ਕਿਉਂ ਬਣ ਜਾਂਦੀ ਹੈ ਦੇਸੀ ਸ਼ਰਾਬ ਜ਼ਹਿਰੀਲੀ

ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਨੇ ਫਿਰ ਇਕ ਵਾਰ ਸਵਾਲ ਸਭ ਦੇ ਸਾਹਮਣੇ ਰੱਖ ਦਿੱਤਾ ਹੈ ਕਿ ਕੱਚੀ ਸ਼ਰਾਬ ਵਿੱਚ ਗ਼ਲਤੀ ਕਿੱਥੇ ਹੈ ਕਿਉਂ ਇਹ ਜ਼ਹਿਰ ਬਣ ਜਾਂਦੀ ਹੈ?

ਆਮ ਤੌਰ ਤੇ ਇਹ ਸ਼ਰਾਬ ਗੁੜ, ਸ਼ੀਰੇ ਤੋਂ ਤਿਆਰ ਕੀਤੀ ਜਾਂਦੀ ਹੈ । ਪਰ ਇਸ ਦੇ ਵਿੱਚ ਯੂਰੀਆ ਮਿਲਾ ਦਿੱਤਾ ਜਾਂਦਾ ਹੈ ਤਾਂ ਜੋ ਇਸ ਦਾ ਨਸ਼ਾ ਤੇਜ਼ ਅਤੇ ਟਿਕਾਊ ਹੋ ਜਾਵੇ ।ਜੋ ਇਸ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੰਦਾ ਹੈ ।

ਸ਼ਰਾਬ ਨੂੰ ਹੋਰ ਤੇਜ਼ ਕਰਨ ਲਈ ਕਈ ਲੋਕ ਪਸ਼ੂਆਂ ਦੇ ਲਾਉਣ ਵਾਲਾ ਆਕਸੀਟੋਸਿਨ ਹਾਰਮੋਨ ਦਾ ਟੀਕਾ ਵੀ ਮਿਲਾ ਦਿੰਦੇ ਹਨ ਜੇ ਇਹ ਜ਼ਿਆਦਾ ਮਾਤਰਾ ਵਿੱਚ ਮਿਲ ਜਾਵੇ ਤਾਂ ਮੌਤ ਦਾ ਕਾਰਨ ਵੀ ਬਣਦਾ ਹੈ ।

ਆਕਸੀਟੋਸਿਨ ਮਰਦਾਂ ਦੇ ਵਿੱਚ ਨਿਪੁੰਸਕਤਾ ਅਤੇ ਨਰਵ ਸਿਸਟਮ ਨਾਲ ਜੁੜੀਆਂ ਭਿਆਨਕ ਬਿਮਾਰੀਆਂ ਦੇ ਸਕਦਾ ਹੈ ।

ਇਸ ਦਾ ਸੇਵਨ ਕਰਨ ਤੋਂ ਬਾਅਦ ਅੱਖਾਂ ਦੀ ਜਲਣ, ਅੱਖਾਂ ਦੀ ਰੌਸ਼ਨੀ ਘਟਨਾ ਜਾਂ ਪੇਟ ਵਿੱਚ ਗੈਸ ਜਾਂ ਜਲਣ ਹੋਣਾ ਆਮ ਗੱਲ ਹੁੰਦੀ ਹੈ ।

ਸ਼ਰਾਬ ਜਿਸ ਨੂੰ ਇਥਾਇਲ ਅਲਕੋਹਲ ਕਿਹਾ ਜਾਂਦਾ ਹੈ ਇਹ ਸਾਰੀਆਂ ਮਿਲਾਵਟਾਂ ਕਰਨ ਤੋਂ ਬਾਅਦ ਮਿਥਾਇਲ ਅਲਕੋਹਲ ਯਾਨੀ ਕੇ ਮੈਥੇਨੋਲ ਵਿੱਚ ਬਦਲ ਜਾਂਦਾ ਹੈ ਜੋ ਜ਼ਹਿਰੀਲਾ ਹੁੰਦਾ ਹੈ ਇਹ ਮਨੁੱਖ ਨੂੰ ਅੰਨਾ ਕਰ ਸਕਦਾ ਹੈ ਤੇ ਜ਼ਿਆਦਾ ਮਾਤਰਾ ਵਿੱਚ ਜਾਨ ਵੀ ਲੈ ਸਕਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੇ ਹੋਰ ਲੋਕਾਂ ਨਾਲ ਸਾਂਝਾ ਜ਼ਰੂਰ ਕਰੋ ਜੀ।


Posted

in

by

Tags: