ਖਜੂਰ ਦਾ ਸ਼ੇਕ ਪੀਣ ਦੇ ਫਾਇਦੇ ਅਤੇ ਬਣਾਉਣ ਦੀ ਵਿਧੀ

ਖਜੂਰ ਦਾ ਫਲ ਦੇਖਣ ਵਿੱਚ ਭਾਵੇਂ ਛੋਟਾ ਹੀ ਕਿਉਂ ਨਾ ਹੋਵੇ। ਪਰ ਇਹ ਸਾਡੀ ਸਿਹਤ ਤੰਦਰੁਸਤੀ ਅਤੇ ਸਵਾਦ ਦੇ ਲਿਹਾਜ਼ ਨਾਲ ਬਹੁਤ ਕੰਮ ਦਾ ਹੈ ।ਇਸ ਅੰਦਰ ਗੁਲੂਕੋਜ਼, ਫਰਕਟੋਜ਼ ਹੁੰਦਾ ਹੈ ਜੋ ਸਾਨੂੰ ਊਰਜਾ ਦਿੰਦਾ ਹੈ ।ਰੋਜ਼ਾਨਾ ਸਵੇਰ ਦੇ ਨਾਸ਼ਤੇ ਵਿੱਚ ਖਾਣ ਨਾਲ ਇਹ ਸਾਰੇ ਦਿਲ ਲਈ ਸਰੀਰ ਨੂੰ ਊਰਜਾ ਤਾਂ ਦਿੰਦਾ ਹੀ ਹੈ । ਪਰ ਇਸ ਦੇ ਨਾਲ ਹੀ ਕਈ ਗੰਭੀਰ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦਾ ਹੈ । ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੱਕ ਖੰਜੂਰ ਵਿਚਲੇ ਪੌਸ਼ਟਿਕ ਤੱਤਾਂ ਦੇ ਗੁਣ ਹੋਰ ਵੀ ਵਧ ਜਾਂਦੇ ਹਨ ।

ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕਿਸ ਤਰ੍ਹਾਂ ਖਜੂਰ ਦਾ ਸ਼ੇਕ ਬਣਾਇਆ ਜਾਵੇ ਅਤੇ ਇਸ ਦੇ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ । ਪਹਿਲਾਂ ਗੱਲ ਕਰਦੇ ਹਾਂ ਫਾਇਦਿਆਂ ਬਾਰੇ

ਜੋੜਾਂ ਦੇ ਦਰਦ ਤੋਂ ਰਾਹਤ

ਦੁੱਧ ਅਤੇ ਖਜੂਰ ਦੋਨਾਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ।ਜੋ ਹੱਡੀਆਂ ਮਜਬੂਤ ਕਰਦਾ ਹੈ ।ਹੱਡੀਆਂ ਦਾ ਕਮਜ਼ੋਰ ਹੋਣਾ ਵੈਸੇ ਤਾਂ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਪਰ ਅੱਜ ਕੱਲ੍ਹ ਜਵਾਨ ਉਮਰ ਦੇ ਲੋਕਾਂ ਵਿੱਚ ਵੀ ਇਹ ਦੇਖਣ ਨੂੰ ਮਿਲ ਰਿਹਾ ਹੈ । ਹੱਡੀਆਂ ਮਜ਼ਬੂਤ ਬਣਾਉਣ ਲਈ ਤੇ ਪੂਰੀ ਮਾਤਰਾ ਵਿੱਚ ਕੈਲਸ਼ੀਅਮ ਪ੍ਰਾਪਤੀ ਲਈ ਖਜੂਰ ਦੇ ਸੇਕ ਦਾ ਸੇਵਨ ਜ਼ਰੂਰ ਕਰੋ ।

ਵਧਦੀ ਉਮਰ ਦੇ ਬੱਚਿਆਂ ਵਿੱਚ ਖਜੂਰ ਦਾ ਸ਼ੇਕ ਹੱਡੀ ਦੀ ਲੰਬਾਈ ਵਧਾਉਣ ਤੇ ਵਿੱਚ ਵੀ ਮਦਦਗਾਰ ਹੁੰਦਾ ਹੈ। ਬੱਚਿਆਂ ਦਾ ਕੱਦ ਲੰਬਾ ਹੁੰਦਾ ਹੈ ।

ਪਾਚਨ ਕਿਰਿਆ ਤੰਦਰੁਸਤ ਕਰੇ

ਖਜੂਰ ਵਿਚ ਵਿਟਾਮਨ ਏ, ਬੀ ਕੰਪਲੈਕਸ, ਵਿਟਾਮਿਨ ਕੇ, ਆਇਰਨ, ਕਾਪਰ, ਮੈਗਨੀਸ਼ੀਅਮ, ਮੈਗਨੀਜ਼ ਵਰਗੇ ਤੱਤ ਹੁੰਦੇ ਹਨ।ਇਹ ਸਾਰੇ ਤੱਤ ਸਰੀਰ ਦੇ ਲਈ ਜ਼ਰੂਰੀ ਖਣਿਜਾਂ ਦੀ ਕਮੀ ਪੂਰਾ ਕਰਦੇ ਹਨ ।ਸਿਰਫ਼ ਏਨਾ ਹੀ ਨਹੀਂ ਇਸ ਦੇ ਅੰਦਰ ਫਾਈਬਰ ਵੀ ਹੁੰਦਾ ਹੈ ।ਜੋ ਸਾਡਾ ਪਾਚਨ ਤੇਜ਼ ਕਰਦਾ ਹੈ ।ਜਿਨ੍ਹਾਂ ਲੋਕਾਂ ਨੂੰ ਭੋਜਨ ਠੀਕ ਤਰੀਕੇ ਨਾਲ ਨਹੀਂ ਭੱਜ ਤਾਂ ਉਨ੍ਹਾਂ ਲਈ ਖਜੂਰ ਤੇ ਸੇਕ ਤਾਂ ਸੇਵਨ ਬਹੁਤ ਲਾਹੇਵੰਦ ਹੁੰਦਾ ਹੈ ।

ਸਰੀਰ ਦੀ ਇਮਿਊਨਿਟੀ ਵਧਾਵੇ

ਖਜੂਰ ਦਾ ਸ਼ੇਕ ਸਰੀਰ ਨੂੰ ਤਾਕਤ ਦਿੰਦਾ ਹੈ ਜਿਸ ਦੇ ਚੱਲਦੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ।

ਕਿਵੇਂ ਬਣਾਈਏ ਖਜੂਰ ਸ਼ੇਕ

ਇੱਕ ਗਲਾਸ ਸ਼ੇਕ ਬਣਾਉਣ ਲਈ ਸਭ ਤੋਂ ਪਹਿਲਾਂ ਚਾਰ ਪੰਜ ਖਜੂਰਾਂ ਬੀਜ ਕੱਢ ਕੇ ਕਟੋ ।ਫਿਰ ਚਾਰ ਪੰਜ ਕਾਜੂ ਅਤੇ ਬਾਦਾਮ ਬਰੀਕ ਕੱਟ ਕੇ ਇਸ ਵਿੱਚ ਮਿਲਾ ਲਵੋ । ਇਕ ਚਮਚ ਖੰਡ ਅਤੇ ਇੱਕ ਗਲਾਸ ਦੁੱਧ ਪਾ ਕੇ ਇਸ ਨੂੰ ਮਿਕਸੀ ਵਿੱਚ ਮਿਕਸ ਕਰ ਲਓ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਈਕ ਕਰੋ ਜੀ ।

ਧੰਨਵਾਦ ।


Posted

in

by

Tags: