ਖਜੂਰ ਖਾਣ ਦੇ ਫਾਇਦੇ

ਕੁਦਰਤੀ ਰੂਪ ਨਾਲ ਪੱਕਿਆ ਹੋਇਆ ਫਲ ਖਜੂਰ ਅਤੇ ਅੱਧ-ਪੱਕੇ ਖਜੂਰ ਨੂੰ ਸੁਕਾ ਲਿਆ ਜਾਵੇ ਤਾਂ ਉਹ ਸੁੱਕਾ ਮੇਵਾ ਛੁਹਾਰਾ ਕਹਾਉਂਦਾ ਹੈ।

ਖਜੂਰ ਕੁਦਰਤੀ ਰੂਪ ਨਾਲ ਪੌਸ਼ਟਿਕ ਆਹਾਰ ਹੈ।
ਖਜੂਰ ਦੀ ਗਿਟਕ ਦਾ ਤੇਲ ਬਣਾ ਕੇ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ।
ਖਜੂਰ ਵਿਟਾਮਿਨ ‘ਏ’, ‘ਬੀ’, ‘ਸੀ’ ਨਾਲ ਭਰਪੂਰ ਹੁੰਦਾ ਹੈ। ਖਜੂਰ ਦੀ ਤਸੀਰ ਗਰਮ, ਖਾਣ ਵਿਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ।
ਆਯੁਰਵੈਦ ਪੱਖੋਂ ਖਜੂਰ ਵਿਚ 70 ਫ਼ੀਸਦੀ ਕੁਦਰਤੀ ਸ਼ੂਗਰ ਹੁੰਦੀ ਹੈ। ਕੁਦਰਤੀ ਰੂਪ ਨਾਲ ਮਿੱਠੀ ਹੋਣ ਕਰਕੇ ਸਰੀਰ ਨੂੰ ਤਤਕਾਲ ਊਰਜਾ ਪ੍ਰਾਪਤ ਹੁੰਦੀ ਹੈ ਤੇ ਥਕਾਵਟ ਦੂਰ ਕਰਦੀ ਹੈ

ਕਿੰਨਾ ਬਿਮਾਰੀਆਂ ਦਾ ਖੰਜੂਰ ਕਰਦੀ ਹੈ ਇਲਾਜ

ਮੂਤਰ ਰੁਕਾਵਟ ਅਤੇ ਮੂਤਰ ਦਾਹ ਦੀ ਕਿਸੇ ਵੀ ਸਮੱਸਿਆ ਵਿਚ ਖਜੂਰ ਦਾ ਸੇਵਨ ਰਾਮਬਾਣ ਦਾ ਕੰਮ ਕਰਦਾ ਹੈ।

ਖਜੂਰਾਂ ਗਾਂ ਦੇ ਦੁੱਧ ਵਿਚ ਉਬਾਲੋ। ਉਬਲੇ ਹੋਏ ਦੁੱਧ ਨੂੰ ਸਵੇਰੇ-ਸ਼ਾਮ ਪੀਣ ਨਾਲ ਘਟਦੇ ਖੂਨ ਦੇ ਦਬਾਅ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਖਜੂਰ ਵਿਚ ਮੌਜੂਦ ਫਾਈਬਰ ਤੇ ਅਮੀਨੋ ਪਾਚਣ ਤੰਤਰ ਮਜ਼ਬੂਤ ਬਣਾਉਦੇ ਹਨ ।

ਰਾਤ ਭਰ ਖਜੂਰ ਨੂੰ ਪਾਣੀ ਵਿਚ ਭਿਉਂ ਕੇ ਰੱਖੋ। ਸਵੇਰੇ ਇਸ ਪਾਣੀ ਦੇ ਨਾਲ ਖਜੂਰ ਦਾ ਸੇਵਨ ਪਾਚਣ ਤੰਤਰ ਨੂੰ ਦਰੁਸਤ ਬਣਾਉਂਦਾ ਹੈ। ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਖਜੂਰ ਵਿਚ ਫਲੋਰਿਨ ਨਾਮਕ ਖਣਿਜ ਹੁੰਦਾ ਹੈ, ਜੋ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਖਜੂਰ ਵਿਚ ਹੱਡੀਆਂ ਨੂੰ ਮਜ਼ਬੂਤ ਰੱਖਣ ਵਾਲੇ ਕਈ ਤੱਤ ਪਾਏ ਜਾਂਦੇ ਹਨ ਜਿਵੇਂ ਸੇਲੇਨੀਅਮ, ਕਾਪਰ ਅਤੇ ਮੈਗਨੀਸ਼ੀਅਮ, ਕੈਲਸ਼ੀਅਮ ਆਦਿ। ਇਸ ਲਈ ਖਜੂਰ ਜਾਂ ਛੁਹਾਰੇ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਹੱਡੀਆਂ ਦਾ ਖੁਰਨਾ ਰੁਕ ਜਾਂਦਾ ਹੈ।

ਸਾਵਧਾਨੀ : ਖਜੂਰ ਨੂੰ ਬਾਜ਼ਾਰੋਂ ਲਿਆਓ ਤਾਂ ਇਸ ਦੀ ਸਫ਼ਾਈ ਦਾ ਜ਼ਰੂਰ ਧਿਆਨ ਰੱਖੋ, ਕਿਉਂਕਿ ਇਹ ਦੁਕਾਨਾਂ ਅਤੇ ਰੇਹੜੀਆਂ ‘ਤੇ ਖੁੱਲ੍ਹੀ ਤੇ ਅਣਢਕੀ ਪਈ ਰਹਿੰਦੀ ਹੈ, ਜਿਸ ਕਾਰਨ ਧੂੜ ਦੇ ਕਣ, ਗੰਦਗੀ ਅਤੇ ਮੱਖੀਆਂ ਭਿਣਭਿਣਾਉਂਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਣਾ ਚਾਹੀਦਾ ਹੈ।


Posted

in

by

Tags: