ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਦੇ ਆਸਾਨ ਘਰੇਲੂ ਨੁਸਖੇ

ਉਮਰ ਵਧਣ ਦੇ ਨਾਲ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ । ਜੇਕਰ ਚਿਹਰੇ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਸਮੇਂ ਤੋਂ ਪਹਿਲਾਂ ਹੀ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ । ਝੁਰੜੀਆਂ ਦਾ ਇਲਾਜ ਜਿੰਨਾ ਜਲਦੀ ਹੋਵੇ । ਆਯੁਰਵੈਦਿਕ ਤਰੀਕੇ ਨਾਲ ਕਰ ਲੈਣਾ ਚਾਹੀਦਾ ਹੈ । ਔਰਤਾਂ ਆਪਣੀ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਤਰੀਕੇ ਅਜ਼ਮਾਉਂਦੀਆਂ ਹਨ ।

ਅਸੀਂ ਕਈ ਘਰੇਲੂ ਨੁਸਖਿਆਂ ਨਾਲ ਆਪਣੇ ਚਿਹਰੇ ਦੇ ਦਾਗ ਧੱਬੇ ਅਤੇ ਝੁਰੜੀਆਂ , ਛਾਈਆਂ ਦੂਰ ਕਰ ਸਕਦੇ ਹਾਂ ।

ਅੱਜ ਇਸ ਆਰਟੀਕਲ ਵਿੱਚ ਘਰੇਲੂ ਤਰੀਕਿਆਂ ਨਾਲ ਝੁਰੜੀਆਂ ਦੂਰ ਕਰਨ ਦੇ ਉਪਾਅ ਦੀ ਗੱਲ ਕਰਾਂਗੇ ।

ਝੁਰੜੀਆਂ ਦੂਰ ਕਰਨ ਦੇ ਘਰੇਲੂ ਫੇਸ ਪੈਕ

ਮੁਲਤਾਨੀ ਮਿੱਟੀ , ਟਮਾਟਰ ਦਾ ਰਸ , ਖੀਰੇ ਦਾ ਰਸ ਅਤੇ ਸ਼ਹਿਦ

ਮੁਲਤਾਨੀ ਮਿੱਟੀ ਚਿਹਰੇ ਤੇ ਝੁਰੜੀਆਂ ਦੂਰ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੈ । ਅੱਧਾ ਘੰਟਾ ਮੁਲਤਾਨੀ ਮਿੱਟੀ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਜਦੋਂ ਇਹ ਪੂਰੀ ਤਰ੍ਹਾਂ ਗਿੱਲੀ ਹੋ ਜਾਵੇ , ਤਾਂ ਇਸ ਵਿੱਚ ਟਮਾਟਰ ਦਾ ਰਸ , ਖੀਰੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ । ਰੋਜ਼ਾਨਾ 15 ਮਿੰਟ ਇਹ ਪੇਸਟ ਚਿਹਰੇ ਤੇ ਲਗਾਓ । ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਣਗੀਆਂ ।

ਜੈਤੂਨ ਦਾ ਤੇਲ

ਜੈਤੂਨ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਬਹੁਤ ਹੀ ਫਾਇਦੇ ਮਿਲਦੇ ਹਨ । ਰੋਜ਼ਾਨਾ ਇਸ ਦੀ ਮਾਲਿਸ਼ ਚਿਹਰੇ ਤੇ ਕਰੋ । ਚਿਹਰੇ ਦੇ ਦਾਗ ਧੱਬੇ ਅਤੇ ਝੁਰੜੀਆਂ ਦੂਰ ਹੋ ਜਾਣਗੀਆਂ ।

ਸ਼ਹਿਦ , ਮਲਾਈ ਅਤੇ ਨਿੰਬੂ

ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਲਈ ਚਿਹਰੇ ਤੇ ਸ਼ਹਿਦ , ਮਲਾਈ ਅਤੇ ਨਿੰਬੂ ਦਾ ਪੇਸਟ ਬਣਾ ਕੇ ਲਗਾਓ । ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ ਅਤੇ ਚਿਹਰੇ ਦਾ ਰੰਗ ਸਾਫ ਹੋ ਜਾਵੇਗਾ ।

ਐਲੋਵੇਰਾ ਮਾਸਕ

ਐਲੋਵੀਰਾ ਜੈਲ ਵਿੱਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ 20-25 ਮਿੰਟ ਚਿਹਰੇ ਤੇ ਲਗਾਓ ਅਤੇ ਬਾਅਦ ਵਿੱਚ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ । ਅਤੇ ਰੋਜ਼ਾਨਾ ਰਾਤ ਨੂੰ ਐਲੋਵੀਰਾ ਜੈੱਲ ਚਿਹਰੇ ਤੇ ਜ਼ਰੂਰ ਲਗਾਓ ।

ਕੇਲਾ ਅਤੇ ਗੁਲਾਬ ਜਲ

ਗੁਲਾਬ ਜਲ ਨਾਲ ਕੇਲੇ ਦਾ ਮਾਸਕ ਵੀ ਬਣਾਇਆ ਜਾ ਸਕਦਾ ਹੈ । ਸਭ ਤੋਂ ਪਹਿਲਾਂ ਕੇਲੇ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਅਤੇ 15-20 ਮਿੰਟ ਚਿਹਰੇ ਤੇ ਲਗਾਓ । ਚਿਹਰਾ ਸਾਫ ਅਤੇ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਣਗੀਆਂ।

ਪਪੀਤੇ ਦਾ ਮਾਸਕ

ਪਪੀਤੇ ਵਿੱਚ ਕਈ ਐਂਜਾਈਮ ਹੁੰਦੇ ਹਨ । ਜੋ ਸਾਡੀ ਚਮੜੀ ਨੂੰ ਬੁੱਢਾ ਹੋਣ ਤੋਂ ਰੋਕਦੇ ਹਨ । ਪਪੀਤੇ ਦਾ ਪੇਸਟ ਬਣਾ ਕੇ ਜਾਂ ਫਿਰ ਪਪੀਤੇ ਦਾ ਰਸ ਵੀ ਚਿਹਰੇ ਤੇ ਲਗਾ ਸਕਦੇ ਹਾਂ ।

ਪਪੀਤੇ ਵਿੱਚ ਬੇਸਨ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਅਤੇ ਰੋਜ਼ਾਨਾ 15-20 ਮਿੰਟ ਚਿਹਰੇ ਤੇ ਲਗਾਉਣ ਤੋਂ ਬਾਅਦ ਚਿਹਰਾ ਗੁਣਗੁਣੇ ਪਾਣੀ ਨਾਲ ਧੋ ਲਓ ।

ਜਾਣਕਾਰੀ ਜੱਗੀ ਲੱਗੇ ਦਾ ਵਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: