ਗਿਲੋਅ (ਗ਼ਰੀਬ ਦੇ ਘਰ ਦਾ ਡਾਕਟਰ) ਇਸ ਦੇ ਫਾਇਦੇ

ਗਲੋਅ ਇੱਕ ਤਰ੍ਹਾਂ ਦੀ ਵੇਲ ਹੈ , ਜਿਸ ਦੇ ਪੱਤੇ ਪਾਨ ਦੇ ਪੱਤੇ ਦੀ ਤਰ੍ਹਾਂ ਹੁੰਦੇ ਹਨ । ਬੁਖਾਰ ਦੇ ਵਿੱਚ ਇਸ ਨੂੰ ਇੱਕ ਮਹਾਨ ਦਵਾਈ ਦੀ ਤਰ੍ਹਾਂ ਮੰਨਿਆ ਜਾਂਦਾ ਹੈ । ਗਲੋਅ ਦੀਆਂ ਪੱਤੀਆਂ ਵਿੱਚ ਕੈਲਸ਼ੀਅਮ , ਪ੍ਰੋਟੀਨ ਅਤੇ ਫਾਸਫੋਰਸ ਤੱਤ ਪਾਏ ਜਾਂਦੇ ਹਨ ।ਪਿੰਡਾਂ ਦੇ ਵਿੱਚ ਆਸਾਨੀ ਨਾਲ ਇਹ ਬੇਲ ਮਿਲ ਜਾਣ ਕਰਕੇ ਇਸ ਨੂੰ ਗ਼ਰੀਬ ਦੇ ਘਰ ਦਾ ਡਾਕਟਰ ਵੀ ਕਿਹਾ ਜਾਂਦਾ ਹੈ ।

ਗਲੋਅ ਬਹੁਤ ਹੀ ਮਹੱਤਵਪੂਰਨ ਆਯੁਰਵੈਦਿਕ ਜੜ੍ਹੀ ਬੂਟੀ ਹੈ ।ਆਓ ਹੁਣ ਗੱਲ ਕਰਦੇ ਹਾਂ ਗਲੋਅ ਦੇ ਰਸ ਦੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ

ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ

ਗਿਲੋਅ ਦੇ ਵਿੱਚ ਐਂਟੀ ਆਕਸੀਡੈਂਟ ਅਤੇ ਹੋਰ ਗੁਣ ਪਾਏ ਜਾਂਦੇ ਹਨ । ਜਿਨ੍ਹਾਂ ਨਾਲ ਸਰੀਰ ਸਵੱਸਥ ਬਣਿਆ ਰਹਿੰਦਾ ਹੈ । ਬੀਮਾਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਦੀ ਹੈ । ਲਿਵਰ ਅਤੇ ਕਿਡਨੀ ਵਿੱਚ ਪਾਏ ਜਾਣ ਵਾਲੇ ਰਸਾਇਣਿਕ ਵਿਸ਼ੈਲੇ ਪਦਾਰਥ ਬਾਹਰ ਕੱਢਣ ਦਾ ਕੰਮ ਕਰਦਾ ਹੈ ।

ਡੇਂਗੂ ਦਾ ਇਲਾਜ ਅਤੇ ਬੁਖਾਰ ਘੱਟ ਕਰੇ

ਗਲੋਅ ਦਾ ਰਸ ਸਾਡੇ ਸਰੀਰ ਦੇ ਪਲੇਟਲੈਟਸ ਦੀ ਮਾਤਰਾ ਨੂੰ ਵਧਾਉਂਦਾ ਹੈ । ਇਹ ਸਿਰਫ਼ ਡੇਂਗੂ ਹੀ ਨਹੀਂ । ਸਗੋਂ ਹਰ ਤਰ੍ਹਾਂ ਦੀ ਬਿਮਾਰੀ ਨਾਲ ਲੜਣ ਲਈ ਚੰਗਾ ਹੁੰਦਾ ਹੈ ।

ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ

ਗਲੋਅ ਸਾਡੀਆਂ ਅੱਖਾਂ ਨੂੰ ਤੰਦਰੁਸਤ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ । ਗਲੋਅ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਪਾਣੀ ਠੰਡਾ ਹੋਣ ਮਗਰੋਂ ਅੱਖਾਂ ਤੇ ਛਿੱਟੇ ਮਾਰਨ ਨਾਲ ਕਾਫੀ ਫਾਇਦਾ ਮਿਲਦਾ ਹੈ ।

ਪਾਚਨ ਕਿਰਿਆ ਠੀਕ ਰੱਖਦਾ ਹੈ

ਗਲੋਅ ਦੀ ਵਜ੍ਹਾ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ । ਕਈ ਪ੍ਰਕਾਰ ਦੇ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ । ਇੱਕ ਗ੍ਰਾਮ ਗਲੋਅ ਦਾ ਪਾਊਡਰ ਇਕ ਗ੍ਰਾਮ ਆਂਵਲਾ ਪਾਊਡਰ ਨਾਲ ਰੋਜ਼ਾਨਾ ਲੈਣ ਨਾਲ ਕਾਫੀ ਫਾਇਦਾ ਹੁੰਦਾ ਹੈ ।

ਕਬਜ਼

ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ , ਤਾਂ ਇੱਕ ਚਮਚ ਗਲੋਅ ਦਾ ਚੂਰਨ ਗੁੜ ਦੇ ਨਾਲ ਖਾਣ ਤੇ ਕਬਜ਼ ਦੂਰ ਹੁੰਦੀ ਹੈ ।

ਐਸੀਡੀਟੀ

ਗਲੋਅ ਦੇ ਰਸ ਨੂੰ ਪੀਣ ਨਾਲ ਐਸੀਡਿਟੀ ਦੂਰ ਹੁੰਦੀ ਹੈ । ਗਲੋਅ ਦੇ ਪੱਤੇ , ਨਿੰਮ ਦੇ ਪੱਤੇ ਅਤੇ ਪਰਵਲ ਦੇ ਪੱਤੇ ਪੀਸ ਕੇ ਸ਼ਹਿਦ ਦੇ ਨਾਲ ਪੀਣ ਨਾਲ ਪੇਟ ਅੰਦਰ ਤੇਜ਼ਾਬ ਠੀਕ ਹੁੰਦਾ ਹੈ ।

ਬਵਾਸੀਰ ਦਾ ਇਲਾਜ

ਬਵਾਸੀਰ ਦੀ ਸਮੱਸਿਆ ਹੋਣ ਤੇ ਮਰੀਜ਼ ਨੂੰ ਗਲੋਅ ਦਾ ਰਸ ਲੱਸੀ ਵਿਚ ਮਿਲਾ ਕੇ ਦਿੱਤਾ ਜਾਵੇ , ਤਾਂ ਇਸ ਤਕਲੀਫ਼ ਤੋਂ ਕਾਫੀ ਆਰਾਮ ਮਿਲਦਾ ਹੈ ।

ਡਾਇਬਟੀਜ਼ ਦਾ ਇਲਾਜ

ਜੇ ਕਿਸੇ ਨੂੰ ਸ਼ੂਗਰ ਹੈ , ਤਾਂ ਗਿਲੋਅ ਦਾ ਰਸ ਰੋਜ਼ਾਨਾ ਪੀਣ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ ।

ਅਸਥਮਾ

ਅਸਥਮਾ ਇੱਕ ਤਰ੍ਹਾਂ ਦੀ ਬਿਮਾਰੀ ਹੈ , ਜਿਸ ਵਿੱਚ ਮਰੀਜ਼ ਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ । ਅਸਥਮਾ ਦੇ ਰੋਗੀ ਨੂੰ ਗਲੋਅ ਦੇ ਪੱਤੇ ਖਾਣ ਨਾਲ ਸਾਹ ਦੀ ਤਕਲੀਫ ਦੂਰ ਹੁੰਦੀ ਹੈ ।

ਖ਼ੂਨ ਦੀ ਕਮੀ

ਜੇ ਸਰੀਰ ਵਿੱਚ ਖ਼ੂਨ ਦੀ ਕਮੀ ਹੋਵੇ ਗਲੋਅ ਦਾ ਰਸ ਪੀਣ ਨਾਲ ਸਰੀਰ ਵਿੱਚ ਖੂਨ ਨਿਯਮਿਤ ਮਾਤਰਾ ਵਿੱਚ ਬਨਣ ਲੱਗਦਾ ਹੈ ਅਤੇ ਇਹ ਖੂਨ ਵੀ ਸਾਫ ਰੱਖਣ ਵਿੱਚ ਮਦਦਗਾਰ ਹੈ ।

ਖੁਜਲੀ

ਹਲਦੀ ਨੂੰ ਗਲੋਅ ਦੇ ਪੱਤਿਆਂ ਦੇ ਰਸ ਵਿਚ ਪੀਸ ਕੇ ਖੁਜਲੀ ਵਾਲੇ ਅੰਗਾਂ ਤੇ ਲਾਉਣ ਨਾਲ ਜਾਂ ਤਿੰਨ ਚਮਚ ਗਿਲੋਅ ਦਾ ਰਸ ਇੱਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਖੁਜਲੀ ਖ਼ਤਮ ਹੋ ਜਾਂਦੀ ਹੈ ।

ਸੰਗ੍ਰਹਿਣੀ (ਪੇਚਸ )

ਸੁੰਡ, ਮੇਥੀ ਦਾਣਾ ਅਤੇ ਗਿਲੋਅ ਬਰਾਬਰ ਮਾਤਰਾ ਵਿੱਚ ਲੈ ਕੇ ਪਾਣੀ ਵਿੱਚ ਮਿਲਾ ਕੇ ਉਬਾਲ ਕੇ ਕਾੜਾ ਬਣਾ ਲਓ । 20 ਤੋਂ 30 ਗ੍ਰਾਮ ਮਾਤਰਾ ਸਵੇਰੇ ਸ਼ਾਮ ਪੀਣ ਨਾਲ ਆਰਾਮ ਮਿਲਦਾ ਹੈ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ।


Posted

in

by

Tags: