ਚਿਹਰੇ ਤੇ ਨਿਖਾਰ ਲਿਆਉਣ ਲਈ ਐਲੋਵੀਰਾ ਵਿੱਚ ਇਹ ਚੀਜ਼ਾਂ ਮਿਲਾ ਕੇ ਲਗਾਓ

ਐਲੋਵੀਰਾ ਦਾ ਚਿਹਰੇ ਐਲੋਵੀਰਾ ਨੂੰ ਚਿਹਰੇ ਤੇ ਲਗਾਉਣ ਨਾਲ ਚਮੜੀ ਦੀ ਹਰ ਸਮੱਸਿਆ ਦੂਰ ਹੁੰਦੀ ਹੈ ਜਿਵੇਂ ਸਨਬਰਨ , ਮੁਹਾਂਸੇ , ਤਵੱਚਾ ਦਾ ਰੁੱਖਾਪਣ , ਝੁਰੜੀਆਂ , ਚਿਹਰੇ ਦੇ ਦਾਗ ਧੱਬੇ ਇਹ ਸਭ ਸਮੱਸਿਆਵਾਂ ਐਲੋਵੀਰਾ ਦੇ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ ।

ਐਲੋਵੇਰਾ ਚਿਹਰੇ ਤੇ ਲਗਾਉਣ ਨਾਲ ਚਮੜੀ ਵਿੱਚ ਨਵੀਂ ਅਤੇ ਕਸਾਅ ਆਉਂਦਾ ਹੈ । ਕਿਉਂਕਿ ਐਲੋਵੀਰਾ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਈ ਹੋਣ ਕਾਰਨ ਚਿਹਰੇ ਦੀ ਚਮੜੀ ਹਾਈਡ੍ਰੇਟ ਬਣੀ ਰਹਿੰਦੀ ਹੈ ।

ਐਲੋਵੇਰਾ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ ਪੁਰਾਣਾ ਬੁਖਾਰ , ਗਠੀਆ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜਿਨ੍ਹਾਂ ਨੂੰ ਐਲੋਵੀਰਾ ਵਿਚ ਮਿਲਾ ਕੇ ਫੇਸ ਪੈਕ ਬਣਾ ਕੇ ਚਿਹਰੇ ਤੇ ਲਗਾ ਸਕਦੇ ਹਾਂ । ਜਿਸ ਨਾਲ ਚਿਹਰੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ।

ਐਲੋਵੇਰਾ ਦੇ ਫੇਸ ਪੈਕ ਬਣਾਉਣ ਦੀ ਵਿਧੀ

ਐਲੋਵੀਰਾ ਅਤੇ ਬੇਸਨ

ਐਲੋਵੇਰਾ ਦਾ ਫੇਸ ਪੈਕ ਬਣਾਉਣ ਲਈ 3 ਚਮਚ ਬੇਸਨ ਇਕ ਚਮਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਤੇ ਲਗਾਓ । ਫਿਰ 15 ਮਿੰਟ ਬਾਅਦ ਹਲਕੇ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ । ਇਸ ਤੋਂ ਬਾਅਦ ਚਿਹਰੇ ਤੇ ਥੋੜ੍ਹਾ ਜਾਂ ਐਲੋਵੀਰਾ ਜੈੱਲ ਲਗਾ ਲਓ । ਇਸ ਤਰ੍ਹਾਂ ਲਗਾਉਣ ਨਾਲ ਚਿਹਰੇ ਦੀ ਚਮੜੀ ਸਾਫਟ ਅਤੇ ਰੰਗ ਸਾਫ ਹੋ ਜਾਂਦਾ ਹੈ ।

ਐਲੋਵੀਰਾ ਅਤੇ ਗੁਲਾਬ ਜਲ

ਚਿਹਰੇ ਤੇ ਛਾਈਆਂ ਦੇ ਨਿਸ਼ਾਨ ਦੂਰ ਕਰਨ ਲਈ ਇਹ ਫੇਸ ਪੈਕ ਬਹੁਤ ਹੀ ਵਧੀਆ ਹੈ । 2 ਚਮਚ ਐਲੋਵੀਰਾ ਜੈੱਲ ਵਿੱਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ । ਇਸ ਪੇਸਟ ਨੂੰ ਚਿਹਰੇ ਤੇ ਲਗਾਉਂਦੇ ਹੀ ਹਲਕੀ ਮਸਾਜ ਕਰੋ । ਫਿਰ 20 ਮਿੰਟ ਬਾਅਦ ਚਿਹਰਾ ਧੋ ਲਵੋ । ਇਸ ਫੇਸਪੈਕ ਨੂੰ ਹਫਤੇ ਵਿੱਚ ਇੱਕ ਵਾਰ ਲਗਾਉਣ ਨਾਲ ਕੁਝ ਸਮੇਂ ਵਿੱਚ ਹੀ ਚਿਹਰੇ ਦੀਆਂ ਛਾਈਆਂ ਠੀਕ ਹੋ ਜਾਣਗੀਆਂ ।

ਐਲੋਵੇਰਾ ਅਤੇ ਖੰਡ

ਜੇਕਰ ਡੈੱਡ ਸਕਿਨ ਦੀ ਸਮੱਸਿਆ ਹੁੰਦੀ ਹੈ ਤਾਂ ਇਹ ਫੇਸ ਪੈਕ ਲਗਾਓ । ਇਕ ਚਮਚ ਐਲੋਵੀਰਾ ਜੈੱਲ ਅਤੇ ਇੱਕ ਚਮਚ ਪੀਸੀ ਹੋਈ ਖੰਡ ਨੂੰ ਮਿਲਾ ਕੇ ਪੇਸਟ ਬਣਾਓ । ਫਿਰ ਇਸ ਫੇਸ ਪੈਕ ਨੂੰ ਚਿਹਰੇ ਤੇ ਲਗਾ ਕੇ ਮਸਾਜ ਕਰੋ । 20 ਮਿੰਟ ਇਸ ਤਰ੍ਹਾਂ ਕਰਨ ਨਾਲ ਚਿਹਰੇ ਤੇ ਨਿਖਾਰ ਆਵੇਗਾ ਅਤੇ ਡੈੱਡ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ ।

ਐਲੋਵੇਰਾ ਅਤੇ ਨਿੰਬੂ ਦਾ ਰਸ

ਜੇਕਰ ਸਨਬਰਨ ਦੀ ਸਮੱਸਿਆ ਹੈ ਤਾਂ ਇਹ ਫੇਸ ਪੈਕ ਲਗਾਓ । ਇੱਕ ਚਮਚ ਐਲੋਵੀਰਾ ਜੈੱਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਓ । 15 ਮਿੰਟ ਬਾਅਦ ਚਿਹਰਾ ਧੋ ਲਓ । ਇਸ ਫੇਸਪੈਕ ਨੂੰ ਹਫਤੇ ਵਿੱਚ ਇੱਕ ਵਾਰ ਲਗਾਵ ਸਨਬਰਨ ਤੋਂ ਜਲਦੀ ਛੁਟਕਾਰਾ ਮਿਲ ਜਾਵੇਗਾ ।

ਐਲੋਵੇਰਾ ਅਤੇ ਦਹੀਂ

ਜੇਕਰ ਤੁਹਾਡੀ ਚਮੜੀ ਰੁੱਖੀ ਹੈ ਤਾਂ ਇਹ ਫੇਸਪੈਕ ਬਹੁਤ ਹੀ ਲਾਭਦਾਇਕ ਹੈ । ਇੱਕ ਚਮਚ ਦਹੀਂ ਵਿੱਚ ਇੱਕ ਚਮਚ ਐਲੋਵੇਰਾ ਮਿਲਾ ਕੇ ਚਿਹਰੇ ਤੇ ਲਗਾਓ । 20-25 ਮਿੰਟ ਚਿਹਰੇ ਨੂੰ ਸਾਫ ਪਾਣੀ ਨਾਲ ਧੋਂ ਲਓ । ਇਹ ਫੇਸਪੈਕ ਚਿਹਰੇ ਦੇ ਰੁੱਖੇਪਨ ਨੂੰ ਦੂਰ ਕਰੇਗਾ ।

ਐਲੋਵੇਰਾ ਅਤੇ ਸ਼ਹਿਦ

ਜੇਕਰ ਚਿਹਰੇ ਤੇ ਪਿੰਪਲ ਅਤੇ ਐਕਨੇ ਦੀ ਸਮੱਸਿਆ ਰਹਿੰਦੀ ਹੈ , ਤਾਂ ਇਹ ਫੇਸਪੈਕ ਬਹੁਤ ਹੀ ਫਾਇਦੇਮੰਦ ਹੈ । ਐਲੋਵੇਰਾ ਜੈੱਲ ਵਿਚ ਸ਼ਹਿਦ ਮਿਲਾ ਕੇ ਇਸ ਪੇਸਟ ਨੂੰ ਪਿੰਪਲ ਅਤੇ ਐਕਨੇ ਤੇ ਲਗਾਓ । 20 ਮਿੰਟ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋਂ ਲਓ । ਕੁਝ ਦਿਨਾਂ ਵਿੱਚ ਹੀ ਪਿੰਪਲ ਠੀਕ ਹੋ ਜਾਣਗੇ ।

ਐਲੋਵੀਰਾ ਅਤੇ ਨਾਰੀਅਲ ਤੇਲ

ਚਮੜੀ ਨੂੰ ਸੌਫਟ ਅਤੇ ਚਮਕਦਾਰ ਬਣਾਉਣ ਲਈ ਇੱਕ ਚਮਚ ਐਲੋਵੀਰਾ ਜੈੱਲ ਵਿੱਚ ਇੱਕ ਚਮਚ ਨਾਰੀਅਲ ਤੇਲ ਮਿਲਾ ਕੇ ਚਿਹਰੇ ਤੇ ਲਗਾਓ । 30 ਮਿੰਟਾਂ ਬਾਅਦ ਚਿਹਰਾ ਧੋ ਲਵੋ । ਚਿਹਰੇ ਦੀ ਚਮੜੀ ਸੋਫਟ ਅਤੇ ਚਮਕਦਾਰ ਹੋ ਜਾਵੇਗੀ ।

ਐਲੋਵੇਰਾ

ਜੇਕਰ ਤੁਹਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੈ , ਤਾਂ ਰੋਜ਼ਾਨਾ ਰਾਤ ਨੂੰ ਐਲੋਵੀਰਾ ਜੈੱਲ ਲਗਾ ਕੇ ਸੌ ਜਾਓ । ਸਵੇਰ ਸਮੇਂ ਠੰਡੇ ਪਾਣੀ ਨਾਲ ਚਿਹਰਾ ਧੋ ਲਓ । ਕੁਝ ਸਮੇਂ ਵਿੱਚ ਹੀ ਝੁਰੜੀਆਂ ਦੀ ਸਮੱਸਿਆ ਦੂਰ ਹੋ ਜਾਵੇਗੀ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: