ਘਰ ਵਿੱਚ ਹੀ ਇਸ ਤਰ੍ਹਾਂ ਬਣਾਓ , ਤ੍ਰਿਫਲਾ ਚੂਰਨ । ਇਕ ਚਮਚ ਚੂਰਨ ਨਾਲ ਦੂਰ ਕਰੋ ਇਹ 7 ਬੀਮਾਰੀਆਂ ।

ਅੱਜ ਕੱਲ੍ਹ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਪਾਚਣ , ਵਾਲਾਂ ਦਾ ਝੜਨਾ , ਮੋਟਾਪਾ , ਹਾਰਮੋਨਾਂ ਵਿੱਚ ਬਦਲਾਅ , ਸ਼ੂਗਰ ਵਰਗੀਆਂ ਕਈ ਬਿਮਾਰੀਆਂ ਜਨਮ ਲੈ ਰਹੀਆਂ ਹਨ ।

ਆਯੁਰਵੈਦ ਵਿੱਚ ਅਜਿਹੀਆਂ ਕਈ ਅੌਸ਼ਧੀਆ ਹਨ । ਜੋ ਇਨ੍ਹਾਂ ਦੇ ਇਲਾਜ ਲਈ ਜਾਣੀਆਂ ਜਾਂਦੀਆਂ ਹਨ । ਇਨ੍ਹਾਂ ਵਿੱਚੋਂ ਸਭ ਤੋਂ ਅਸਰਦਾਰ ਹੈ ਤ੍ਰਿਫਲਾ ਚੂਰਨ । ਜੋ 3 ਚੀਜ਼ਾਂ ਤੋਂ ਮਿਲ ਕੇ ਬਣਦਾ ਹੈ । ਇਹ ਪੇਟ ਦੀਆਂ ਸਭ ਸਮੱਸਿਆਵਾਂ ਦਾ ਹੱਲ ਕਰਦਾ ਹੈ ਅਤੇ ਜ਼ਿਆਦਾਤਰ ਬਿਮਾਰੀਆਂ ਪੇਟ ਤੋਂ ਹੀ ਹੁੰਦੀਆਂ ਹਨ ।

ਤ੍ਰਿਫਲਾ ਚੂਰਨ ਬਣਾਉਣ ਦੀ ਵਿਧੀ

ਇਸ ਨੂੰ ਬਣਾਉਣ ਦੇ ਲਈ ਵੱਡੀ ਹਰੜ , ਬਹੇੜਾ ਅਤੇ ਆਂਵਲਾ ਚਾਹੀਦਾ ਹੈ । ਇਹ ਤਿੰਨੋਂ ਹੀ ਫਲ ਲੈ ਕੇ ਇਨ੍ਹਾਂ ਦੀ ਗੁਠਲੀ ਕੱਢ ਕੇ ਥੋੜ੍ਹਾ-ਥੋੜ੍ਹਾ ਕੁੱਟ ਲਓ ਅਤੇ ਉਸ ਤੋਂ ਬਾਅਦ ਮਿਕਸੀ ਵਿੱਚ ਬਰੀਕ ਪੀਸ ਕੇ ਛਾਣ ਲਓ । ਹੁਣ ਤੁਹਾਡਾ ਚੂਰਨ ਤਿਆਰ ਹੈ । ਇਸ ਚੂਰਨ ਨੂੰ ਬਣਾਉਣ ਦੇ ਲਈ ਹਰੜ , ਬਹੇੜਾ ਅਤੇ ਆਵਲਾ 1,2,4 ਦੇ ਅਨੁਪਾਤ ਵਿੱਚ ਲੈਣਾ ਹੈ ।

ਕਿਵੇਂ ਕਰਨਾ ਹੈ ਸੇਵਨ

ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿੱਚ ਇਸ ਦਾ ਸੇਵਨ ਕਰ ਸਕਦਾ ਹੈ । ਪਰ ਇਸ ਦਾ ਸੇਵਨ ਸ਼ੁਰੂ ਕਰਨ ਤੋਂ ਪਹਿਲਾਂ ਸਵੇਰ ਦੀ ਚਾਹ ਦੀ ਆਦਤ ਨੂੰ ਛੱਡਣਾ ਜ਼ਰੂਰੀ ਹੈ । ਇੱਕ ਚਮਚ ਤ੍ਰਿਫਲਾ ਚੂਰਨ ਸਵੇਰੇ ਖਾਲੀ ਪੇਟ ਤਾਜ਼ੇ ਪਾਣੀ ਨਾਲ ਕਰਨਾ ਹੈ । ਉਸ ਤੋਂ ਇੱਕ ਘੰਟੇ ਤਕ ਕੋਈ ਚੀਜ਼ ਨਹੀਂ ਖਾਣੀ । ਪਾਣੀ ਪੀ ਸਕਦੇ ਹੋ ।

ਤ੍ਰਿਫਲਾ ਚੂਰਨ ਦੇ ਫਾਇਦੇ

ਵਜ਼ਨ ਘੱਟ ਕਰੇ

ਤ੍ਰਿਫਲਾ ਸਰੀਰ ਵਿੱਚ ਕੁਲੈਕਟਸਟੋਕਿਨਨ ਨਾਂ ਦਾ ਹਾਰਮੋਨ ਬਣਾਉਂਦਾ ਹੈ । ਜਿਸ ਨਾਲ ਥੋੜ੍ਹਾ ਖਾਣਾ ਖਾਣ ਤੇ ਹੀ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਹੈ , ਤੇ ਜ਼ਿਆਦਾ ਭੋਜਨ ਖਾਣ ਦੀ ਆਦਤ ਤੋਂ ਛੁਟਕਾਰਾ ਮਿਲਦਾ ਹੈ । ਜਿਸ ਨਾਲ ਮੋਟਾਪਾ ਕੰਟਰੋਲ ਵਿਚ ਰਹਿੰਦਾ ਹੈ ।

ਸਰੀਰ ਡਿਟਾਕਸ ਕਰੇ

ਅੱਜ ਕੱਲ੍ਹ ਗਲਤ ਖਾਣਾ ਖਾਣ ਨਾਲ ਸਰੀਰ ਵਿੱਚ ਵਿਸ਼ੈਲੇ ਪਦਾਰਥ ਜਮ੍ਹਾਂ ਹੋ ਜਾਂਦੇ ਹਨ । ਇਸ ਲਈ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦੇ ਲਈ ਤ੍ਰਿਫਲਾ ਚੂਰਨ ਦਾ ਇੱਕ ਚਮਚ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਅਤੇ ਥੋੜ੍ਹਾ ਜਿਹਾ ਅਦਰਕ ਮਿਲਾ ਕੇ ਗਰਮ ਕਰ ਕੇ ਪੀਓ । ਇਸ ਤਰ੍ਹਾਂ ਸਰੀਰ ਵਿਚ ਮੌਜੂਦ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ ।

ਪਾਚਨ ਤੰਤਰ ਠੀਕ ਕਰੇ

ਤ੍ਰਿਫਲੇ ਦੇ ਅੰਦਰਲੇ ਤੱਤ ਹਰੜ , ਬਹੇੜਾ ਅਤੇ ਆਵਲਾ ਇਹ ਤਿੰਨੋਂ ਹੀ ਸਾਡਾ ਪਾਚਣ ਤੰਤਰ ਸੁਧਾਰਦੇ ਹਨ । ਜੇਕਰ ਤੁਹਾਨੂੰ ਵੀ ਪਾਚਨ ਸੰਬੰਧੀ ਕੋਈ ਵੀ ਸਮੱਸਿਆ ਹੈ , ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚਮਚ ਤ੍ਰਿਫਲਾ ਚੂਰਨ ਦਾ ਸੇਵਨ ਜ਼ਰੂਰ ਕਰੋ ।

ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਵੇ

ਆਵਲੇ ਦੇ ਵਿੱਚ ਵਿਟਾਮਿਨ C ਸਭ ਤੋਂ ਜ਼ਿਆਦਾ ਹੁੰਦਾ ਹੈ । ਇਸ ਵਿਟਾਮਿਨ ਨੂੰ ਅਮਿਊਨਿਟੀ ਬੂਸਟਰ ਵਿਟਾਮਿਨ ਕਿਹਾ ਜਾਂਦਾ ਹੈ । ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ ।

ਹਾਰਮੋਨਾਂ ਦਾ ਸੰਤੁਲਨ ਬਣਾ ਕੇ ਰੱਖੇ

ਰਾਤ ਦੇ ਸਮੇਂ ਸੌਣ ਤੋਂ ਇੱਕ ਘੰਟਾ ਪਹਿਲਾਂ ਤ੍ਰਿਫਲਾ ਚੂਰਨ ਦਾ ਇੱਕ ਚਮਚ ਕੋਸੇ ਪਾਣੀ ਨਾਲ ਲੈਣ ਤੇ ਸਰੀਰ ਦੇ ਹਾਰਮੋਨਜ਼ ਦਾ ਸੰਤੁਲਨ ਬਣਿਆ ਰਹਿੰਦਾ ਹੈ । ਔਰਤਾਂ ਵਿੱਚ ਮਾਸਿਕ ਧਰਮ ਦੇ ਸਮੇਂ ਹੋਣ ਵਾਲਾ ਹਾਰਮੋਨਸ ਦਾ ਅਸੰਤੁਲਨ ਠੀਕ ਹੁੰਦਾ ਹੈ ।

ਮੂੰਹ ਦੀ ਬਦਬੂ ਦੂਰ ਕਰੇ

ਮੂੰਹ ਦੀ ਬਦਬੂ ਦੂਰ ਕਰਨ ਦੇ ਲਈ ਤ੍ਰਿਫਲਾ ਚੂਰਨ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਲਓ ਜਾਂ ਫਿਰ ਇੱਕ ਚਮਚ ਤ੍ਰਿਫਲਾ ਚੂਰਨ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਗਰਾਰੇ ਕਰਨ ਨਾਲ ਵੀ ਮੂੰਹ ਦੀ ਬਦਬੂ ਦੂਰ ਹੁੰਦੀ ਹੈ ।

ਸ਼ੂਗਰ ਦੇ ਵਿੱਚ ਲਾਭਕਾਰੀ

ਤ੍ਰਿਫਲਾ ਚੂਰਨ ਖਾਣ ਨਾਲ ਸ਼ੂਗਰ ਦਾ ਲੈਵਲ ਠੀਕ ਰਹਿੰਦਾ ਹੈ । ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਨਹੀਂ ਵਧਦੀ । ਇਹ ਸਿਰਫ ਵਧਣ ਤੋਂ ਨਹੀਂ ਰੋਕਦਾ ਜੇਕਰ ਸ਼ੂਗਰ ਦੀ ਮਾਤਰਾ ਵੱਧ ਗਈ ਹੋਵੇ ਤਾਂ ਉਸ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ


Posted

in

by

Tags: