ਗਰਮੀ ਨਾਲ ਚਮੜੀ ਤੇ ਹੋਣ ਵਾਲੀ ਜਲਣ ਅਤੇ ਰੁੱਖਾਪਣ ਠੀਕ ਕਰਨ ਲਈ ਘਰੇਲੂ ਫੇਸ ਪੈਕ

ਗਰਮੀ ਵਿੱਚ ਧੁੱਪ ਕਰਕੇ ਕਿੱਲ , ਮੁਹਾਂਸੇ ,ਫਿੰਸੀਆਂ , ਛਾਈਆਂ , ਰੁੱਖੀ ਬੇਜਾਨ ਤਵਚਾ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ । ਧੁੱਪ ਕਰਕੇ ਕਈ ਵਾਰ ਤਵਚਾ ਤੇ ਜਲਨ ਅਤੇ ਖੁਜਲੀ ਵੀ ਹੋਣ ਲੱਗਦੀ ਹੈ । ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹਨ । ਪਰ ਕਈ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਘਰੇਲੂ ਫੇਸਪੈਕ ਜਿਨਾਂ ਨਾਲ ਚਮੜੀ ਦੀ ਜਲਣ ਤੋਂ ਆਰਾਮ ਮਿਲੇਗਾ ਅਤੇ ਇਹ ਫੇਸਪੈਕ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਵੀ ਬਚਾਉਣਗੇ ।

ਘਰੇਲੂ ਫੇਸ ਪੈਕ

ਦਹੀਂ ਅਤੇ ਐਲੋਵੇਰਾ ਫੇਸ ਪੈਕ

ਇੱਕ ਚਮਚ ਦਹੀ ਅਤੇ 4 ਚਮਚ ਐਲੋਵੀਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾ ਕੇ 15 ਮਿੰਟ ਚਿਹਰੇ ਤੇ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਮਾਸਚਰਾਈਜ਼ਰ ਲਗਾਓ । ਤਵਚਾ ਦੀ ਜਲਣ ਅਤੇ ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ।

ਟਮਾਟਰ ਅਤੇ ਸ਼ਹਿਦ ਫੇਸ ਪੈਕ

ਟਮਾਟਰ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਚਿਹਰੇ ਤੇ 20 ਮਿੰਟ ਤੱਕ ਲਗਾ ਕੇ ਰੱਖੋ । ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ । ਇਸ ਫੇਸ ਪੈਕ ਨੂੰ ਹਫਤੇ ਵਿੱਚ 2-3 ਵਾਰ ਲਗਾਓ । ਚਮੜੀ ਦੀ ਜਲਣ , ਖੁਜਲੀ , ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆ।

ਬੇਸਣ , ਦੁੱਧ ਅਤੇ ਸ਼ਹਿਦ ਫੇਸ ਪੈਕ

ਤਵਚਾ ਤੇ ਹੋਣ ਵਾਲੀ ਜਲਣ ਤੋਂ ਰਾਹਤ ਪਾਉਣ ਲਈ ਵੇਸਣ ਨਾਲ ਬਣਿਆ ਫੇਸ ਪੈਕ ਲਗਾ ਸਕਦੇ ਹੋ । ਇਸ ਲਈ 4 ਚਮਚ ਵੇਸਣ , ਇਕ ਚਮਚ ਦੁੱਧ , ਅੱਧਾ ਚਮਚ ਸ਼ਹਿਦ ਅਤੇ ਅੱਧਾ ਚਮਚ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੇਸ ਪੈਕ ਬਣਾਓ । ਇਸ ਫੇਸ ਪੈਕ ਨੂੰ ਦਸ ਮਿੰਟ ਚਿਹਰੇ ਤੇ ਲਗਾਓ ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸਪੈਕ ਨੂੰ ਹਫਤੇ ਵਿੱਚ 2-3 ਵਾਰ ਲਗਾਓ ।

ਮੁਲਤਾਨੀ ਮਿੱਟੀ ਅਤੇ ਦਹੀਂ ਫੇਸਪੈਕ

ਇੱਕ ਚਮਚ ਮੁਲਤਾਨੀ ਮਿੱਟੀ , ਇਕ ਚਮਚ ਦਹੀਂ ਅਤੇ ਇਕ ਚਮਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਤੇ 10-15 ਮਿੰਟ ਤੱਕ ਲਗਾਓ । ਇਸ ਫੇਸਪੈਕ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ । ਇਸ ਵਿੱਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਚਿਹਰੇ ਤੇ ਦਾਗ ਧੱਬੇ ਦੂਰ ਕਰਨਗੇ ਅਤੇ ਤਵਚਾ ਨੂੰ ਠੰਡਕ ਵੀ ਦੇਵੇਗਾ ।

ਚੰਦਨ ਫੇਸ ਪੈਕ

ਇਹ ਫੇਸਪੈਕ ਤਵਚਾ ਨੂੰ ਅੰਦਰੋ ਠੰਡਕ ਦੇ ਕੇ ਰੈਸ਼ੇਜ਼ ਅਤੇ ਜਲਨ ਘੱਟ ਕਰੇਗਾ । ਦੋ ਚਮਚ ਚੰਦਨ ਪਾਊਡਰ , ਇੱਕ ਚਮਚ ਕੱਚਾ ਦੁੱਧ ਅਤੇ ਚੁਟਕੀ ਭਰ ਕੇਸਰ ਮਿਲਾ ਕੇ ਚਿਹਰੇ ਤੇ 10 ਮਿੰਟ ਲਗਾਓ । ਫਿਰ ਤਾਜ਼ੇ ਪਾਣੀ ਨਾਲ ਸਾਫ ਕਰ ਲਓ । ਇਸ ਫੇਸਪੈਕ ਨਾਲ ਚਿਹਰੇ ਤੇ ਨਿਖਾਰ ਆਵੇਗਾ ।

ਖੀਰੇ ਦਾ ਫੇਸ ਪੈਕ

ਗਰਮੀਆਂ ਵਿੱਚ ਚਿਹਰੇ ਤੇ ਚਮਕ ਅਤੇ ਨਿਖਾਰ ਲਿਆਉਣ ਲਈ ਖੀਰੇ ਦੇ ਸਲਾਈਸ ਕੱਟ ਕੇ ਇਨ੍ਹਾਂ ਤੇ ਖੰਡ ਲਗਾ ਕੇ 10-15 ਮਿੰਟ ਫਰਿੱਜ ਵਿੱਚ ਰੱਖੋ । ਫਿਰ ਇਹ ਸਲਾਈਸ ਆਪਣੇ ਚਿਹਰੇ ਤੇ 20 ਮਿੰਟ ਲਈ ਲਗਾ ਕੇ ਰੱਖੋ । ਚਿਹਰੇ ਦੀ ਜਲਣ ਅਤੇ ਚਿਹਰੇ ਤੇ ਗਲੋ ਆ ਜਾਵੇਗਾ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: