ਗੁਰਦੇ ਦੀ ਪੱਥਰੀ ਹੋਣ ਦੇ ਸੰਕੇਤ ਅਤੇ ਇਸ ਤੋਂ ਬਚਣ ਲਈ ਨੁਸਖੇ

ਗਲਤ ਖਾਣ ਪੀਣ ਅਤੇ ਜ਼ਰੂਰਤ ਤੋਂ ਘੱਟ ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੁੰਦੀ ਹੈ । ਆਮ ਤੌਰ ਤੇ ਇਹ ਪੱਥਰੀ ਯੂਰਿਨ ਦੇ ਰਸਤੇ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ ।

ਕਈ ਲੋਕਾਂ ਦੇ ਪੱਥਰੀ ਤਾਂ ਬਣਦੀ ਹੈ ਅਤੇ ਪਰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਬਾਹਰ ਨਿਕਲ ਜਾਂਦੀ ਹੈ । ਜੇਕਰ ਇਹ ਪੱਥਰੀ ਵੱਡੀ ਹੋ ਜਾਵੇ ਤਾਂ ਯੂਰਿਨ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਨ ਲੱਗਦੀ ਹੈ । ਇਸ ਲਈ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ।

ਜਦੋਂ ਪੱਥਰੀ ਬਣਨਾ ਸ਼ੁਰੂ ਹੁੰਦੀ ਹੈ ਤਾਂ ਆਪਣਾ ਸਰੀਰ ਕੁਝ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਪਹਿਚਾਣ ਲਈਏ ਤਾਂ ਇਸ ਸਮੱਸਿਆ ਤੋਂ ਬਚ ਸਕਦੇ ਹਾਂ ।

ਗੁਰਦੇ ਦੀ ਪੱਥਰੀ ਹੋਣ ਦੇ ਸ਼ੁਰੂਆਤੀ ਲੱਛਣ

ਗੁਰਦੇ ਦੀ ਪੱਥਰੀ ਦਾ ਦਰਦ ਰੁਕ-ਰੁਕ ਕੇ ਹੁੰਦਾ ਹੈ।

ਪੱਥਰੀ ਦੇ ਕਾਰਨ ਲੱਕ ਵਿਚ ਦਰਦ ਹੁੰਦਾ ਹੈ।

ਪਿਸ਼ਾਬ ਕਰਦੇ ਸਮੇਂ ਦਰਦ ਹੋਣਾ।

ਪੇਸ਼ਾਬ ਮੱਟਮੈਲਾ ਅਤੇ ਬਦਬੂਦਾਰ ਹੋਣਾ।

ਪਿਸ਼ਾਬ ਦਾ ਰੰਗ ਲਾਲ , ਗੁਲਾਬੀ ਅਤੇ ਭੂਰਾ ਰੰਗ ਹੋਣਾ।

ਪਿਸ਼ਾਬ ਵਿੱਚੋਂ ਬਦਬੂ ਆਉਣਾ।

ਬੁਖਾਰ ਅਤੇ ਉਲਟੀ ਆਉਣਾ।

ਬੈਠਣ ਵਿੱਚ ਤਕਲੀਫ਼ ਹੋਣਾ।

ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਪੇਟ ਦਰਦ ਹੁੰਦਾ ਹੋਵੇ ਤਾਂ ਸਮਝ ਲਓ ਕਿ ਇਹ ਪੱਥਰੀ ਹੋਣ ਦੇ ਲੱਛਣ ਹਨ ।

ਪਿੱਤੇ ਦੀ ਪੱਥਰੀ ਦੇ ਲੱਛਣ

ਪੀਤੇ ਦੀ ਪੱਥਰੀ ਸਮੇਂ ਪਿੱਤ ਰਸ ਘੱਟ ਬਣਨ ਕਰਨ ਸਾਡਾ ਹਾਜ਼ਮਾ ਕਮਜ਼ੋਰ ਹੁੰਦਾ ਹੈ। ਖਾਧਾ ਪੀਤਾ ਸਹੀ ਤਰੀਕੇ ਨਾਲ ਨਹੀਂ ਪਚਦਾ।

ਪਿੱਤੇ ਅਤੇ ਗੁਰਦੇ ਦੀ ਪੱਥਰੀ ਹੋਣ ਦੇ ਮੁੱਖ ਕਾਰਨ

ਪਾਣੀ ਘੱਟ ਪੀਣਾ – ਘੱਟ ਪਾਣੀ ਪੀਣ ਦੀ ਵਜ੍ਹਾ ਕਰਕੇ ਪਿਸ਼ਾਬ ਖੁੱਲ੍ਹ ਕੇ ਨਹੀਂ ਆਉਂਦਾ ਅਤੇ ਪੇਟ ਵਿੱਚ ਮੌਜੂਦ ਕਣ ਰੁਕ ਜਾਂਦੇ ਹਨ ਜੋ ਹੌਲੀ ਹੌਲੀ ਪੱਥਰੀ ਦਾ ਰੂਪ ਲੈ ਲੈਂਦੇ ਹਨ ।

ਬਚਪਨ ਵਿੱਚ ਮਿੱਟੀ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣਾ ਜਿਸ ਵਿੱਚ ਬਰੀਕ ਰੇਤ ਦੇ ਕਣ ਮੌਜੂਦ ਹੋਣ ।

ਪੇਸ਼ਾਬ ਆਉਣ ਤੇ ਪੇਸ਼ਾਬ ਨਾ ਕਰਨਾ।

ਪੱਥਰੀ ਦੀ ਸਮੱਸਿਆ ਹੋਣ ਤੇ ਦੂਰ ਕਰਨ ਦੇ ਘਰੇਲੂ ਨੁਸਖੇ

ਜੂਸ

ਇੱਕ ਨਿੰਬੂ ਦਾ ਰਸ , 5 ਟੁੱਕੜੇ ਤਰਬੂਜ਼ ਦੇ , 5 ਬਰਫ ਦੇ ਟੁੱਕੜੇ , ਇੱਕ ਸੰਤਰਾ , ਇੱਕ ਸੇਬ ਇਹ ਸਭ ਮਿਲਾ ਕੇ ਮਿਕਸੀ ਵਿਚ ਪੀਸ ਲਓ , ਜੂਸ ਬਣਾ ਕੇ ਰੋਜ਼ਾਨਾ ਸੇਵਨ ਕਰੋ । ਕੁਝ ਦਿਨਾਂ ਵਿੱਚ ਹੀ ਤੁਹਾਨੂੰ ਫਾਇਦਾ ਮਿਲੇਗਾ ।

ਪੱਥਰ ਚੱਟ

ਪੱਥਰੀ ਨੂੰ ਕੱਢਣ ਲਈ 8-10 ਪੱਤੇ ਪੱਥਰਚਟ ਦੇ 25 ਗ੍ਰਾਮ ਜਵਾਖਾਰ ਇੱਕ ਪਾਣੀ ਗਿਲਾਸ ਵਿੱਚ ਮਿਲਾ ਕੇ ਮਿਕਸੀ ਵਿਚ ਪੀਸੋ । ਪੀਸਣ ਤੋਂ ਬਾਅਦ 7 ਗਿਲਾਸ ਪਾਣੀ ਮਿਲਾ ਕੇ ਇਕ ਕੱਚ ਦੇ ਬਰਤਨ ਵਿੱਚ ਰੱਖੋ । ਰੋਜ਼ਾਨਾ 2-3 ਗਿਲਾਸ ਪਾਣੀ ਪੀਓ । ਇਹ ਪਾਣੀ ਪੀਣ ਤੋਂ ਅੱਧਾ ਘੰਟਾ ਪਹਿਲਾਂ ਕੁਝ ਨਾ ਖਾਓ ਅਤੇ ਖੂਬ ਪਾਣੀ ਪੀਓ। ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਪੱਥਰੀ ਇੱਕ ਹਫ਼ਤੇ ਵਿੱਚ ਪਿਸ਼ਾਬ ਰਾਹੀਂ ਨਿਕਲ ਜਾਵੇਗੀ । (ਪੱਥਰਚਟ ਇੱਕ ਪੌਦਾ ਹੁੰਦਾ ਹੈ ਜੋ ਨਰਸਰੀ ਤੋਂ ਮਿਲ ਜਾਵੇਗਾ , ਜਵਾਖਾਰ ਇਹ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ।)

ਪਿਆਜ਼

ਪਿਆਜ਼ ਪੱਥਰੀ ਦੇ ਇਲਾਜ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ 70 ਗ੍ਰਾਮ ਪਿਆਜ਼ ਦਾ ਜੂਸ ਪੀਣ ਨਾਲ ਸਰੀਰ ਵਿੱਚ ਜੰਮੀ ਹੋਈ ਪੱਥਰੀ ਬਾਹਰ ਆ ਜਾਵੇਗੀ ।

ਕਰੇਲੇ ਦਾ ਜੂਸ

ਪੱਥਰੀ ਦੇ ਇਲਾਜ ਲਈ ਕੇਲੇ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ , ਕਿਉਂਕਿ ਇਹ ਪੱਥਰੀ ਨੂੰ ਤੋੜਦਾ ਹੈ । ਕਰੇਲੇ ਦਾ ਸੇਵਨ ਤੁਸੀਂ ਜੂਸ ਦੇ ਰੂਪ ਵਿੱਚ ਅਤੇ ਸਬਜ਼ੀ ਦੇ ਰੂਪ ਵਿੱਚ ਵੀ ਕਰ ਸਕਦੇ ਹੋ ।

ਨਿੰਬੂ ਦਾ ਰਸ

4 ਚਮਚ ਨਿੰਬੂ ਦਾ ਰਸ ਅਤੇ 4 ਚਮਚ ਆਲਿਵ/ਜੈਤੂਨ ਦਾ ਤੇਲ ਲਓ । ਇਨ੍ਹਾਂ ਵਿੱਚ ਥੋੜ੍ਹਾ ਪਾਣੀ ਮਿਲਾ ਕੇ ਸੇਵਨ ਕਰੋ । ਇਸ ਨੁਸਖੇ ਦਾ ਉਪਯੋਗ ਲਗਾਤਾਰ 3 ਦਿਨ ਵਿਚ 2-3 ਵਾਰ ਕਰੋ। ਇਹ ਨੁਸਖਾ 4-5 ਦਿਨ ਵਿਚ ਪੱਥਰੀ ਨੂੰ ਬਾਹਰ ਕੱਢ ਦੇਵੇਗਾ ।

ਪੱਥਰਚੱਟ ਅਤੇ ਮਿਸ਼ਰੀ

ਇੱਕ ਪੱਤਾ ਪੱਥਰਚਟ ਅਤੇ 5 ਦਾਣੇ ਮਿਸ਼ਰੀ ਦੇ ਮਿਲਾ ਕੇ ਇੱਕ ਗਿਲਾਸ ਪਾਣੀ ਨਾਲ ਸੇਵਨ ਕਰੋ । ਪੱਥਰੀ ਦੀ ਸਮੱਸਿਆ ਖਤਮ ਹੋ ਜਾਵੇਗੀ ।

ਮੂਲੀ ਦਾ ਰਸ

ਆਯੁਰਵੈਦਿਕ ਦੇ ਅਨੁਸਾਰ ਰੋਜ਼ਾਨਾ ਇੱਕ ਗਿਲਾਸ ਮੂਲੀ ਦਾ ਰਸ ਪੀਣ ਨਾਲ ਪੱਥਰੀ ਜਲਦੀ ਹੀ 21 ਦਿਨਾਂ ਦੇ ਅੰਦਰ ਅੰਦਰ ਨਿਕਲ ਜਾਂਦੀ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: