ ਪਾਣੀ ਨਾਲ ਦਿਨ ਵਿਚ ਦੋ ਵਾਰ ਲਓ। ਖੰਘ ਦੀ ਸਮੱਸਿਆ ਠੀਕ ਹੋ ਜਾਵੇਗੀ ।

ਸੰਗ੍ਰਹਿਣੀ

ਸੰਗ੍ਰਹਿਣੀ ਦੀ ਸਮੱਸਿਆ ਹੋਣ ਤੇ ਅਲਸੀ ਦੇ ਬੀਜ ਦਾ ਸੇਵਨ ਕਰੋ ਅਤੇ ਨਾਲ ਲੱਸੀ ਜ਼ਰੂਰ ਪੀਓ।

ਸੰਗ੍ਰਹਿਣੀ ਦੀ ਸਮੱਸਿਆ ਠੀਕ ਹੋ ਜਾਵੇਗੀ।

ਸਿਹਤ ਸੰਬੰਧੀ ਹੋਰ ਜਾਣਕਾਰੀ ਲਈ ਸਾਡਾ ਸਿਹਤ ਪੇਜ ਜ਼ਰੂਰ ਲਾਈਕ ਕਰੋ ।


Posted

in

by

Tags: