ਗਰਮੀ ਵਿੱਚ ਤੇਜ਼ੀ ਨਾਲ ਵਜ਼ਨ ਘਟਾਉਣਗੇ ਇਹ 5 ਡਿਟੋਕਸ ਡ੍ਰਿੰਕ

ਗਰਮੀ ਦਾ ਮੌਸਮ ਵਜ਼ਨ ਘਟਾਉਣ ਲਈ ਸਭ ਤੋਂ ਬੈਸਟ ਟਾਈਮ ਹੈ । ਕਿਉਂਕਿ ਗਰਮੀਆਂ ਵਿੱਚ ਘੱਟ ਖਾਂਦੇ ਹਾਂ ਅਤੇ ਪਸੀਨਾ ਜ਼ਿਆਦਾ ਆਉਂਦਾ ਹੈ । ਇਸ ਲਈ ਇਸ ਮੌਸਮ ਵਿੱਚ ਇਸ ਤਰ੍ਹਾਂ ਦੀ ਡਾਈਟ ਲੈਣਾ ਜ਼ਰੂਰੀ ਹੈ । ਜਿਸ ਨਾਲ ਵਜ਼ਨ ਵੀ ਘੱਟ ਹੋ ਜਾਵੇ ਅਤੇ ਅਸੀਂ ਤੰਦਰੁਸਤ ਵੀ ਰਹੇ ।

ਇਸ ਲਈ ਤੁਸੀਂ ਆਪਣੀ ਡਾਈਟ ਵਿਚ ਡਿਟੋਕਸ ਡ੍ਰਿੰਕ ਸ਼ਾਮਿਲ ਕਰ ਸਕਦੇ ਹੋ । ਡਿਟੋਕਸ ਡ੍ਰਿੰਕ ਸਰੀਰ ਨੂੰ ਡੀਟਾਕਸੀਫਾਈ ਵੀ ਕਰਦਾ ਹੈ ਅਤੇ ਨਾਲ ਨਾਲ ਕੈਲੋਰੀ ਵੀ ਬਰਨ ਹੁੰਦੀ ਹੈ ।ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ 5 ਡਿਟਾਕਸ ਡ੍ਰਿੰਕ ਦੱਸਾਂਗੇ । ਜਿਨ੍ਹਾਂ ਨੂੰ ਪੀ ਕੇ ਤੁਸੀਂ ਆਪਣਾ ਵਜ਼ਨ ਘੱਟ ਕਰ ਸਕਦੇ ਹੋ ।

ਕਿਉਂ ਫਾਇਦੇਮੰਦ ਹੁੰਦਾ ਹੈ ਡਿਟੋਕਸ ਡ੍ਰਿੰਕ

ਡਿਟਾਕਸ ਡ੍ਰਿੰਕ ਸਰੀਰ ਵਿੱਚ ਜਾਵਾਂ ਵਿਸ਼ੈਲੇ ਤੱਤਾਂ ਨੂੰ ਪਸੀਨੇ ਅਤੇ ਯੂਰਿਨ ਦੇ ਰਸਤੇ ਬਾਹਰ ਕੱਢਦਾ ਹੈ ਅਤੇ ਸਰੀਰ ਦੀ ਕੈਲੋਰੀ ਵੀ ਨਸ਼ਟ ਕਰਦਾ ਹੈ ।ਡਿਟਾਕਸ ਵਾਟਰ ਪੀਣ ਨਾਲ ਮੈਟਾਬਾਲੀਜ਼ਮ ਠੀਕ ਰਹਿੰਦਾ ਹੈ ਜਿਸ ਨਾਲ ਭੁੱਖ ਵੀ ਕੰਟਰੋਲ ਰਹਿੰਦੀ ਹੈ । ਜਿਸ ਨਾਲ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ ।

ਵਜ਼ਨ ਘਟਾਉਣ ਲਈ ਡਿਟਾਕਸ ਡ੍ਰਿੰਕ ਨਿੰਬੂ ਅਤੇ ਪੁਦੀਨਾ

ਗਰਮੀਆਂ ਦੇ ਮੌਸਮ ਵਿੱਚ ਲੋਕ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ । ਜੇਕਰ ਵਜ਼ਨ ਘਟਾਉਣਾ ਚਾਹੁੰਦੇ ਹੋ , ਤਾਂ ਨਿੰਬੂ ਪਾਣੀ ਵਿਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਪੀਓ ।ਇਸ ਤਰ੍ਹਾਂ ਕਰਨ ਨਾਲ ਸਰੀਰ ਹਾਈਡ੍ਰੇਟ ਵੀ ਰਹੇਗਾ ਅਤੇ ਵਜ਼ਨ ਵੀ ਘੱਟ ਹੋ ਜਾਵੇਗਾ । ਇਹ ਡਰਿੰਕ ਪਾਚਨ ਕਿਰਿਆ ਨੂੰ ਵੀ ਤੰਦਰੁਸਤ ਰੱਖਦੀ ਹੈ ।

ਖੀਰਾ ਡਿਟੋਕਸ ਵਾਟਰ

ਖੀਰੇ ਵਿੱਚ ਵਿਟਾਮਿਨ ਬੀ , ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ਨੂੰ ਡਿਟਾਕਸ ਕਰਨ ਲਈ ਫਾਇਦੇਮੰਦ ਹੁਣ ਹਨ ।ਇਸ ਲਈ ਇੱਕ ਖੀਰਾ, ਇੱਕ ਨਿੰਬੂ, ਇੱਕ ਅਦਰਕ ਦਾ ਪੀਸ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਬਲੈਂਡ ਕਰੋ । ਇਸ ਡ੍ਰਿੰਕ ਨੂੰ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪੀਓ । ਇੱਕ ਮਹੀਨੇ ਤੱਕ ਤੁਹਾਡਾ ਵਜ਼ਨ ਘੱਟ ਹੋ ਜਾਵੇਗਾ ।

ਸੇਬ, ਦਾਲਚੀਨੀ ਡਿਟਾਕਸ ਵਾਟਰ

ਸੇਬ ਦਾਲਚੀਨੀ ਦੇ ਵਾਟਰ ਮੈਟਾਬੋਲੀਜ਼ਮ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ । ਇਸ ਲਈ ਦੋ ਚਮਚ ਸੇਬ ਦਾ ਸਿਰਕਾ , ਇੱਕ ਚਮਚ ਨਿੰਬੂ ਦਾ ਰਸ , ਚੁਟਕੀ ਭਰ ਦਾਲ ਚੀਨੀ ਨੂੰ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ । ਇਹ ਡਰਿੰਕ ਵੀ ਵਜ਼ਨ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੈ ।

ਆਰੇਂਜ(ਸੰਤਰਾ) ਜੂਸ

ਸੰਤਰੇ ਵਿਚ ਵਿਟਾਮਿਨ ਸੀ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ । ਇਸ ਲਈ ਇਹ ਸਰੀਰ ਵਿੱਚ ਵਸਾ/ਫੈਟ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ ਅਤੇ ਇਸ ਨੂੰ ਊਰਜਾ ਵਿੱਚ ਬਦਲ ਦਿੰਦਾ ਹੈ । ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ , ਤਾਂ ਰੋਜ਼ਾਨਾ 1-2 ਗਿਲਾਸ ਆਰੇਂਜ ਡਿਟਾਕਸ ਵਾਟਰ (ਜੂਸ) ਜ਼ਰੂਰ ਪੀਓ । ਕੁਝ ਸਮੇਂ ਵਿੱਚ ਹੀ ਵਜ਼ਨ ਘੱਟ ਹੋ ਜਾਵੇਗਾ ।

ਗਰੇਪ ਫਰੂਟ ਡਿਟਾਕਸ ਵਾਟਰ

ਵਜ਼ਨ ਘੱਟ ਕਰਨ ਲਈ ਗਰੇਪ ਫਰੂਟ ਡਿਟਾਕਸ ਵਾਟਰ ਵੀ ਬਹੁਤ ਫ਼ਾਇਦੇਮੰਦ ਹੈ । ਗ੍ਰੇਪਫਰੂਟ(ਚਕੋਤਰਾ) ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ ।ਇਸ ਡਿਟਾਕਸ ਵਾਟਰ ਤੋਂ ਜ਼ਰੂਰੀ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ ।ਇਸ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਗੁਣ ਲੀਵਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦੇ ਹਨ । ਇਸ ਲਈ ਰੋਜ਼ਾਨਾ ਗਰੇਪਫਰੂਟ ਡਿਟਾਕਸ ਵਾਟਰ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਵਜ਼ਨ ਵੀ ਘੱਟ ਹੁੰਦਾ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: