ਚਿਹਰੇ ਦੀ ਚਮੜੀ ਨੂੰ ਚਮਕਾਉਣ ਲਈ ਘਰੇਲੂ ਉਪਾਅ

ਜਦੋਂ ਅਸੀਂ ਕੰਮ ਤੋਂ ਘਰ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਨਹਾਉਣ ਦੀ ਸੋਚਦੇ ਹਾਂ । ਕਿਉਂਕਿ ਨਹਾਉਣ ਨਾਲ ਪੂਰੇ ਦਿਨ ਦੀ ਥਕਾਨ ਦੂਰ ਹੋ ਜਾਂਦੀ ਹੈ । ਇੱਕ ਸਾਧਾਰਨ ਪਾਣੀ ਸਿਰਫ ਸਾਡੇ ਸਰੀਰ ਨੂੰ ਆਰਾਮ ਦੇ ਸਕਦਾ ਹੈ

ਜੇਕਰ ਅਸੀਂ ਸਾਡੀ ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਪਾਣੀ ਵਿੱਚ ਮਿਲਾ ਕੇ ਨਹਾਉਂਦੇ ਹਾਂ ਤਾਂ ਆਰਾਮ ਦੇ ਨਾਲ ਨਾਲ ਸਾਡੀ ਚਮੜੀ ਵੀ ਸੋਹਣੀ ਬਣ ਜਾਂਦੀ ਹੈ । ਰੋਜ਼ਾਨਾ ਨਹਾਉਂਦੇ ਸਮੇਂ 1-2 ਨਿੰਬੂ ਨਹਾਉਣ ਵਾਲੇ ਪਾਣੀ ਵਿਚ ਨਿਚੋੜ ਕੇ ਨਹਾਉਣ ਨਾਲ ਸਾਡੇ ਪੂਰੇ ਸਰੀਰ ਦੀ ਚਮੜੀ ਚਮਕਦਾਰ ਹੋ ਜਾਂਦੀ ਹੈ ।

ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਹੜੀਆਂ ਤੁਹਾਡੇ ਘਰ ਵਿਚ ਆਸਾਨੀ ਨਾਲ ਮਿਲ ਜਾਂਦੀਆਂ ਹਨ । ਇਨ੍ਹਾਂ ਚੀਜ਼ਾਂ ਦਾ ਉਪਯੋਗ ਕਰਕੇ ਅਸੀਂ ਸਾਡੀ ਚਮੜੀ ਨੂੰ ਚਮਕਦਾਰ ਬਣਾ ਸੱਕਦੇ ਹਾਂ ।

ਚਿਹਰੇ ਦੀ ਚਮੜੀ ਨੂੰ ਚਮਕਾਉਣ ਦੇ ਘਰੇਲੂ ਉਪਾਅ

ਚਿਹਰੇ ਦੀ ਚਮੜੀ ਫਟਣ ਤੇ ਘਰੇਲੂ ਉਪਾਅ

ਨਿੰਬੂ ਦੇ ਰਸ ਵਿੱਚ ਥੋੜ੍ਹਾ ਜਿਹਾ ਵੇਸਣ ਅਤੇ ਮਲਾਈ ਮਿਲਾ ਕੇ ਚਿਹਰੇ ਤੇ ਲਗਾਓ । ਇਸ ਤਰ੍ਹਾਂ ਚਿਹਰੇ ਤੇ ਚਮਕ ਆ ਜਾਂਦੀ ਹੈ ਅਤੇ ਚਿਹਰੇ ਦੀ ਖੁਸ਼ਕੀ ਵੀ ਦੂਰ ਹੋ ਜਾਂਦੀ ਹੈ ।

ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਵੀ ਚਿਹਰੇ ਦੀ ਚਮੜੀ ਫਟਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਚਿਹਰੇ ਦੇ ਦਾਗ ਧੱਬੇ

ਚਿਹਰੇ ਤੇ ਦਾਗ ਧੱਬੇ ਦੀ ਸਮੱਸਿਆ ਹੋਣ ਤੇ ਦੁੱਧ ਵਿੱਚ ਹਲਦੀ ਮਿਲਾ ਕੇ 10-15 ਮਿੰਟ ਚਿਹਰੇ ਤੇ ਲਗਾਓ । ਚਿਹਰੇ ਦੇ ਦਾਗ ਧੱਬੇ ਕੁਝ ਦਿਨਾਂ ਵਿੱਚ ਠੀਕ ਹੋ ਜਾਣਗੇ ।

ਚਿਹਰੇ ਦੀਆਂ ਝੁਰੜੀਆਂ

ਰੋਜ਼ਾਨਾ ਰਾਤ ਨੂੰ ਐਲੋਵੇਰਾ ਜੈੱਲ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ਤੇ ਲਗਾਓ । ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ ।

ਚਿਹਰੇ ਦੀ ਚਮੜੀ ਜ਼ਿਆਦਾ ਆਇਲੀ ਦੀ ਸਮੱਸਿਆ

ਚਿਹਰੇ ਦੀ ਚਮੜੀ ਜ਼ਿਆਦਾ ਆਇਲੀ ਹੋਣ ਦੇ ਚਿਹਰੇ ਤੇ ਦਾਗ ਧੱਬੇ ਅਤੇ ਮੁਹਾਸੇ ਹੋ ਜਾਂਦੇ ਹਨ । ਰੋਜ਼ਾਨਾ ਦਿਨ ਵਿੱਚ ਨਿੰਬੂ ਚਿਹਰੇ ਤੇ ਰਗੜਨ ਨਾਲ ਚਮੜੀ ਤੇ ਤੇਲ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਚਿਹਰੇ ਦੀ ਚਮੜੀ ਦਾ ਢਿੱਲਾਪਨ

ਚਿਹਰੇ ਦੀ ਚਮੜੀ ਢਿੱਲੀ ਹੋਣ ਤੇ ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਚਿਹਰੇ ਤੇ ਮਾਲਿਸ਼ ਕਰੋ । ਇਸ ਤਰ੍ਹਾਂ ਕਰਨ ਨਾਲ ਚਮੜੀ ਵਿਚ ਤੇਲ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਮਾਸਪੇਸ਼ੀਆਂ ਵਿਚ ਕਸਾਵਟ ਆ ਜਾਵੇਗੀ ।

ਚਿਹਰੇ ਦਾ ਸਾਂਵਲਾਪਨ ਦੂਰ ਕਰਨ ਲਈ

ਨਿੰਬੂ ਦਾ ਰਸ ਮਲਾਈ ਮਿਲਾ ਕੇ ਰੋਜ਼ਾਨਾ ਚਿਹਰੇ ਤੇ 10-15 ਮਿੰਟ ਲਗਾਓ ।

ਰੋਜ਼ਾਨਾ ਸਵੇਰੇ ਕੱਚੇ ਦੁੱਧ ਨੂੰ ਚਿਹਰੇ ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਦ ਖਾਣ ਵਾਲੇ ਨਮਕ ਨਾਲ ਚਿਹਰੇ ਤੇ ਮਸਾਜ ਕਰੋ ਇਸ ਤਰ੍ਹਾਂ ਕਰਨ ਨਾਲ ਚਿਹਰੇ ਦੀ ਜੰਮੀ ਹੋਈ ਮੈਲ ਜਾਂ ਡੈੱਡ ਸਕਿਨ ਬਾਹਰ ਨਿਕਲ ਜਾਵੇਗੀ ।

ਨਿੰਬੂ ਅਤੇ ਟਮਾਟਰ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ । ਕੁਝ ਦਿਨਾਂ ਵਿੱਚ ਹੀ ਚਿਹਰੇ ਦਾ ਰੰਗ ਗੋਰਾ ਅਤੇ ਚਮਕ ਆ ਜਾਵੇਗੀ ।

ਚਮੜੀ ਦੇ ਰੋਗਾਂ ਦਾ ਮੁੱਖ ਕਾਰਨ ਸਾਡੇ ਪੇਟ ਦੀ ਗਰਮੀ ਹੈ ਇਸ ਲਈ ਸਾਨੂੰ ਪੇਟ ਦੀ ਗਰਮੀ ਠੀਕ ਰੱਖਣ ਲਈ ਖਾਣੇ ਵਿੱਚ ਨਿੰਬੂ ਅਤੇ ਪਿਆਜ਼ ਜ਼ਿਆਦਾ ਖਾਣਾ ਚਾਹੀਦਾ ਹੈ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: