ਖੂਨ ਦੀ ਕਮੀ ਅਨੀਮੀਆ ਹੋ ਜਾਣ ਤੇ ਤੇਜ਼ੀ ਨਾਲ ਸਰੀਰ ਵਿੱਚ ਖੂਨ ਵਧਾਉਣ ਦਾ ਘਰੇਲੂ ਇਲਾਜ

ਸਰੀਰ ਦੇ ਵਿੱਚ ਆਇਰਨ ਦੀ ਕਮੀ ਨਾਲ ਖੂਨ ਦੀ ਕਮੀ ਵੀ ਹੋ ਜਾਂਦੀ ਹੈ ਜਿਸ ਨੂੰ ਅਨੀਮੀਆ ਕਹਿੰਦੇ ਹਨ।

ਖੂਨ ਵਿੱਚ ਹਿਮੋਗਲੋਬਿਨ ਖੂਨ ਨੂੰ ਲਾਲ ਰੰਗ ਪ੍ਰਦਾਨ ਕਰਦਾ ਹੈ ਤੇ ਆਕਸੀਜਨ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਂਦਾ ਹੈ ।ਇਹ ਆਇਰਨ ਤੋਂ ਹੀ ਬਣਦਾ ਹੈ ।

ਸਰੀਰ ਅੰਦਰ ਖੂਨ ਦੀ ਕਮੀ ਹੋ ਜਾਵੇ ਸਾਰੇ ਅੰਗਾਂ ਤੱਕ ਆਕਸੀਜਨ ਸਹੀ ਨਹੀਂ ਪਹੁੰਚਦੀ ਸਰੀਰ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ।

ਆਓ ਇਸ ਆਰਟੀਕਲ ਵਿੱਚ ਜਾਣਦੇ ਹਾਂ ਕਿ ਸਰੀਰ ਵਿਚ ਖੂਨ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜੇ ਘੱਟ ਗਈ ਹੋਵੇ ਤਾਂ ਉਸ ਨੂੰ ਪੂਰਾ ਕਿਵੇਂ ਕੀਤਾ ਜਾਵੇ।

ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ

ਮਰਦਾਂ ਵਿੱਚ ਇਸ ਦੀ ਮਾਤਰਾ 13.5 ਤੋਂ 16.0 ਤੱਕ ਹੁੰਦੀ ਹੈ

ਗਰਭਵਤੀ ਔਰਤਾਂ ਵਿੱਚ 11 ਤੋਂ 12 ਦੇ ਵਿਚਕਾਰ

ਔਰਤਾਂ ਦਾ ਹੀਮੋਗਲੋਬਿਨ 12 ਤੋਂ 15.5 ਗ੍ਰਾਮ ਹੁੰਦਾ ਹੈ

ਸਰੀਰ ਵਿੱਚ ਖ਼ੂਨ ਦੀ ਕਮੀ ਦੇ ਲੱਛਣ

ਥੋੜ੍ਹਾ ਜਿਹਾ ਚੱਲਣ ਤੇ ਸਾਹ ਚੜ੍ਹ ਜਾਣਾ।

ਥੋੜ੍ਹਾ ਜਿਹਾ ਕੰਮ ਕਰਨ ਤੇ ਥਕਾਨ ਹੋਣੀ।

ਨਹੁੰ ਅਤੇ ਬੁੱਲਾਂ ਦਾ ਰੰਗ ਬਦਲਣਾ ਚਮੜੀ ਦਾ ਪੀਲਾ ਪੈਣਾ।

ਖ਼ੂਨ ਦੀ ਕਮੀ ਨਾਲ ਅੱਖਾਂ ਵੀ ਕਮਜ਼ੋਰ ਹੋ ਜਾਂਦੇ ਹਨ।

ਖੂਨ ਦੀ ਕਮੀ ਦੇ ਨੁਕਸਾਨ

ਹੀਮੋਗਲੋਬਿਨ ਚਿਹਰੇ ਨੂੰ ਲਾਲੀ ਦਿੰਦਾ ਹੈ ਇਸ ਦੀ ਕਮੀ ਨਾਲ ਚਿਹਰਾ ਪੀਲਾ ਪੈ ਜਾਂਦਾ ਹੈ।

ਦਿਮਾਗ ਤੱਕ ਸਹੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ ਸਿਰਫ ਭਾਰਾ ਰਹਿੰਦਾ ਹੈ ।

ਸਾਹ ਜਲਦੀ ਚੜ੍ਹਦਾ ਹੈ ਦਿਲ ਦੀ ਧੜਕਣ ਤੇਜ਼ ਹੁੰਦੀ ਹੈ।

ਸਰੀਰ ਅੰਦਰ ਖੂਨ ਦੀ ਕਮੀ ਪੂਰਾ ਕਰਨ ਦੇ ਘਰੇਲੂ ਉਪਾਅ

ਟਮਾਟਰ

ਰੋਜ਼ਾਨਾ 2 ਟਮਾਟਰ ਕੱਟ ਕੇ ਉਨ੍ਹਾਂ ਦੇ ਉੱਪਰ ਸੇਂਧਾ ਨਮਕ ਅਤੇ ਕਾਲੀ ਮਿਰਚ ਛਿੜਕ ਕੇ ਖਾਓ। ਇਸ ਨਾਲ ਖੂਨ ਜਲਦੀ ਬਣਦਾ ਹੈ ।

ਨਾਰੀਅਲ ਤੇਲ

2 ਚਮਚ ਨਾਰੀਅਲ ਤੇਲ ਇਕ ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਖਾਣ ਨਾਲ ਖ਼ੂਨ ਸਰੀਰ ਵਿੱਚ ਬਣਨ ਦੀ ਮਾਤਰਾ ਵੱਧ ਜਾਂਦੀ ਹੈ ।

ਹਰੀਆਂ ਸਬਜ਼ੀਆਂ

ਖ਼ੂਨ ਦੀ ਕਮੀ ਹੋਵੇ ਬਾਥੂ, ਮੇਥੀ ਅਤੇ ਪਾਲਕ ਦੀ ਵਰਤੋਂ ਵਧ ਤੋਂ ਵਧ ਕਰੋ ।

ਅਮਰੂਦ

ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ਦੇ ਅੰਦਰ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ ।

ਖਜੂਰ

ਖਜੂਰ ਦੇ ਵਿੱਚ ਆਇਰਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਖੂਨ ਦੀ ਕਮੀ ਨਹੀਂ ਹੋਣ ਦਿੰਦਾ

ਗਾਜਰ ਦਾ ਜੂਸ

ਰੋਜ਼ਾਨਾ ਗਾਜਰ ਜੂਸ ਪੀਓ। ਗਾਜਰ ਦੇ ਵਿੱਚ ਆਇਰਨ ਹੁੰਦਾ ਹੈ ਜੋ ਖੂਨ ਦੀ ਕਮੀ ਦੂਰ ਕਰਦਾ ਹੈ ।

ਚੁਕੰਦਰ ਦਾ ਰਸ

ਚੁਕੰਦਰ ਦੇ ਰਸ ਵਿੱਚ ਫਾਈਬਰ, ਪੋਟਾਸ਼ੀਅਮ,ਵਿਟਾਮਿਨ, ਸਲਫਰ, ਕੈਲਸ਼ੀਅਮ ਅਤੇ ਆਇਰਨ ਹੁੰਦਾ ਹੈ ਇਹ ਖੂਨ ਵਧਾਉਣ ਦੇ ਨਾਲ ਨਾਲ ਖੂਨ ਸਾਫ ਵੀ ਕਰਦਾ ਹੈ ।

ਅਨਾਰ

ਖੂਨ ਵਧਾਉਣ ਦੇ ਲਈ ਸਭ ਤੋਂ ਉਪਯੋਗੀ ਫਲ ਹੈ ਅਨਾਰ। ਇਹ ਖੂਨ ਦੀ ਕਮੀ ਬਹੁਤ ਤੇਜ਼ੀ ਨਾਲ ਪੂਰੀ ਕਰਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ

ਸਿਹਤ ਸਬੰਧੀ ਹਰ ਤਰ੍ਹਾਂ ਦੀ ਨਵੀਂ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ਼ sehat ਜ਼ਰੂਰ ਲਾਈਕ ਕਰੋ ।


Posted

in

by

Tags: