ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਦੇ ਚਮਤਕਾਰੀ ਫਾਇਦੇ

ਸਾਰੀ ਦੁਨੀਆਂ ਵਿੱਚ ਭਾਰਤੀ ਖਾਣਾ ਬਹੁਤ ਮਸ਼ਹੂਰ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਖਾਣੇ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਹੈ ਅਜਵਾਇਨ ।ਸੰਸਕ੍ਰਿਤ ਵਿੱਚ ਇਸ ਨੂੰ ਉਗਰ ਗੰਦਾ ਕਿਹਾ ਜਾਂਦਾ ਹੈ । ਖਾਣੇ ਦਾ ਸਵਾਦ ਵਧਾਉਣ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ।

ਅਜਵਾਇਨ ਦੇ ਅੰਦਰ 11.9% ਡਾਈਟਰੀ ਫਾਈਬਰ, 38.6% ਕਾਰਬੋਹਾਈਡ੍ਰੇਟ, 15.4% ਪ੍ਰੋਟੀਨ,18.1% ਫੈਟ ਅਤੇ 7.1% ਮਿਨਰਲ ਹੁੰਦੇ ਹਨ । ਜਿਨ੍ਹਾਂ ਲੋਕਾਂ ਨੂੰ ਕਫ ਅਤੇ ਵਾਤ ਦੀ ਸਮੱਸਿਆ ਹੁੰਦੀ ਹੈ । ਉਨ੍ਹਾਂ ਲਈ ਅਜਵਾਇਨ ਖਾਣਾ ਬਹੁਤ ਲਾਹੇਵੰਦ ਹੈ ।

ਅਜਵਾਇਨ ਦਾ ਪਾਣੀ ਬਣਾਉਣ ਦੀ ਵਿਧੀ

ਦੋ ਚਮਚ ਭੁੰਨੀ ਹੋਈ ਅਜਵਾਈਨ ਨੂੰ ਇੱਕ ਕੱਪ ਪਾਣੀ ਵਿੱਚ ਸਾਰੀ ਰਾਤ ਭਿਓਂ ਕੇ ਰੱਖੋ । ਅਗਲੀ ਸਵੇਰ ਇਸ ਪਾਣੀ ਨੂੰ ਉਬਾਲ ਕੇ ਛਾਣ ਲਓ । ਇਸ ਪਾਣੀ ਨੂੰ ਠੰਡਾ ਕਰਕੇ ਸਵੇਰ ਵੇਲੇ ਖਾਲੀ ਪੇਟ ਇਸ ਦਾ ਸੇਵਨ ਕਰੋ ।ਇਸ ਤੇ ਸਿਹਤ ਸਿਹਤ ਨੂੰ ਹੇਠ ਲਿਖੇ ਫਾਇਦੇ ਮਿਲਣਗੇ –

ਅਜਵਾਈਨ ਦਾ ਪਾਣੀ ਪੀਣ ਦੇ ਫਾਇਦੇ

ਰੋਜ਼ਾਨਾ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਨਾਲ ਸ਼ੂਗਰ ਦੀ ਸਮੱਸਿਆ ਕੰਟਰੋਲ ਵਿੱਚ ਰਹਿੰਦੀ ਹੈ ।

ਐਸੀਡਿਟੀ ਦੀ ਜੇ ਸਮੱਸਿਆ ਹੈ ਤਾਂ ਉਹ ਵੀ ਅਜਵਾਇਨ ਦਾ ਪਾਣੀ ਪੀਣ ਨਾਲ ਖਤਮ ਹੋ ਜਾਵੇਗੀ ਇਸ ਦੇ ਨਾਲ ਹੀ ਪੇਟ ਜਲਨ, ਖੱਟੇ ਡਕਾਰ ਵੀ ਅਜਵਾਇਨ ਖਤਮ ਕਰਦੀ ਹੈ ।

ਸਰਦੀ ਵਿੱਚ ਕਫ਼ ਜਾਂ ਬਲਗਮ ਦੀ ਸਮੱਸਿਆ ਤੋਂ ਅਜਵਾਇਨ ਦਾ ਪਾਣੀ ਰਾਹਤ ਦਿੰਦਾ ਹੈ ।

ਪਾਚਨ ਤੰਤਰ ਲਈ ਇਹ ਪਾਣੀ ਬਹੁਤ ਫਾਇਦੇਮੰਦ ਹੈ ਇਸ ਨੂੰ ਪੀਣ ਨਾਲ ਮੈਟਾਬਾਲਿਜ਼ਮ ਵੱਧਦਾ ਹੈ ।

ਜੇ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ । ਅਜਵਾਈਨ ਦੇ ਪਾਣੀ ਨਾਲ ਕੁਰਲੀ ਕਰਨ ਤੇ ਦਰਦ ਤੋਂ ਰਾਹਤ ਮਿਲਦੀ ਹੈ ।

ਅਜਵਾਇਨ ਦਾ ਪਾਣੀ ਦਿਲ ਨੂੰ ਤੰਦਰੁਸਤ ਬਣਾਉਂਦਾ ਹੈ ਤੇ ਬਲੱਡ ਦੀ ਸਰਕੁਲੇਸ਼ਨ ਬਿਹਤਰ ਕਰਦਾ ਹੈ ।

ਅਜਵਾਇਨ ਦਾ ਪਾਣੀ ਡਾਇਰੀਆ ਰੋਕਣ ਵਿੱਚ ਵੀ ਮਦਦ ਕਰਦਾ ਹੈ ।

ਮਾਈਗ੍ਰੇਨ ਜਾਂ ਸਿਰਦਰਦ ਦੇ ਕੇਸ ਵਿੱਚ ਵੀ ਅਜਵਾਇਨ ਦਾ ਪਾਣੀ ਪੀਣ ਨਾਲ ਰਾਹਤ ਮਿਲਦੀ ਹੈ ।

ਅਜਵਾਇਨ ਦਾ ਪਾਣੀ ਪੀਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ।

ਕਿਡਨੀ ਦੇ ਸਟੋਨ ਜਾਂ ਪੱਥਰੀ ਹੋਣ ਦੀ ਸਮੱਸਿਆ ਵਿੱਚ ਵੀ ਅਜਵਾਇਨ ਦਾ ਪਾਣੀ ਪੀਣਾ ਬਹੁਤ ਲਾਹੇਵੰਦ ਹੈ ।

ਜਾਣਕਾਰੀ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਉਹ ਇਸ ਤੋਂ ਫਾਇਦਾ ਉਠਾ ਸਕਣ ।


Posted

in

by

Tags: