ਗੁਰਦਿਆਂ ਨੂੰ ਤੰਦਰੁਸਤ ਰੱਖਣ ਅਤੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ

ਖ਼ੂਨ ਵਿੱਚ ਯੂਰੀਆ ਦੀ ਮਾਤਰਾ ਗੁਰਦਿਆਂ ਦੀ ਬਿਮਾਰੀ ਹੋਣ ਦਾ ਮੁੱਖ ਕਾਰਨ ਹੈ । ਯੂਰੀਆ ਸਾਡੇ ਸਰੀਰ ਵਿੱਚ ਜਿਗਰ ਦੇ ਪ੍ਰੋਟੀਨ ਦਾ ਮੈਟਾਬੋਲਿਜ਼ਮ ਠੀਕ ਨਾ ਹੋਣ ਕਰਕੇ ਹੁੰਦਾ ਹੈ । ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ । ਜੇ ਗੁਰਦੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ , ਤਾਂ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਰਹਿੰਦੀ ਹੈ । ਪਰ ਜੇ ਗੁਰਦੇ ਸਹੀ ਢੰਗ ਨਾਲ ਫਿਲਟਰ ਨਹੀਂ ਕਰ ਰਹੇ ਤਾਂ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਵਧਣ ਲੱਗਦੀ ਹੈ । ਜਿਸ ਦੇ ਚੱਲਦੇ ਗੁਰਦਿਆਂ ਦੀ ਬਿਮਾਰੀ ਤੇ ਫੇਲ੍ਹ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਜਿਸ ਨਾਲ ਡਾਇਲਸਿਸ ਹੀ ਅਖੀਰਲਾ ਰਸਤਾ ਬਚਦਾ ਹੈ । ਹਰ ਇਨਸਾਨ ਦੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਲੱਗਭੱਗ 7-25mg/dl ਹੁੰਦੀ ਹੈ ।

ਅੱਜ ਗੱਲ ਕਰਦੇ ਹਾਂ ਗੁਰਦਿਆਂ ਨੂੰ ਤੰਦਰੁਸਤ ਰੱਖਣ ਲਈ ਅਤੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਕਰਨ ਲਈ ਕੀ ਕਰਨਾ ਚਾਹੀਦਾ ਹੈ ।

ਪ੍ਰੋਟੀਨ ਲੋੜ ਤੋਂ ਵੱਧ ਨਾ ਖਾਓ

ਲੋੜ ਤੋਂ ਵੱਧ ਖਾਦਾਂ ਪ੍ਰੋਟੀਨ ਸਾਡੇ ਸਰੀਰ ਵਿੱਚ ਪਚਦਾ ਨਹੀਂ ਅਤੇ ਇਹ ਜਿਗਰ ਵਿੱਚ ਯੂਰੀਆ ਵਿੱਚ ਬਦਲਣ ਲੱਗ ਜਾਂਦਾ ਹੈ । ਜੇ ਤੁਸੀਂ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਜੌੰ ਦੇ ਆਟੇ ਦੀ ਵਰਤੋਂ ਵੀ ਜ਼ਰੂਰ ਕਰੋ । ਕਿਉਂਕਿ ਇਹ ਸਰੀਰ ਵਿੱਚੋਂ ਫਾਲਤੂ ਯੂਰੀਆ ਬਾਹਰ ਕੱਢਦਾ ਹੈ । ਜਿਸ ਨਾਲ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਵਿੱਚ ਰਹਿੰਦੀ ਹੈ ।

ਭੋਜਨ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧਾਓ

ਵਿਟਾਮਿਨ ਸੀ ਐਂਟੀ ਆਕਸੀਡੈਂਟ ਹੈ । ਜੋ ਕਿਡਨੀ ਦੇ ਫ੍ਰੀ ਰੈਡੀਕਲ ਘੱਟ ਕਰਦਾ ਹੈ । ਇਸ ਦੇ ਨਾਲ ਹੀ ਸਰੀਰ ਵਿਚ ਆਇਰਨ ਦੀ ਕਮੀ ਨਹੀਂ ਹੋਣ ਦਿੰਦਾ । ਕਿਡਨੀ ਦੀ ਬਿਮਾਰੀ ਹੋਣ ਕਰਕੇ ਸਰੀਰ ਵਿੱਚ ਹੀਮੋਗਲੋਬਿਨ ਦੀ ਵੀ ਕਮੀ ਆ ਜਾਂਦੀ ਹੈ । ਜਿਸ ਨਾਲ ਯੂਰਿਨ ਘੱਟ ਬਣਦਾ ਹੈ ਅਤੇ ਯੂਰੀਆ ਸਰੀਰ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ । ਸਰੀਰ ਵਿੱਚੋਂ ਯੂਰੀਆ ਘੱਟ ਕਰਨ ਦੇ ਲਈ ਰੋਜ਼ਾਨਾ ਇਕ ਨਿੰਬੂ ਦਾ ਸੇਵਨ ਜ਼ਰੂਰ ਕਰੋ ।

ਅਲਕੇਲਾਈਨ ਡਾਈਟ

ਗੋਭੀ , ਗਾਜਰ , ਖੀਰਾ , ਨਿੰਬੂ , ਦਾਲਚੀਨੀ , ਹਲਦੀ , ਸ਼ਿਮਲਾ ਮਿਰਚ ਇਨ੍ਹਾਂ ਦੀ ਵਰਤੋਂ ਜ਼ਰੂਰ ਕਰੋ । ਇਹ ਖ਼ੂਨ ਦੇ ਵਿੱਚ ਯੂਰੀਆ ਦੀ ਮਾਤਰਾ ਕੰਟਰੋਲ ਰੱਖਦੇ ਹਨ ।

ਕਰੇਲਾ

ਕਰੇਲੇ ਦਾ ਜੂਸ ਸਰੀਰ ਨੂੰ ਡੀਟਾਕਸੀਫਾਈ ਕਰਦਾ ਹੈ । ਇਸ ਲਈ ਜੋ ਲੋਕ ਕਿਡਨੀ ਦੀ ਬੀਮਾਰੀ ਦੇ ਨਾਲ ਨਾਲ ਡਾਇਬਟੀਜ਼ ਤੋਂ ਵੀ ਪੀੜਤ ਹਨ । ਉਨ੍ਹਾਂ ਲਈ ਇਹ ਬਹੁਤ ਲਾਭਦਾਇਕ ਹੈ । ਇਸ ਲਈ ਕਰੇਲੇ ਦੀ ਸਬਜ਼ੀ ਅਤੇ ਜੂਸ ਦਾ ਸੇਵਨ ਜਰੂਰ ਕਰੋ ।

ਸਰੀਰ ਅੰਦਰ ਪਾਣੀ ਦੀ ਕਮੀ ਨਾ ਆਉਣ ਦਿਓ

ਸਰੀਰ ਅੰਦਰ ਪਾਣੀ ਦੀ ਕਮੀ ਆਉਣ ਨਾਲ ਖ਼ੂਨ ਦੇ ਵਿੱਚ ਯੂਰੀਆ ਦੀ ਮਾਤਰਾ ਵਧਣ ਲੱਗ ਜਾਂਦੀ ਹੈ । ਕਿਉਂਕਿ ਯੂਰਿਨ ਘੱਟ ਬਣਦਾ ਹੈ ਤੇ ਯੂਰੀਆ ਸਰੀਰ ਵਿੱਚ ਹੀ ਇਕੱਠਾ ਹੁੰਦਾ ਰਹਿੰਦਾ ਹੈ । ਜਿਸ ਨਾਲ ਸਰੀਰ ਵਿੱਚ ਯੂਰੀਆ ਦੀ ਮਾਤਰਾ ਵਧ ਜਾਂਦੀ ਹੈ ।

ਅਲਕੋਹਲ

ਜੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਵਧਦੀ ਹੋਵੇ , ਤਾਂ ਅਲਕੋਹਲ ਦਾ ਸੇਵਨ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਹ ਸਰੀਰ ਵਿਚ ਡੀਹਾਈਡ੍ਰੇਸ਼ਨ ਪੈਦਾ ਕਰਦੀ ਹੈ । ਜਿਸ ਨਾਲ ਗੁਰਦਿਆਂ ਦੀ ਫਿਲਟ੍ਰੇਸ਼ਨ ਖਰਾਬ ਹੁੰਦੀ ਹੈ ।

ਗੁਰਦੇ ਸਾਡੇ ਸਰੀਰ ਦਾ ਅਹਿਮ ਅੰਗ ਹੁੰਦੇ ਹਨ । ਸਰੀਰ ਦੀ ਗੰਦਗੀ ਫਿਲਟਰ ਕਰਕੇ ਸਰੀਰ ਵਿੱਚੋਂ ਬਾਹਰ ਕੱਢਦੇ ਹਨ । ਜੇ ਇਹ ਖਰਾਬ ਹੋ ਜਾਣ ਤਾਂ ਸਰੀਰ ਦੀ ਗੰਦਗੀ ਬਾਹਰ ਨਹੀਂ ਨਿਕਲਦੀ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜੇਕਰ ਅਸੀਂ ਸ਼ੁਰੂ ਤੋਂ ਹੀ ਇਨ੍ਹਾਂ ਦੀ ਸਾਂਭ ਸੰਭਾਲ ਲਈ ਸੁਚੇਤ ਰਹਾਂਗੇ ਤਾਂ ਭਵਿੱਖ ਵਿੱਚ ਅਜਿਹੇ ਕਿਸੇ ਵੀ ਹਾਲਾਤ ਨੂੰ ਟਾਲਿਆ ਜਾ ਸਕਦਾ ਹੈ ।

ਉਮੀਦ ਹੈ ਜਾਣਕਾਰੀ ਚੰਗੀ ਲੱਗੀ ਹੋਵੇਗੀ । ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ । ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ


Posted

in

by

Tags: