ਕੈਲਸ਼ੀਅਮ ਦੀ ਕਮੀ ਪੂਰੀ ਕਰਨ ਦਾ ਘਰੇਲੂ ਉਪਾਅ

ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ । ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਦੇ ਅਨੇਕ ਰੋਗ ਹੋ ਜਾਂਦੇ ਹਨ ।

ਇੱਕ ਤੰਦਰੁਸਤ ਮਨੁੱਖ ਨੂੰ 1000 ਤੋਂ 1200 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ । ਪਹਿਲਾਂ ਦੇ ਸਮੇਂ ਵਿੱਚ ਕੈਲਸ਼ੀਅਮ ਦੀ ਕਮੀ ਇੱਕ ਕਾਲਪਨਿਕ ਗੱਲ ਸੀ । ਪਰ ਅੱਜ ਕੱਲ ਹਰ ਦੂਜੇ ਇਨਸਾਨ ਨੂੰ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ । ਇਸ ਦਾ ਮੁੱਖ ਕਾਰਨ ਡੇਅਰੀਆਂ ਜਾਂ ਦੋਧੀ ਤੋਂ ਮਿਲਣ ਵਾਲਾ ਦੁੱਧ ਅਤੇ ਬਾਜ਼ਾਰਾਂ ਵਿੱਚ ਪੈਕਟਾਂ ਵਾਲਾ ਘਿਉ , ਉਨ੍ਹਾਂ ਕੈਲਸ਼ੀਅਮ ਨਹੀਂ ਦੇ ਪਾਉਂਦਾ ਜਿੰਨਾ ਚਾਹੀਦਾ ਹੈ ।

ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਇਹ ਦੁੱਧ , ਘਿਓ ਸ਼ੁੱਧ ਹੈ ਜਾਂ ਨਹੀਂ । ਜਿਸ ਦੇ ਚੱਲਦੇ ਹੱਡੀਆਂ ਕਮਜ਼ੋਰ ਹੋਣਾ ਇੱਕ ਆਮ ਗੱਲ ਬਣ ਗਈ ਹੈ ।

ਅੱਜ ਦੇ ਇਸ ਆਰਟੀਕਲ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਕਰਨ ਦਾ ਇੱਕ ਸਸਤਾ ਘਰੇਲੂ ਨੁਸਖਾ ਦੱਸਾਂਗੇ । ਜੋ ਨਾ ਸਿਰਫ਼ ਕੈਲਸ਼ੀਅਮ ਦੀ ਕਮੀ ਦੂਰ ਕਰੇਗਾ ਬਲਕਿ ਹੱਡੀਆਂ ਵੀ ਮਜ਼ਬੂਤ ਕਰੇਗਾ ।

ਜ਼ਰੂਰੀ ਸਮੱਗਰੀ

ਬਿਨਾਂ ਪੀਸੀ ਹਲਦੀ ਇੱਕ ਕਿੱਲੋ

ਚੂਨਾ ਦੋ ਕਿੱਲੋ (ਅਣਬੁਝਿਆ ਚੂਨਾ ਜੋ ਘਰਾਂ ਦੇ ਵਿੱਚ ਕਲੀ ਕਰਨ ਲਈ ਵਰਤਿਆ ਜਾਂਦਾ ਹੈ )

ਚੂਨੇ ਦਾ ਵਿਗਿਆਨਕ ਨਾਮ ਕੈਲਸ਼ੀਅਮ ਕਾਰਬੋਨੇਟ ਹੈ , ਇਸ ਦੇ ਅੰਦਰ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ । ਪਰ ਅਸੀਂ ਇਸ ਨੂੰ ਸਿੱਧੇ ਨਹੀਂ ਖਾ ਸਕਦੇ ।

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਮਿੱਟੀ ਦੇ ਬਰਤਨ ਵਿੱਚ ਚੂਨਾ ਪਾ ਦਿਓ । ਇਸ ਵਿਚ ਪਾਣੀ ਪਾਓ , ਤਾਂ ਜੋ ਚੂਨਾ ਸਾਰਾ ਡੁੱਬ ਜਾਵੇ । ਪਹਿਲਾਂ ਇਸ ਅੰਦਰੋਂ ਕਾਰਬਨ ਡਾਇਕਸਾਈਡ ਦੇ ਬੁਲਬਲੇ ਨਿਕਲਣਗੇ । ਜਦੋਂ ਸ਼ਾਂਤ ਹੋ ਜਾਵੇ , ਉਸ ਤੋਂ ਬਾਅਦ ਇਸ ਵਿੱਚ ਹਲਦੀ ਪਾ ਦਿਓ । ਕਿਸੇ ਲੱਕੜ ਦੀ ਸਹਾਇਤਾ ਨਾਲ ਹਿਲਾਓ , ਤਾਂ ਜੋ ਹਲਦੀ ਚੂਨੇ ਦੇ ਵਿੱਚ ਮਿਕਸ ਹੋ ਜਾਵੇ। ਇਸ ਨੂੰ ਇੱਕ ਮਹੀਨਾ ਇਸੇ ਤਰ੍ਹਾਂ ਪਿਆ ਰਹਿਣ ਦਿਓ । ਜਦੋਂ ਵੀ ਚੂਨੇ ਵਿੱਚ ਪਾਣੀ ਘੱਟਦਾ ਦਿਸੇ ਪਾਣੀ ਹੋਰ ਮਿਲਾਉਂਦੇ ਰਹੋ ।

ਮਹੀਨੇ ਬਾਅਦ ਹਲਦੀ ਕੱਢ ਕੇ ਧੋ ਕੇ ਸੁਕਾ ਲਵੋ ਅਤੇ ਕਿਸੇ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਦਿਓ।

ਚੂਨੇ ਅੰਦਰਲਾ ਕੈਲਸ਼ੀਅਮ ਇਸ ਦੇ ਅੰਦਰ ਪੂਰੀ ਤਰ੍ਹਾਂ ਰਚ ਚੁੱਕਿਆ ਹੋਵੇਗਾ ।

ਸੇਵਨ ਕਰਨ ਦਾ ਤਰੀਕਾ

ਜਵਾਨ ਉਮਰ ਦੇ ਵਿਅਕਤੀ ਲਈ 3 ਗ੍ਰਾਮ ਹਲਦੀ ਇੱਕ ਗਿਲਾਸ ਕੋਸੇ ਦੁੱਧ ਵਿੱਚ ਮਿਲਾ ਕੇ ਦਿਨ ਵਿੱਚ 2 ਵਾਰ ਰੋਟੀ ਖਾਣ ਤੋਂ ਬਾਅਦ ਲਓ ।

ਬੱਚਿਆਂ ਲਈ ਇੱਕ ਤੋਂ ਦੋ ਗ੍ਰਾਮ ਹਲਦੀ ਇੱਕ ਗਲਾਸ ਕੋਸੇ ਦੁੱਧ ਵਿੱਚ ਮਿਲਾ ਕੇ ਦਿਨ ਵਿੱਚ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਲਓ ।

ਇਸ ਤੋਂ ਹੋਣ ਵਾਲੇ ਲਾਭ

ਕੁਪੋਸ਼ਣ , ਬਿਮਾਰੀ ਜਾਂ ਖਾਣ ਪਾਣ ਦੀ ਅਨਿਯਮਤਾ ਦੇ ਕਾਰਨ ਸਰੀਰ ਵਿੱਚ ਆਈ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਦੂਰ ਹੋ ਜਾਵੇਗੀ ਅਤੇ ਜੋੜਾਂ ਵਿੱਚ ਰਹਿਣ ਵਾਲਾ ਦਰਦ ਵੀ ਠੀਕ ਹੋ ਜਾਵੇਗਾ ।

ਇਹ ਵੱਧਦੀ ਉਮਰ ਦੇ ਬੱਚਿਆਂ ਲਈ ਹੱਡੀਆਂ ਦੇ ਟੌਨਿਕ ਦਾ ਕੰਮ ਕਰਦੀ ਹੈ । ਜਿਸ ਨਾਲ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ ।

ਸਾਵਧਾਨੀ

ਜੇ ਕਿਸੇ ਵਿਅਕਤੀ ਨੂੰ ਪੱਥਰੀ ਦੀ ਸਮੱਸਿਆ ਹੈ । ਉਹ ਇਸ ਦੀ ਵਰਤੋਂ ਨਾ ਕਰੇ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਹ ਜਾਣਕਾਰੀ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ।


Posted

in

by

Tags: