ਕੋਲੈਸਟਰੋਲ ਵਧਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ

ਕਲੈਸਟਰੋਲ ਅੱਜ ਕੱਲ੍ਹ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਇਹ ਸਰੀਰ ਲਈ ਨੁਕਸਾਨਦੇਹ ਹੈ ਜਦੋਂ ਜ਼ਰੂਰਤ ਤੋਂ ਜ਼ਿਆਦਾ ਵਧ ਜਾਵੇ ।ਜੇ ਇਸ ਦੀ ਮਾਤਰਾ ਸਰੀਰ ਵਿੱਚ ਵੱਧ ਜਾਵੇ ਤਾਂ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਲੈਸਟ੍ਰੋਲ ਲੇਬਰ ਦੇ ਬਾਇਲ ਜੂਸ ਬਣਨ ਵਿੱਚ ਮਦਦ ਕਰਦਾ ਹੈ ਜੋ ਸਾਡੀਆਂ ਕੋਸ਼ਿਕਾਵਾਂ ਤੇ ਹਾਰਮੋਨ ਬਣਾਉਂਦਾ ਹੈ । ਇਹ ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਜੇ ਲੋੜ ਤੋਂ ਵਧ ਜਾਵੇ ਤਾਂ ਸਰੀਰ ਨੂੰ ਨੁਕਸਾਨ ਵੀ ਕਰ ਸਕਦਾ ਹੈ ।

ਅੱਜ ਦੇ ਆਰਟੀਕਲ ਵਿੱਚ ਕੁਝ ਅਜਿਹੇ ਸੰਕੇਤਾਂ ਵੱਲ ਗੱਲ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਪਤਾ ਲੱਗ ਸਕਦਾ ਹੈ ਕਿ ਸਰੀਰ ਵਿੱਚ ਕਲੈਸਟਰੋਲ ਵਧ ਰਿਹਾ ਹੈ ।

ਛਾਤੀ ਵਿੱਚ ਦਰਦ

ਕਲੈਸਟਰੋਲ ਨਾੜਾਂ ਵਿੱਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲੀ ਰੁਕਾਵਟ ਦਿਲ ਨੂੰ ਹੁੰਦੀ ਹੈ ਦਿਲ ਨੂੰ ਨਾੜਾਂ ਵਿੱਚੋਂ ਖ਼ੂਨ ਵਗਾਉਣ ਲਈ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ ਜਿਸ ਕਾਰਨ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ ।

ਪਿੱਠ ਦਾ ਦਰਦ

ਕਲੈਸਟਰੋਲ ਵਧਣ ਦੇ ਮੁੱਢਲੇ ਲੱਛਣਾਂ ਵਿੱਚ ਆਉਂਦਾ ਹੈ ਜਦੋਂ ਪਿੱਠ ਦਾ ਦਰਦ ਹੋ ਰਿਹਾ ਹੋਵੇ ਅਤੇ ਕਾਰਨ ਸਮਝ ਨਾ ਆਵੇ ਤਾਂ ਇੱਕ ਵਾਰੀ ਕਲੈਸਟਰੋਲ ਜ਼ਰੂਰ ਚੈੱਕ ਕਰਵਾਓ ।

ਸਾਹ ਦਾ ਫੁੱਲਣਾ

ਥੋੜ੍ਹੀ ਦੇਰ ਚੱਲਣ ਤੇ ਹੀ ਸਾਹ ਫੁੱਲਣ ਲੱਗ ਜਾਂਦਾ ਹੈ ।ਸਰੀਰ ਦਾ ਸਟੈਮਿਨਾ ਖਤਮ ਹੋਣ ਲੱਗਦਾ ਹੈ ।

ਹੱਥਾਂ ਪੈਰਾਂ ਦਾ ਕੰਬਣਾ

ਸਾਡੇ ਹੱਥ ਜਾਂ ਪੈਰ ਬਾਕੀ ਅੰਗਾਂ ਦੇ ਮੁਕਾਬਲੇ ਦਿਲ ਤੋਂ ਸਭ ਤੋਂ ਵੱਧ ਦੂਰੀ ਤੇ ਹੁੰਦੇ ਹਨ ਇਸ ਲਈ ਇਨ੍ਹਾਂ ਤੇ ਅਸਰ ਸਭ ਤੋਂ ਪਹਿਲਾਂ ਦੱਸਦਾ ਹੈ ਖੂਨ ਦਾ ਕੰਮ ਆਕਸੀਜਨ ਸਾਰੇ ਅੰਗਾਂ ਤੱਕ ਲੈ ਕੇ ਜਾਣਾ ਹੁੰਦਾ ਹੈ ਪਰ ਹੱਥਾਂ ਪੈਰਾਂ ਦੇ ਦੂਰ ਹੋਣ ਕਰਕੇ ਜ਼ਰੂਰੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚਦੀ ਇਸ ਲਈ ਕੰਬਣਾ ਸ਼ੁਰੂ ਹੋ ਜਾਂਦੇ ਹਨ ।

ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਣਾ

ਜੇ ਪਸੀਨਾ ਲੋੜ ਤੋਂ ਵੱਧ ਆਵੇ ਤਾਂ ਇਸ ਦਾ ਸਿੱਧਾ ਸਬੰਧ ਸਰੀਰ ਦੇ ਵਿੱਚ ਵਧੇ ਕਲੈਸਟਰੋਲ ਦੇ ਲੈਵਲ ਨਾਲ ਹੁੰਦਾ ਹੈ ।

ਦਿਲ ਦਾ ਤੇਜ਼ ਧੜਕਣਾ

ਕਲੈਸਟਰੋਲ ਵਧਣ ਦੇ ਕਾਰਨ ਨਾੜਾਂ ਵਿੱਚੋਂ ਖ਼ੂਨ ਨੂੰ ਰੁਕਾਵਟ ਪੈਂਦੀ ਹੈ। ਇਸ ਲਈ ਦਿਲ ਨੂੰ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਹੈ, ਜਿਸ ਦੇ ਚੱਲਦੇ ਉਹ ਹੋਰ ਜ਼ਿਆਦਾ ਤੇਜ਼ੀ ਨਾਲ ਧੜਕਦਾ ਹੈ ।ਤਾਂ ਜੋ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚ ਜਾਵੇ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈ ਕਰੋ ਜੀ ।


Posted

in

by

Tags: