ਖੜ੍ਹੇ ਹੋ ਕੇ ਪਾਣੀ ਪੀਣ ਨਾਲ ਹੁੰਦਾ ਹੈ ਉਲਟਾ ਨੁਕਸਾਨ ਹੋ ਸਕਦੀਆਂ ਹਨ ਇਹ ਅੱਠ ਬਿਮਾਰੀਆਂ

ਆਯੁਰਵੇਦ ਵਿੱਚ ਪਾਣੀ ਪੀਣ ਦੇ ਨਿਯਮ ਦੱਸੇ ਗਏ ਹਨ। ਇਨ੍ਹਾਂ ਵਿੱਚ ਇੱਕ ਨਿਯਮ ਹੈ ਬੈਠ ਕੇ ਪਾਣੀ ਪੀਣਾ। ਜੇ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਆਓ ਹੁਣ ਗੱਲ ਕਰਦੇ ਹਾਂ ਖੜ੍ਹੇ ਹੋ ਕੇ ਪਾਣੀ ਪੀਣ ਤੇ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ ।

ਇਸ ਆਰਟੀਕਲ ਦੇ ਅੰਤ ਵਿੱਚ ਵੀਡੀਓ ਵਿੱਚ ਇਹ ਦੱਸਿਆ ਗਿਆ ਹੈ ਕਿ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ ਇਸ ਵੀਡੀਓ ਨੂੰ ਜ਼ਰੂਰ ਦੇਖੋ ਜੀ ।

ਕਿਡਨੀ ਉੱਤੇ ਅਸਰ

ਕਿਡਨੀ ਦਾ ਮੁੱਖ ਕੰਮ ਸਰੀਰ ਵਿੱਚੋਂ ਪਾਣੀ ਫਿਲਟਰ ਕਰਕੇ ਬੇਲੋੜਾ ਪਾਣੀ ਉਸ ਵਿਚਲੇ ਮਿਨਰਲ ਸੋਖ ਕੇ ਸਰੀਰ ਵਿੱਚੋਂ ਬਾਹਰ ਕੱਢਣਾ ਹੁੰਦਾ ਹੈ । ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਪਾਣੀ ਬਿਨਾਂ ਫਿਲਟਰ ਹੋਏ ਕਿਡਨੀ ਵਿੱਚੋਂ ਨਿਕਲ ਜਾਂਦਾ ਹੈ ਅਤੇ ਸਰੀਰ ਨੂੰ ਲੋੜੀਂਦੇ ਮਿਨਰਲ ਨਹੀਂ ਮਿਲ ਪਾਉਂਦੇ ।ਜਿਸ ਦੇ ਚੱਲਦੇ ਕਿਡਨੀਆਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ।

ਦਿਲ ਦੀਆਂ ਸਮੱਸਿਆਵਾਂ

ਪਾਣੀ ਵਿਚਲੇ ਮਿਨਰਲਾ ਦਾ ਮੁੱਖ ਕੰਮ ਮੂੰਹ ਦੇ ਵਿੱਚ ਲਾਰ ਵਧਾਉਣਾ ਹੁੰਦਾ ਹੈ ਜੋ ਭੋਜਨ ਨੂੰ ਹਜ਼ਮ ਕਰਦੀ ਹੈ । ਮਿਨਰਲ ਨਾ ਮਿਲਣ ਦੀ ਵਜ੍ਹਾ ਕਰਕੇ ਭੋਜਨ ਠੀਕ ਢੰਗ ਨਾਲ ਨਹੀਂ ਪਚਦਾ ਜਿਸ ਦੇ ਚੱਲਦੇ ਕਲੈਸਟਰੋਲ ਵਧਣ ਲੱਗ ਜਾਂਦਾ ਹੈ ।ਜਿਸ ਨਾਲ ਦਿਲ ਕਮਜ਼ੋਰ ਪੈਂਦਾ ਹੈ ।

ਗਠੀਏ ਦੀ ਸਮੱਸਿਆ

ਪਾਣੀ ਦਾ ਕੰਮ ਸਰੀਰ ਵਿੱਚੋਂ ਯੂਰਿਕ ਐਸਿਡ ਜਾਂ ਵਾਧੂ ਯੂਰੀਆ ਘੋਲ ਕੇ ਕਿਡਨੀ ਦੇ ਰਾਹੀਂ ਬਾਹਰ ਕੱਢਣਾ ਹੁੰਦਾ ਹੈ ।ਖੜ੍ਹੇ ਹੋ ਕੇ ਪੀਤਾ ਗਿਆ ਪਾਣੀ ਸਿੱਧਾ ਕਿਡਨੀ ਵਿੱਚ ਹੀ ਪਹੁੰਚਦਾ ਹੈ ਅਤੇ ਇਸ ਨੂੰ ਯੂਰਿਕ ਐਸਿਡ ਘੋਲਣ ਦਾ ਸਮਾਂ ਨਹੀਂ ਮਿਲ ਪਾਉਂਦਾ ।ਇਸ ਵਜ੍ਹਾ ਕਾਰਨ ਵਡੇਰੀ ਉਮਰ ਵਿੱਚ ਸਰੀਰ ਦੇ ਅੰਦਰ ਗਠੀਆ ਜਾਂ ਜੋੜਾਂ ਦਾ ਦਰਦ ਵੀ ਹੋ ਸਕਦਾ ਹੈ ।

ਪੇਟ ਦਾ ਅਲਸਰ

ਪਾਣੀ ਸਾਡੇ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ ਅਤੇ ਪੇਟ ਦੀ ਗਰਮੀ ਘੱਟ ਕਰਦਾ ਹੈ ।ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਖੜ੍ਹੇ ਹੋ ਕੇ ਪੀਤਾ ਗਿਆ ਪਾਣੀ ਸਿੱਧਾ ਕਿਡਨੀ ਵਿੱਚ ਪਹੁੰਚਦਾ ਹੈ ਅਤੇ ਯੂਰਿਨ ਦੇ ਰਸਤੇ ਬਾਹਰ ਨਿਕਲਦਾ ਹੈ । ਪੇਟ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ ਅਤੇ ਪੇਟ ਦੀ ਗਰਮੀ ਦੇ ਕਾਰਨ ਅਲਸਰ ਹੋ ਜਾਂਦਾ ਹੈ ।

ਕਬਜ਼

ਸਹੀ ਤਰੀਕੇ ਨਾਲ ਪਾਣੀ ਪੀਣ ਨਾਲ ਕਬਜ਼ ਨਹੀਂ ਹੁੰਦੀ ।ਗਲਤ ਤਰੀਕੇ ਨਾਲ ਕੀਤੇ ਗਏ ਪਾਣੀ ਨਾਲ ਭੋਜਨ ਠੀਕ ਨਹੀਂ ਪਚਦਾ ਅਤੇ ਕਬਜ਼ ਦੀ ਸਮੱਸਿਆ ਵੀ ਹੁੰਦੀ ਹੈ ।

ਐਸੀਡਿਟੀ

ਪਾਣੀ ਪੇਟ ਦੇ ਅੰਦਰਲੇ ਤੇਜ਼ਾਬ ਨੂੰ ਘੱਟ ਕਰਦਾ ਹੈ ਪਰ ਸਹੀ ਤਰ੍ਹਾਂ ਪੇਟ ਵਿੱਚ ਨਾ ਪਹੁੰਚਣ ਕਰਕੇ ਪੇਟ ਦਾ ਤੇਜ਼ਾਬ ਵੱਧਦਾ ਹੈ ਅਤੇ ਐਸੀਡਿਟੀ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ

ਪੇਟ ਦਾ ਸੰਤੁਲਨ ਵਿਗੜਨਾ

ਹਾਜ਼ਮਾ ਠੀਕ ਨਾ ਹੋਣ ਕਰਕੇ ਪੇਟ ਦੇ ਅੰਗਾਂ ਦਾ ਸੰਤੁਲਨ ਵਿਗੜਦਾ ਹੈ ।ਇਸ ਤੋਂ ਇਲਾਵਾ ਪਾਣੀ ਪੀਣ ਦੇ ਸਹੀ ਤਰੀਕਿਆਂ ਨੂੰ ਵਿਸਥਾਰ ਵਿੱਚ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿਰਪਾ ਕਰਕੇ ਇਹ ਵੀਡੀਓ ਜ਼ਰੂਰ ਦੇਖੋ ।

https://youtu.be/NS-Vo-d8iuY

ਉਮੀਦ ਹੈ ਇਹ ਪੋਸਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ


Posted

in

by

Tags: