ਚਿਹਰਾ ਦੇਖ ਕੇ ਜਾਣੋ ਸਿਹਤ ਦਾ ਹਾਲ

ਸਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਆਪਣੇ ਚਿਹਰੇ ਤੇ ਸਾਫ ਦਿਖਾਈ ਦੇ ਜਾਂਦੀ ਹੈ ।

ਤੁਸੀਂ ਦੇਖਿਆ ਹੋਵੇਗਾ ਕਈ ਡਾਕਟਰ ਚਿਹਰਾ ਦੇਖ ਕੇ ਦੱਸ ਦਿੰਦੇ ਹਨ ।ਕਿ ਇਸ ਇਨਸਾਨ ਨੂੰ ਕੀ ਸਮੱਸਿਆ ਹੋ ਸਕਦੀ ਹੈ ।

ਕਿਉਂਕਿ ਸਾਡੇ ਸਾਰੇ ਅੰਗਾਂ ਦੀਆਂ ਨਸਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ।

ਅੱਜ ਗੱਲ ਕਰਾਂਗੇ ਕਿ ਚਿਹਰਾ ਦੇਖ ਕੇ ਕਿਸ ਤਰ੍ਹਾਂ ਸਿਹਤ ਦੇ ਹਾਲ ਦਾ ਪਤਾ ਲਾਈਏ ।

ਮੱਥਾ

ਮੱਥਾ ਸਾਡੇ ਲੀਵਰ , ਪਿੱਤੇ ਅਤੇ ਪਾਚਣ ਕਿਰਿਆ ਨਾਲ ਜੁੜਿਆ ਹੁੰਦਾ ਹੈ।

ਜੇਕਰ ਮੱਥੇ ਤੇ ਰੇਖਾਵਾਂ ਜਾਂ ਪਿੰਪਲਸ ਹੁੰਦੇ ਹਨ ਤਾਂ ਸਮਝ ਲਓ ਕਿ ਤੁਹਾਡੇ ਪਿੱਤੇ , ਲੀਵਰ ਜਾਂ ਫਿਰ ਪਾਚਣ ਤੰਤਰ ਵਿੱਚ ਗੜਬੜ ਹੈ ।

ਅੱਖਾਂ

ਅੱਖਾਂ ਵੀ ਬੋਲਦੀਆਂ ਹਨ ਇਸ ਲਈ ਅੱਖਾਂ ਦਾ ਰੰਗ ਅਤੇ ਉਨ੍ਹਾਂ ਵਿੱਚ ਹੋਣ ਵਾਲੇ ਬਦਲਾਅ ਸਾਡੇ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਨੂੰ ਪ੍ਰਗਟ ਕਰਦੇ ਹਨ। ਅੱਖਾਂ ਵਿੱਚ ਹੋਣ ਵਾਲੇ ਬਦਲਾਅ ਅੰਤੜੀਆਂ ਜਾਂ ਜੋੜਾਂ ਦੀਆਂ ਸਮੱਸਿਆਵਾਂ ਜਾਂ ਫਿਰ ਥਾਇਰਾਈਡ ਵੱਲ ਇਸ਼ਾਰਾ ਕਰਦੇ ਹਨ ।

ਅੱਖਾਂ ਦੀਆਂ ਪੁਤਲੀਆਂ ਅਗਰ ਸੁੰਗੜ ਰਹੀਆਂ ਹਨ ਤਾਂ ਇਸ ਦਾ ਕਾਰਨ ਜੋੜਾਂ ਦੀ ਸਮੱਸਿਆ ਹੋ ਸਕਦੀ ਹੈ ਜੇ ਸਫ਼ੈਦ ਧੱਬੇ ਦਿਖਾਈ ਦੇਣ ਤਾਂ ਵਿਟਾਮਿਨਾਂ ਦੀ ਕਮੀ ਹੋ ਸਕਦੀ ਹੈ ।ਜੇ ਅੱਖਾਂ ਫਰਕਣ ਲੱਗ ਜਾਣ ਤਾਂ ਸਰੀਰ ਵਿੱਚ ਕੋਲੈਸਟਰੋਲ ਦਾ ਲੇਵਲ ਵਧਣ ਵੱਲ ਇਸ਼ਾਰਾ ਹੈ ।ਅੱਖਾਂ ਦਾ ਪੀਲਾ ਪਣ ਕਮਜ਼ੋਰ ਲਿਵਰ ਦੀ ਨਿਸ਼ਾਨੀ ਹੁੰਦਾ ਹੈ ।

ਨੱਕ

ਜੇ ਨੱਕ ਦਾ ਰੰਗ ਲਾਲ ਹੋ ਜਾਵੇ ਇਸ ਦਾ ਕਾਰਨ ਦਿਲ ਦਾ ਕਮਜ਼ੋਰ ਹੋਣਾ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ ।

ਬੁੱਲ

ਬੁੱਲ੍ਹਾਂ ਦੀ ਸੋਜ ਦਾ ਸਿੱਧਾ ਇਸ਼ਾਰਾ ਅੰਤੜੀਆਂ ਦੀ ਸੋਜ ਜਾਂ ਜਲਣ ਵੱਲ ਹੁੰਦਾ ਹੈ ।ਕਈ ਵਾਰ ਇਹ ਫੂਡ ਸੈਂਸਿਟੀਵਿਟੀ ਦੀ ਵਜ੍ਹਾ ਕਾਰਨ ਵੀ ਹੋ ਸਕਦਾ ਹੈ ।

ਸੁੱਕੇ ਬੁੱਲ ਇਨ੍ਹਾਂ ਦਾ ਇਸ਼ਾਰਾ ਡੀਹਾਈਡ੍ਰੇਸ਼ਨ, ਵਿਟਾਮਿਨ ਬੀ ਜਾਂ ਆਇਰਨ ਦੀ ਕਮੀ ਹੁੰਦਾ ਹੈ ।

ਕਈ ਵਾਰ ਖ਼ੂਨ ਦੀ ਕਮੀ ਕਾਰਨ ਬੁੱਲਾਂ ਦਾ ਰੰਗ ਗੁਲਾਬੀ ਤੋਂ ਪੀਲਾ ਪੈਣਾ ਵੀ ਸ਼ੁਰੂ ਹੋ ਜਾਂਦਾ ਹੈ ।

ਮੂੰਹ

ਜੇ ਤੁਸੀਂ ਰੋਜ਼ਾਨਾ ਦੰਦਾਂ ਦੀ ਸਾਂਭ ਸੰਭਾਲ ਕਰਦੇ ਹੋ ਪਰ ਫਿਰ ਵੀ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਪਾਚਨ ਤੰਤਰ ਠੀਕ ਨਹੀਂ ਹੈ ।

ਮੂੰਹ ਦਾ ਸੁੱਕਣਾ

ਇਸ ਦਾ ਮੁੱਖ ਕਾਰਨ ਸਰੀਰ ਅੰਦਰ ਪਾਣੀ ਦੀ ਕਮੀ, ਜ਼ਿਆਦਾ ਸ਼ਰਾਬ ਪੀਣਾ ਜਾਂ ਬੀੜੀ ਸਿਗਰਟ ਹੁੰਦਾ ਹੈ ।

ਸ਼ੂਗਰ ਹੋਣ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਮੂੰਹ ਸੁੱਕਦਾ ਹੈ

ਮੂੰਹ ਵਿੱਚ ਵਾਰ ਵਾਰ ਛਾਲੇ ਹੋ ਜਾਣ ਦਾ ਅਰਥ ਹੁੰਦਾ ਹੈ ਕਿ ਤੁਹਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਤੋਂ ਸ਼ਕਤੀ ਘਟ ਗਈ ਹੈ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਫੇਸਬੁੱਕ ਪੇਜ sehat ਜ਼ਰੂਰ ਲਾਈਕ ਕਰੋ ਜੀ ਧੰਨਵਾਦ


Posted

in

by

Tags: