ਗੁਰਦੇ ਦੀ ਪੱਥਰੀ ਹੋਣ ਦੇ ਸੰਕੇਤ ਸਰੀਰ ਵਿੱਚ ਦਿੱਸਣ ਇਹ 5 ਲੱਛਣ ਕਦੇ ਨਾ ਕਰੋ ਨਜ਼ਰਅੰਦਾਜ਼

ਗਲਤ ਖਾਣ ਪੀਣ ਜ਼ਰੂਰਤ ਤੋਂ ਘੱਟ ਪਾਣੀ ਪੀਣ ਨਾਲ ਕਿਡਨੀ ਵਿਚ ਸਟੋਨ ਹੋਣਾ ਆਮ ਗੱਲ ਹੈ ।ਜੇ ਸ਼ੁਰੂਆਤ ਵਿੱਚ ਇਸ ਬਾਰੇ ਪਤਾ ਲੱਗ ਜਾਵੇ ਤਾਂ ਇਹ ਬੜੀ ਆਸਾਨੀ ਨਾਲ ਯੂਰਿਨ ਦੇ ਰਸਤੇ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਪਰ ਜੇ ਸ਼ੁਰੂਆਤ ਵਿੱਚ ਨਾ ਪਤਾ ਲੱਗੇ, ਵੱਡੀ ਹੋ ਜਾਵੇ ਤਾਂ ਇਸ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਨਾ ਸਹਿਣ ਵਾਲਾ ਦਰਦ ਵੀ ਹੁੰਦਾ ਹੈ ।ਆਓ ਜਾਣਦੇ ਹਾਂ ਕੀ ਹਨ ਕਿਡਨੀ ਸਟੋਨ ਦੇ ਸ਼ੁਰੂਆਤੀ ਲੱਛਣ

ਗੁਰਦੇ ਦੀ ਪੱਥਰੀ ਦੇ ਸ਼ੁਰੂਆਤੀ ਲੱਛਣ

ਪੇਟ ਵਿੱਚ ਦਰਦ

ਸ਼ੁਰੂਆਤ ਵਿੱਚ ਢਿੱਡ ਦੇ ਥੱਲੜੇ ਹਿੱਸੇ ਜਾਂ ਪਿੱਠ ਵਿੱਚ ਤੇਜ਼ ਦਰਦ ਹੁੰਦਾ ਹੈ। ਕੁਝ ਮਿੰਟਾਂ ਤੋਂ ਲੈ ਕੇ ਘੰਟਿਆਂ ਤੱਕ ਹੋ ਸਕਦਾ ਹੈ। ਇਸ ਨਾਲ ਕਦੇ ਕਦਾਈਂ ਉਲਟੀ ਆਉਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ ।

ਯੂਰਿਨ ਵਿੱਚ ਬਲੱਡ

ਯੂਰਿਨ ਵਿੱਚ ਬਲੱਡ ਵੀ ਆ ਸਕਦਾ ਹੈ ਜਾਂ ਦਰਦ ਹੁੰਦਾ ਹੈ । ਯੂਰਿਨ ਦਾ ਰੰਗ ਲਾਲ ਗੁਲਾਬੀ ਜਾਂ ਪੂਰਾ ਹੋ ਸਕਦਾ ਹੈ ਅਤੇ ਕਦੇ ਕਦੇ ਇਸ ਦੇ ਰਸਤੇ ਵਿੱਚ ਬੁਲਾਕੇਜ ਵੀ ਆ ਜਾਂਦੀ ਹੈ ।

ਬੈਠਣ ਵਿੱਚ ਪ੍ਰੇਸ਼ਾਨੀ

ਕਿਡਨੀ ਸਟੋਨ ਦੇ ਸਮੇਂ ਪਿੱਠ ਦੇ ਥੱਲੜੇ ਹਿੱਸੇ ਵਿੱਚ ਦਰਦ ਹੋਣ ਕਰਕੇ ਮੈਂ ਬੈਠਦੇ ਸਮੇਂ ਦਰਦ ਹੁੰਦਾ ਹੈ। ਇਹੀ ਕਾਰਨ ਹੈ ਗੁਰਦੇ ਵਿੱਚ ਪੱਥਰੀ ਤੋਂ ਪੀੜਤ ਲੋਕ ਜ਼ਿਆਦਾਤਰ ਖੜ੍ਹਾ ਰਹਿਣਾ ਹੀ ਪਸੰਦ ਕਰਦੇ ਹਨ ।

ਬੁਖਾਰ ਅਤੇ ਠੰਢ ਮਹਿਸੂਸ ਕਰਨਾ

ਗੁਰਦੇ ਵਿੱਚ ਪੱਥਰੀ ਹੋਵੇ ਠੰਢ ਆਮ ਲੋਕਾਂ ਤੋਂ ਜ਼ਿਆਦਾ ਲੱਗਦੀ ਹੈ ।

ਪੇਟ ਅਤੇ ਪਿੱਠ ਦੀ ਸੋਜ

ਸਾਡੇ ਸਰੀਰ ਵਿੱਚ ਕਿਡਨੀ ਡਾਇਆਫਰਾਮ ਦੇ ਬਿਲਕੁਲ ਥੱਲੇ ਅਤੇ ਸਰੀਰ ਦੇ ਦੋਨਾਂ ਪਾਸੇ ਹੁੰਦੀ ਹੈ। ਜੇ ਪੇਟ ਦੇ ਥੱਲੇ ਵਾਲੇ ਇਸ ਹਿੱਸੇ ਜਾਂ ਪਿਠ ਵਿੱਚ ਸੋਜ ਮਹਿਸੂਸ ਹੋਵੇ ਤਾਂ ਇਹ ਕਿਡਨੀ ਸਟੋਨ ਦਾ ਲੱਛਣ ਹੋ ਸਕਦਾ ਹੈ ।

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ ।


Posted

in

by

Tags: