ਜ਼ਿਆਦਾ ਮਾਤਰਾ ਵਿਚ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋ ਸਕਦੀਆਂ ਹਨ , ਇਹ ਪੰਜ ਪ੍ਰੇਸ਼ਾਨੀਆਂ

By admin

November 24, 2022

ਕਿਸ਼ਮਿਸ਼ ਸਰੀਰ ਦੇ ਲਈ ਬਹੁਤ ਹੈਲਦੀ ਹੁੰਦੀ ਹੈ । ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ , ਫਾਈਟਰ , ਪ੍ਰੋਟੀਨ , ਕੈਲਸ਼ੀਅਮ ਅਤੇ ਫਾਸਫੋਰਸ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ । ਇਸ ਨੂੰ ਖਾਣ ਨਾਲ ਸਰੀਰ ਦੀ ਕਮਜੋਰੀ ਦੂਰ ਹੋਣ ਦੇ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ । ਪਰ ਇਨ੍ਹਾਂ ਦਾ ਫਾਇਦਾ ਉਦੋਂ ਹੁੰਦਾ ਹੈ , ਜਦੋਂ ਇਸ ਦਾ ਸੇਵਨ ਸਹੀ ਮਾਤਰਾ ਵਿੱਚ ਕੀਤਾ ਜਾਵੇ । ਜ਼ਿਆਦਾ ਸੇਵਨ ਫਾਇਦਾ ਕਰਨ ਦੀ ਬਜਾਏ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਜੇਕਰ ਤੁਸੀਂ ਵੀ ਕਿਸ਼ਮਿਸ਼ ਖਾਂਦੇ ਹੋ , ਤਾਂ ਇਹ ਆਰਟੀਕਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ । ਇਸ ਦਾ ਜਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ।

ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ਵਿਚ ਕਿਸ਼ਮਿਸ਼ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਾਂਗੇ ।

ਜਾਣੋ ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ

ਵਜਨ ਵਧਾਏ ਜੇਕਰ ਤੁਸੀਂ ਵਜਨ ਘੱਟ ਕਰਨ ਦੇ ਬਾਰੇ ਸੋਚ ਰਹੇ ਹੋ , ਤਾਂ ਕਿਸ਼ਮਿਸ਼ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ । ਕਿਉਂਕਿ ਕਿਸ਼ਮਿਸ਼ ਖਾਣ ਨਾਲ ਵਜਨ ਤੇਜ਼ੀ ਨਾਲ ਵਧਦਾ ਹੈ । ਇਸ ਵਿੱਚ ਫਰੂਕਟੋਜ ਅਤੇ ਗਲੂਕੋਜ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ । ਜਿਸ ਕਾਰਨ ਤੇਜ਼ੀ ਨਾਲ ਵਧਦਾ ਹੈ । ਇਸ ਲਈ ਜੇਕਰ ਤੁਸੀਂ ਵਜਨ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ , ਕਿਸ਼ਮਿਸ਼ ਦਾ ਜ਼ਿਆਦਾ ਸੇਵਨ ਨਾ ਕਰੋ ।

ਜੇਕਰ ਤੁਸੀਂ ਵਜਨ ਘੱਟ ਕਰਨ ਦੇ ਬਾਰੇ ਸੋਚ ਰਹੇ ਹੋ , ਤਾਂ ਕਿਸ਼ਮਿਸ਼ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ । ਕਿਉਂਕਿ ਕਿਸ਼ਮਿਸ਼ ਖਾਣ ਨਾਲ ਵਜਨ ਤੇਜ਼ੀ ਨਾਲ ਵਧਦਾ ਹੈ । ਇਸ ਵਿੱਚ ਫਰੂਕਟੋਜ ਅਤੇ ਗਲੂਕੋਜ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ । ਜਿਸ ਕਾਰਨ ਤੇਜ਼ੀ ਨਾਲ ਵਧਦਾ ਹੈ । ਇਸ ਲਈ ਜੇਕਰ ਤੁਸੀਂ ਵਜਨ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ , ਕਿਸ਼ਮਿਸ਼ ਦਾ ਜ਼ਿਆਦਾ ਸੇਵਨ ਨਾ ਕਰੋ ।

ਐਲਰਜੀ ਦੀ ਪ੍ਰੇਸ਼ਾਨੀ

ਜੇਕਰ ਤੁਹਾਨੂੰ ਵੀ ਕਿਸ਼ਮਿਸ਼ ਬਹੁਤ ਪਸੰਦ ਹੈ , ਤਾਂ ਇਸ ਦੇ ਜ਼ਿਆਦਾ ਸੇਵਨ ਤੋਂ ਬਚੋ । ਕਿਉਂਕਿ ਇਸ ਨੂੰ ਖਾਣ ਨਾਲ ਸਕਿਨ ਐਲਰਜੀ ਦੀ ਪ੍ਰੇਸ਼ਾਨੀ ਵਧ ਸਕਦੀ ਹੈ । ਕਿਸ਼ਮਿਸ਼ ਦੇ ਜ਼ਿਆਦਾ ਸੇਵਨ ਨਾਲ ਸਕਿਨ ਅਲਰਜੀ ਹੋਣ ਦੇ ਨਾਲ ਰੈਸ਼ੇਜ਼ ਦੀ ਸਮੱਸਿਆ ਵੀ ਹੋ ਸਕਦੀ ਹੈ । ਕਈ ਵਾਰ ਕਿਸ਼ਮਿਸ਼ ਜ਼ਿਆਦਾ ਖਾਣ ਨਾਲ ਸਕਿਨ ਤੇ ਖੁਜਲੀ ਵੀ ਹੋ ਸਕਦੀ ਹੈ ।

ਪੇਟ ਦੀ ਸਮੱਸਿਆ

ਕਿਸ਼ਮਿਸ਼ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ । ਜੋ ਪੇਟ ਦੇ ਲਈ ਫਾਇਦੇਮੰਦ ਹੁੰਦਾ ਹੈ । ਪਰ ਇਸ ਦੇ ਜ਼ਿਆਦਾ ਸੇਵਨ ਨਾਲ ਅਪਚ ਅਤੇ ਪੇਟ ਖਰਾਬ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ । ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ । ਇਸ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ ।

ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਨੁਕਸਾਨਦਾਇਕ

ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ । ਕਿਉਂਕਿ ਇਸ ਵਿਚ ਟਰਾਈਗਿਲਸਰਾਈਡਸ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ , ਜੋ ਸਰੀਰ ਦੇ ਲਈ ਹਾਨੀਕਾਰਕ ਹੋ ਸਕਦੀ ਹੈ । ਕਈ ਵਾਰੀ ਜ਼ਿਆਦਾਕ ਕਿਸ਼ਮਿਸ਼ ਖਾਣ ਨਾਲ ਡਾਇਬਿਟੀਜ ਅਤੇ ਫੈਟੀ ਲੀਵਰ ਦੀ ਸਮੱਸਿਆ ਵੀ ਹੋ ਸਕਦੀ ਹੈ ।

ਸਾਹ ਦੀ ਸਮੱਸਿਆ

ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਸਾਹ ਸਬੰਧੀ ਪ੍ਰੇਸ਼ਾਨੀ ਵਧ ਸਕਦੀ ਹੈ । ਕਈ ਵਾਰ ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਦੀ ਸਮੱਸਿਆ ਦੇ ਨਾਲ ਸਾਹ ਲੈਣ ਵਿਚ ਤਕਲੀਫ ਵਧ ਜਾਂਦੀ ਹੈ । ਇਸ ਸਮੱਸਿਆ ਤੋਂ ਬਚਣ ਦੇ ਲਈ ਕਿਸ਼ਮਿਸ਼ ਦਾ ਸੇਵਨ ਸੀਮਿਤ ਮਾਤਰਾ ਵਿਚ ਹੀ ਕਰੋ ।

ਕਿਸ਼ਮਿਸ਼ ਸਰੀਰ ਦੇ ਲਈ ਫਾਇਦੇਮੰਦ ਹੁੰਦੀ ਹੈ । ਪਰ ਇਸ ਦਾ ਜ਼ਿਆਦਾ ਸੇਵਨ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ । ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਹੈ , ਤਾਂ ਡਾਕਟਰ ਨੂੰ ਪੁੱਛ ਕੇ ਹੀ ਇਸ ਦਾ ਸੇਵਨ ਸ਼ੁਰੂ ਕਰੋ ।

ਜਾਣਕਾਰੀ ਵੱਧ ਤੋ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ ।