ਗ੍ਰੀਨ ਟੀ ਪੀਣ ਦੇ ਫਾਇਦੇ

ਦੋਸਤੋਂ ਗ੍ਰੀਨ ਟੀ ਦੇ ਬਾਰੇ ਵਿੱਚ ਸਾਰਿਆਂ ਨੇ ਸੁਣ ਰੱਖਿਆ ਹੋਵੇਗਾ ਅਤੇ ਅੱਜ ਕੱਲ੍ਹ ਇਸ ਦੀ ਵਰਤੋਂ ਵੀ ਬਹੁਤ ਵਧ ਰਹੀ ਹੈ। ਕਈ ਲੋਕਾਂ ਨੂੰ ਤਾਂ ਡਾਕਟਰ ਵੀ ਗ੍ਰੀਨ ਟੀ ਪੀਣ ਦੀ ਸਲਾਹ ਦਿੰਦੇ ਹਨ ।

ਗ੍ਰੀਨ ਟੀ ਇੱਕ ਖ਼ਾਸ ਤਰ੍ਹਾਂ ਦੇ ਪੌਦੇ ਜਿਸ ਦਾ ਵਿਗਿਆਨਕ ਨਾਂ ਕੈਮੇਲੀਆ ਸੀਨੇਨਿਸ ਹੈ ਦੇ ਪੱਤਿਆਂ ਤੋਂ ਬਣਾਈ ਜਾਂਦੀ ਹੈ ।

ਅੱਜ ਇਸ ਆਰਟੀਕਲ ਵਿੱਚ ਗਰੀਨ ਟੀ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕਰਾਂਗੇ।

ਮੋਟਾਪਾ ਘੱਟ ਕਰਨ ਲਈ

ਗ੍ਰੀਨ ਟੀ ਦੀ ਮੁੱਖ ਤੌਰ ਤੇ ਵਰਤੋਂ ਮੋਟਾਪੇ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੇ ਆਪਣਾ ਵਜਨ ਘੱਟ ਕਰਨਾ ਹੁੰਦਾ ਹੈ, ਉਹ ਸਵੇਰ ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਇਸ ਦੀ ਵਰਤੋਂ ਕਰਦੇ ਹਨ ।ਇਸ ਦਾ ਨਿਯਮਿਤ ਤੌਰ ਤੇ ਕੀਤਾ ਗਿਆ ਸੇਵਨ ਸਾਡੇ ਸਰੀਰ ਅੰਦਰ ਜੰਮੀ ਹੋਈ ਚਰਬੀ ਨੂੰ ਖੋਰ ਕੇ ਬਾਹਰ ਕੱਢਦਾ ਹੈ ।

ਕਲੈਸਟਰੋਲ ਦੀ ਸਮੱਸਿਆ

ਕਲੈਸਟ੍ਰੋਲ ਅਤੇ ਮੋਟਾਪਾ ਦੋਵੇਂ ਸਕੇ ਭਰਾ ਹੀ ਮੰਨੇ ਜਾਂਦੇ ਹਨ ਜੇ ਮੋਟਾਪਾ ਹੈ ਤਾਂ ਕਲੈਸਟਰੋਲ ਵਧਣ ਦੀ ਆਸ਼ੰਕਾ ਵੀ ਵੱਧ ਜਾਂਦੀ ਹੈ । ਗ੍ਰੀਨ ਟੀ ਦਾ ਸੇਵਨ ਮੋਟਾਪੇ ਦੇ ਉੱਤੇ ਕੰਟਰੋਲ ਕਰਨ ਦੇ ਨਾਲ ਨਾਲ ਸਰੀਰ ਦਾ ਕੋਲੈਸਟਰੋਲ ਦਾ ਪੱਧਰ ਵੀ ਘੱਟ ਕਰਦਾ ਹੈ ।

ਮੂੰਹ ਦੀ ਦੁਰਗੰਧ

ਜੇ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੈ ਜਾਂ ਮੂੰਹ ਵਿੱਚ ਛਾਲੇ ਹੋ ਗਏ ਹਨ ਤਾਂ ਗ੍ਰੀਨ ਟੀ ਦਾ ਸੇਵਨ ਇਸ ਤੋਂ ਤੁਹਾਨੂੰ ਛੁਟਕਾਰਾ ਦਿਵਾ ਸਕਦਾ ਹੈ ਕਿਉਂਕਿ ਇਹ ਟੇਸਟ enhancer ਹੁੰਦੀ ਹੈ ।

ਤਣਾਅ ਮੁਕਤ

ਗ੍ਰੀਨ ਟੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਤਣਾਅ ਅਤੇ ਚਿੰਤਾ ਤੋਂ ਮੁਕਤ ਰੱਖਦੇ ਹਨ ।ਇਹ ਸਾਡੇ ਦਿਮਾਗ ਦੀ ਕੰਮਕਾਜੀ ਸਮਰੱਥਾ ਨੂੰ ਵਧਾ ਕੇ ਦਿਮਾਗ਼ ਵਿੱਚ ਉਲਝਣਾ ਨਹੀਂ ਪੈਣ ਦਿੰਦੀ ।

ਕੈਂਸਰ ਸੈੱਲ

ਕੈਂਸਰ ਸੈੱਲਾਂ ਦਾ ਨਿਰਮਾਣ ਸਰੀਰ ਦੇ ਵਿੱਚ ਫਰੀ ਰੈਡੀਕਲਾਂ ਦੇ ਵਾਧੇ ਨਾਲ ਹੁੰਦਾ ਹੈ ।ਗ੍ਰੀਨ ਟੀ ਸਰੀਰ ਦੇ ਅੰਦਰ ਫਰੀ ਰੈਡੀਕਲਾਂ ਨੂੰ ਖਤਮ ਕਰਦੀ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ।

ਚਿਹਰੇ ਦੀ ਸੁੰਦਰਤਾ

ਗ੍ਰੀਨ ਟੀ ਚਿਹਰੇ ਦੀ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਈ ਰੱਖਣ ਵਿੱਚ ਮਦਦਗਾਰ ਹੈ । ਬਹੁਤ ਸਾਰੇ ਲੋਕ ਇਸ ਨੂੰ ਦਹੀਂ ਅਤੇ ਵੇਸਣ ਵਿੱਚ ਮਿਲਾ ਕੇ ਇਸ ਦਾ ਲੇਪ ਚਿਹਰੇ ਤੇ ਲਗਾਉਂਦੇ ਹਨ ਤਾਂ ਜੋ ਚਿਹਰੇ ਦੀ ਚਮਕ ਬਣੀ ਰਹੇ । ਚਿਹਰੇ ਨੂੰ ਸੁੰਦਰ ਬਣਾਉਣ ਲਈ ਗ੍ਰੀਨ ਟੀ ਜੈੱਲ ਵੀ ਅੱਜ ਕੱਲ੍ਹ ਮਾਰਕੀਟ ਵਿੱਚ ਆਮ ਹੀ ਉਪਲੱਬਧ ਹੈ ।ਗ੍ਰੀਨ ਟੀ ਦੇ ਅੰਦਰ ਐਂਟੀ ਏਜਿੰਗ ਤੱਤ ਹੁੰਦੇ ਹਨ ਜੋ ਸਾਨੂੰ ਬੁੱਢਾ ਨਹੀਂ ਦਿੱਸਣ ਦਿੰਦੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਧੰਨਵਾਦ


Posted

in

by

Tags: