ਗਰਮੀਆਂ ਵਿੱਚ ਇਹ ਪਾਣੀ ਪੀ ਕੇ ਦੂਰ ਕਰੋ ਮੋਟਾਪਾ

ਤੰਦਰੁਸਤ ਰਹਿਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਪੂਰੀ ਨੀਂਦ ਲਓ । ਘੱਟ ਨੀਂਦ ਲੈਣ ਨਾਲ ਲੋਕ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ । ਇੱਕ ਸਰਚ ਵਿੱਚ ਪਤਾ ਚੱਲਿਆ ਕਿ ਜਿਹੜੇ ਲੋਕ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹਨ । ਉਹ ਲੋਕ ਮੋਟਾਪੇ ਦੇ ਘੱਟ ਸ਼ਿਕਾਰ ਹਨ ਅਤੇ ਜਿਹੜੇ ਲੋਕ 5 ਤੋਂ 6 ਘੰਟੇ ਦੀ ਨੀਂਦ ਲੈਂਦੇ ਹਨ । ਉਨ੍ਹਾਂ ਵਿਚ ਲੋਕ ਮੋਟਾਪੇ ਦੇ ਸ਼ਿਕਾਰ ਜ਼ਿਆਦਾ ਹਨ । 1000 ਲੋਕਾਂ ਤੇ ਇਹ ਸਰਚ ਕੀਤਾ ਗਿਆ ਕਿ 7 ਤੋਂ 8 ਸੋਣ ਨਾਲ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ।

ਕਿਉਂਕਿ ਜਦੋਂ ਅਸੀਂ ਸੋਨੇ ਹਾਂ ਤਾਂ ਸਾਡੇ ਸਰੀਰ ਦੀ ਚਰਬੀ ਵਰਣ ਹੁੰਦੀ ਹੈ ਘੱਟ ਨੀਂਦ ਲੈਣ ਨਾਲ ਇਹ ਘੱਟ ਹੁੰਦੀ ਹੈ ਜਿਸ ਕਰਕੇ ਮੋਟਾਪਾ ਵਧ ਜਾਂਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਘਰੇਲੂ ਨੁਸਖਾ ਜਿਸ ਨੂੰ ਆਪਣਾ ਅਸੀਂ ਮੋਟਾਪਾ ਘੱਟ ਕਰ ਸਕਦੇ ਹਾਂ । ਗਰਮੀਆਂ ਵਿੱਚ ਮੋਟਾਪਾ ਘੱਟ ਕਰਨ ਲਈ ਇਹ ਤਰੀਕਾ ਸਭ ਤੋਂ ਆਸਾਨ ਹੈ ।

ਜਿਹੜੇ ਲੋਕ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਅਤੇ ਆਪਣੇ ਮੋਟਾਪੇ ਤੇ ਬਹੁਤ ਸਾਰੇ ਪੈਸੇ ਬਰਬਾਦ ਕਰ ਚੁੱਕੇ ਹਨ । ਉਨ੍ਹਾਂ ਲਈ ਇਹ ਨੁਸਖਾ ਬਹੁਤ ਹੀ ਫਾਇਦੇਮੰਦ ਹੈ ।

ਨੁਸਖੇ ਲਈ ਜ਼ਰੂਰੀ ਸਾਮਾਨ

ਇੱਕ ਚਮਚ ਜ਼ੀਰਾ

ਇਕ ਨਿੰਬੂ

ਇੱਕ ਚਮਚ ਸ਼ਹਿਦ

ਨੁਸਖਾ ਬਣਾਉਣ ਦੀ ਵਿਧੀ

ਰਾਤ ਨੂੰ ਇੱਕ ਚਮਚ ਜੀਰਾ ਸਾਫ਼ ਪਾਣੀ ਵਿੱਚ ਪਾਣੀ ਵਿੱਚ ਭਿਉਂ ਕੇ ਰੱਖ ਦਿਓ । ਸਵੇਰੇ ਖਾਲੀ ਪੇਟ ਜੀਰਾ ਚਬਾ ਚਬਾ ਕੇ ਖਾ ਲਓ ਅਤੇ ਬਚੇ ਹੋਏ ਪਾਣੀ ਨੂੰ ਚਾਹ ਦੀ ਤਰ੍ਹਾਂ ਗਰਮ ਕਰੋ । ਇਸ ਵਿੱਚ ਇੱਕ ਨਿੰਬੂ ਨਿਚੋੜ ਲਓ ਅਤੇ ਇਕ ਚਮਚ ਸ਼ਹਿਦ ਮਿਲਾ ਲਓ ਅਤੇ ਚਾਹ ਦੀ ਤਰ੍ਹਾਂ ਘੁੱਟ ਘੁੱਟ ਕਰਕੇ ਪੀਓ ।

ਕਿਸ ਤਰ੍ਹਾਂ ਇਹ ਮੋਟਾਪੇ ਲਈ ਫਾਇਦੇਮੰਦ ਹੈ

ਜੀਰਾ ਸਾਡੇ ਸਰੀਰ ਵਿੱਚ ਵਾਧੂ ਚਰਬੀ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ ਅਤੇ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਜਮ੍ਹਾਂ ਹੋਈ ਚਰਬੀ ਗਲ ਜਾਂਦੀ ਹੈ । ਇਸ ਕਾਰਨ ਮੋਟਾਪੇ ਲਈ ਇਹ ਨੁਸਖਾ ਜ਼ਿਆਦਾ ਫਾਇਦੇਮੰਦ ਹੈ ।

ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ

ਜਦੋਂ ਤੁਸੀਂ ਇਸ ਪਾਣੀ ਨੂੰ ਪੀ ਰਹੇ ਹੋ ਤਾਂ ਉਸ ਸਮੇਂ ਨਾਸ਼ਤਾ ਨਾ ਕਰੋ ਸਹੀ ਰਿਜ਼ਲਟ ਪਾਉਣ ਲਈ ਸਵੇਰੇ ਖਾਲੀ ਪੇਟ ਇਹ ਪਾਣੀ ਪੀਣ ਤੋਂ ਬਾਅਦ ਸਿੱਧਾ ਦੁਪਹਿਰ ਦਾ ਖਾਣਾ ਖਾਓ ਅਤੇ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਸਲਾਦ ਖਾਓ ਅਤੇ ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾ ਲਓ । ਅਤੇ ਖਾਣਾ ਖਾਣ ਤੋਂ ਬਾਅਦ ਕੋਸੇ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਜ਼ਰੂਰ ਪੀਓ ।

ਪਰਹੇਜ਼

ਮੈਦੇ ਤੋਂ ਬਣੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ । ਮਿੱਠਾ ਅਤੇ ਖੰਡ ਮੋਟਾਪੇ ਵਿੱਚ ਨਾ ਲਓ । ਫਲਾਂ ਦਾ ਜੂਸ ਪੀਣ ਦੀ ਬਜਾਏ ਫਲਾਂ ਨੂੰ ਸਿੱਧਾ ਖਾਓ ਇਨ੍ਹਾਂ ਵਿੱਚ ਫਾਈਬਰ ਹੁੰਦਾ ਹੈ ਜੋ ਜਲਦੀ ਭੁੱਖ ਨਹੀਂ ਲੱਗਣ ਦਿੰਦੇ । ਤਲੀਆਂ ਹੋਈਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਵੀ ਪ੍ਰਹੇਜ਼ ਕਰੋ ।

ਜਲਦੀ ਰਿਜ਼ਲਟ ਪਾਉਣ ਲਈ ਥੋੜ੍ਹੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ


Posted

in

by

Tags: