ਖਾਣਾ ਖਾਣ ਤੋਂ ਬਾਅਦ ਗੁੜ ਖਾਣ ਦੇ ਫਾਇਦੇ

ਗੁੜ ਖਾਣ ਦੇ ਫਾਇਦੇ ਬਾਰੇ ਤਾਂ ਸਾਰੇ ਜਾਣਦੇ ਹੀ ਹਨ । ਪਰ ਹੁਣ ਗੱਲ ਕਰਾਂਗੇ ਖਾਣਾ ਖਾਣ ਤੋਂ ਬਾਅਦ ਗੁੜ ਖਾਣ ਦੇ ਫਾਇਦੀਆ ਬਾਰੇ ।

ਆਯੁਰਵੈਦ ਅਨੁਸਾਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ 20 ਗ੍ਰਾਮ ਗੁੜ ਜ਼ਰੂਰ ਖਾਓ ।ਗੁੜ ਵਿੱਚ ਮੌਜੂਦ ਤੱਤ ਸਰੀਰ ਦੇ ਐਸਿਡ ਨੂੰ ਘੱਟ ਕਰਦੇ ਹਨ । ਅੱਜ ਕੱਲ੍ਹ ਖਾਣ-ਪੀਣ ਸਹੀ ਨਾ ਹੋਣ ਕਰ ਕੇ ਮਨੁੱਖ ਜਲਦੀ ਥੱਕ ਜਾਂਦਾ ਹੈ । ਬਜ਼ੁਰਗਾਂ ਦੇ ਨਾਲ-ਨਾਲ ਅੱਜਕਲ ਛੋਟੀ ਉਮਰ ਦੇ ਲੋਕ ਵੀ ਜਲਦੀ ਥੱਕਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਹੀ ਥਕਾਵਟ ਹੋ ਜਾਂਦੀ ਹੈ ।

ਹਮੇਸ਼ਾ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣਾ ਪਸੰਦ ਕੀਤਾ ਜਾਂਦਾ ਹੈ । ਜੇਕਰ ਹੋਰ ਮਿੱਠੇ ਦੀ ਜਗ੍ਹਾਂ ਗੁੜ ਖਾਧਾ ਜਾਵੇ ਤਾਂ ਇਸ ਦੇ ਸਿਹਤ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ।

ਗੁੜ ਖਾਣ ਦੇ ਫਾਇਦੇ

ਚਮੜੀ ਹੋ ਜਾਵੇਗੀ ਜਵਾਨ

ਲਗਾਤਾਰ 7 ਦਿਨ ਗੁੜ ਖਾਣ ਨਾਲ ਚਮੜੀ ਸਾਫ ਅਤੇ ਚਮਕਦਾਰ ਹੋ ਜਾਵੇਗੀ । ਕਿਉਂਕਿ ਗੁੜ ਟਾਕਸਿਨ/ਵਿਸ਼ੈਲੇ ਤੱਤ ਬਾਹਰ ਕੱਢਦਾ ਹੈ । ਜਿਸ ਕਰਕੇ ਚਮੜੀ ਚਮਕਦਾਰ ਅਤੇ ਹੈਲਦੀ ਹੋ ਜਾਂਦੀ ਹੈ । ਚਮੜੀ ਦੀ ਕੋਈ ਵੀ ਸਮੱਸਿਆ ਹੋਵੇ ਉਹ ਵੀ ਦੂਰ ਹੋ ਜਾਂਦੀ ਹੈ ।

ਹੱਡੀਆਂ ਮਜ਼ਬੂਤ ਕਰੇ

ਗੁੜ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਕਿਉਂਕਿ ਗੁੜ ਵਿੱਚ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਵੀ ਹੁੰਦਾ ਹੈ । ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ।

ਥਕਾਵਟ ਦੂਰ ਕਰੇ

ਥਕਾਵਟ ਮਹਿਸੂਸ ਹੋਣ ਤੇ ਗੁੜ ਨੂੰ ਦੁੱਧ ਨਾਲ ਲਓ । ਕਿਉਂਕਿ ਗੁੜ ਸਰੀਰ ਦੇ ਐਨਰਜੀ ਲੇਵਲ ਕੰਟਰੋਲ ਰੱਖਦਾ ਹੈ ।

ਪੇਟ ਦੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ

ਰੋਜ਼ਾਨਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੋਰ ਜ਼ਰੂਰ ਖਾਓ । ਇਸ ਨਾਲ ਪੇਟ ਦੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ।

ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆ

ਮਾਈਗ੍ਰੇਨ ਜਾਂ ਫਿਰ ਸਿਰਦਰਦ ਦੀ ਸਮੱਸਿਆ ਹੋਣ ਤੇ ਗੁੜ ਦਾ ਦੇਸੀ ਘਿਓ ਨਾਲ ਸੇਵਨ ਕਰੋ । ਜੇਕਰ ਮਾਈਗ੍ਰੇਨ ਦੀ ਸਮੱਸਿਆ ਹੈ । ਤਾਂ ਰੋਜ਼ਾਨਾ ਰਾਤ ਨੂੰ ਅਤੇ ਸਵੇਰੇ ਖਾਲੀ ਪੇਟ 10 ਗ੍ਰਾਮ ਗੁੜ ਨੂੰ ਗਾਂ ਦੇ ਦੇਸੀ ਘਿਉ ਨਾਲ ਲਓ ।

ਖੂਨ ਸਾਫ ਕਰੇ

ਗੁੜ ਵਿੱਚ ਆਇਰਨ ਕਾਫੀ ਮਾਤਰਾ ਵਿੱਚ ਹੁੰਦਾ ਹੈ ਜਿਸ ਕਰਕੇ ਗੁੜ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਆਉਂਦੀ ਅਤੇ ਮੈਟਾਬੋਲੀਜ਼ਮ ਠੀਕ ਕਰਦਾ ਹੈ । ਇਸ ਲਈ ਅਨੀਮੀਆ ਦੇ ਮਰੀਜ਼ਾਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪਾਚਣ ਤੰਤਰ ਠੀਕ ਰੱਖੇ

ਗੁੜ ਖਾਣ ਨਾਲ ਪਾਚਣ ਤੰਤਰ ਠੀਕ ਰਹਿੰਦਾ ਹੈ । ਜਿਸ ਕਰਕੇ ਖਾਣਾ ਚੰਗੀ ਤਰ੍ਹਾਂ ਪੱਚ ਜਾਂਦਾ ਹੈ। ਜਿਸ ਨਾਲ ਕਬਜ਼ , ਪੇਟ ਦੀ ਗੈਸ ਅਤੇ ਐਸੀਡੀਟੀ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ ।

ਤਾਪਮਾਨ ਕੰਟਰੋਲ ਰੱਖੇ

ਗੁੜ ਖਾਣ ਨਾਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰਹਿੰਦਾ ਹੈ। ਜਿਸ ਕਰਕੇ ਛੋਟੀਆਂ ਬੀਮਾਰੀਆਂ ਜਿਵੇਂ ਖਾਂਸੀ-ਜ਼ੁਕਾਮ , ਦਮਾ ਜਿਹੀਆਂ ਬੀਮਾਰੀਆਂ ਨਹੀਂ ਹੁੰਦੀਆਂ ।

ਬਲੱਡ ਪ੍ਰੈਸ਼ਰ

ਗੁੜ ਵਿੱਚ ਕਾਫੀ ਮਾਤਰਾ ਵਿੱਚ ਪੋਟਾਸ਼ੀਅਮ ਹੁੰਦਾ ਹੈ । ਜੋ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ ।

ਜੋੜਾਂ ਦਾ ਦਰਦ

ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਗੁੜ ਅਤੇ ਅਦਰਕ ਦਾ ਸੇਵਨ ਕਰੋ । ਜਿਸ ਨਾਲ ਜੋੜਾਂ ਦੇ ਦਰਦ ਵਿੱਚ ਆਰਾਮ ਮਿਲੇਗਾ ।

ਗੁੜ ਦੇ ਸੇਵਨ ਕਰਨ ਦੇ ਤਰੀਕੇ

ਦੇਸੀ ਘਿਉ ਨਾਲ

ਜੇਕਰ ਤੁਹਾਨੂੰ ਗੁੜ ਖਾਣਾ ਚੰਗਾ ਨਹੀਂ ਲੱਗਦਾ ਤਾਂ ਉਸ ਨੂੰ ਦੇਸੀ ਘਿਉ ਨਾਲ ਅਤੇ ਰੋਟੀ ਨਾਲ ਵੀ ਖਾ ਸਕਦੇ ਹਾਂ ।

ਲੱਸੀ ਨਾਲ

ਰੋਜ਼ਾਨਾ ਸਵੇਰੇ ਲੱਸੀ ਨਾਲ ਗੁੜ ਦਾ ਸੇਵਨ ਕੀਤਾ ਜਾ ਸਕਦਾ ਹੈ । ਇਸ ਨਾਲ ਸਰੀਰ ਨੂੰ ਕਾਫੀ ਮਾਤਰਾ ਵਿਚ ਐਨਰਜੀ ਮਿਲਦੀ ਹੈ । ਜਿਸ ਕਰਕੇ ਥਕਾਵਟ ਜਿਹੀ ਸਮੱਸਿਆ ਨਹੀਂ ਹੁੰਦੀ ।

ਦੁੱਧ ਨਾਲ

ਗੁੜ ਦਾ ਸੇਵਨ ਦੁੱਧ ਨਾਲ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਹੀਮੋਗਲੋਬਿਨ ਦੀ ਮਾਤਰਾ ਕਾਫੀ ਵਧਦੀ ਹੈ । ਜਿਸ ਕਰਕੇ ਖੂਨ ਦੀ ਕਮੀ ਨਹੀਂ ਹੁੰਦੀ ।

ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: