ਐਲੂਮੀਨੀਅਮ ਦੇ ਬਰਤਨ ਵਿੱਚ ਖਾਣਾ ਪਕਾਉਣਾ ਹੈ ਨੁਕਸਾਨਦਾਇਕ ਜਾਣੋ ਕਿਉਂ

By admin

February 12, 2019

ਐਲਮੀਨੀਅਮ ਦੇ ਬਰਤਨ ਅੱਜ ਕੱਲ ਹਰ ਘਰ ਵਿੱਚ ਪਾਏ ਜਾਂਦੇ ਹਨ। ਪਰ ਸਰੀਰ ਲਈ ਬਹੁਤ ਨੁਕਸਾਨਦੇਹ ਹਨ। ਇਨ੍ਹਾਂ ਬਰਤਨਾਂ ਵਿੱਚ ਜੋ ਖਾਣਾ ਬਣਾਉਂਦੇ ਹਾਂ ਜਾਂ ਖਾਦੇ ਹਾਂ, ਉਹ ਹੌਲੀ ਹੌਲੀ ਇੱਕ ਜ਼ਹਿਰ ਬਣਦਾ ਜਾਂਦਾ ਹੈ ।ਘਰਾਂ ਦੇ ਵਿੱਚ ਫਰਾਇੰਗ ਪੈਨ, ਕੜਾਹੀ ਤੇ ਹੋਰ ਕਈ ਤਰ੍ਹਾਂ ਦੇ ਬਰਤਨ ਅਲਮੀਨੀਅਮ ਦੇ ਸਾਡੀ ਰਸੋਈ ਵਿੱਚ ਮੌਜੂਦ ਰਹਿੰਦੇ ਹਨ ।ਰੇਟ ਵਿੱਚ ਅਲਮੀਨੀਅਮ ਦੇ ਬਰਤਨ ਸਸਤੇ ਪੈਂਦੇ ਹਨ। ਪਰ ਇਨ੍ਹਾਂ ਵਿੱਚ ਬਣਿਆ ਖਾਣਾ ਸਾਡੇ ਲਈ ਉਨਾਂ ਹੀ ਹਾਨੀਕਾਰਕ ਹੁੰਦਾ ਹੈ ।

ਜਦੋਂ ਅਸੀਂ ਐਲਮੀਨੀਅਮ ਦੇ ਬਰਤਨ ਵਿੱਚ ਖਾਣਾ ਖਾਂਦੇ ਹਾਂ ਤਾਂ ਐਲਮੀਨੀਅਮ ਵੀ ਸਾਡੇ ਖਾਣੇ ਵਿੱਚ ਰਚ ਜਾਂਦਾ ਹੈ ਤੇ ਸਾਡੇ ਸਰੀਰ ਵਿੱਚ ਪਹੁੰਚਦਾ ਹੈ। ਸਾਡਾ ਸਰੀਰ ਇਸ ਨੂੰ ਪਹੁੰਚਾਉਣ ਤੋਂ ਬਿਲਕੁਲ ਅਸਮਰੱਥ ਹੈ ।

ਕੀ ਹੁੰਦੇ ਹਨ ਅਲਮੀਨੀਅਮ ਦੇ ਬਰਤਨ ਵਿੱਚ ਖਾਣਾ ਖਾਣ ਦੇ ਨੁਕਸਾਨ

ਜੇ ਕੋਈ ਤੇਜ਼ਾਬੀ ਚੀਜ਼ ਜਿਵੇਂ ਨਿੰਬੂ ਦਾ ਰਸ, ਨਿੰਬੂ ਪਾਣੀ, ਸੇਬ ਦਾ ਰਸ ਜਾਂ ਕੋਈ ਹੋਰ ਚੀਜ਼ ਜਿਸ ਵਿਚ ਤੇਜ਼ਾਬੀ ਮਾਦਾ ਹੋਵੇ ਅਲਮੀਨੀਅਮ ਦੇ ਬਰਤਨਾਂ ਵਿੱਚ ਪਾਇਆ ਜਾਵੇ ।ਅਲਮੀਨੀਅਮ ਬਹੁਤ ਤੇਜ਼ੀ ਨਾਲ ਉਸ ਚੀਜ਼ ਨਾਲ ਕਿਰਿਆ ਕਰਦਾ ਹੈ ਅਤੇ ਉਹ ਚੀਜ਼ ਖਾਣ ਦੇ ਲਾਇਕ ਨਹੀਂ ਰਹਿੰਦੀ। ਇਸ ਲਈ ਸ਼ਿਕੰਜਵੀ ਜਾਂ ਜੂਸ ਹਮੇਸ਼ਾਂ ਕੱਚ ਦੇ ਜਾਂ ਪਲਾਸਟਿਕ ਦੇ ਬਰਤਨਾਂ ਵਿੱਚ ਹੀ ਰੱਖਿਆ ਜਾਂਦਾ ਹੈ ਜਾਂ ਬਣਾਇਆ ਜਾਂਦਾ ਹੈ ।

ਅਲਮੀਨੀਅਮ ਬਹੁਤ ਹੀ ਭਾਰੀ ਧਾਤੂ ਹੈ ਇਹ ਸਾਡੇ ਲਿਵਰ ਅਤੇ ਨਾੜੀ ਤੰਤਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ।

ਇਸ ਤੋਂ ਹੋਣ ਵਾਲੇ ਨੁਕਸਾਨਾਂ ਦੀ ਜੇ ਤੁਸੀਂ ਖੁਦ ਪੜਤਾਲ ਕਰਨਾ ਚਾਹੁੰਦੇ ਹੋ ਤਾਂ ਆਟਾ ਗੁੰਨ ਕੇ ਉਸ ਨੂੰ 3 ਦਿਨ ਤੱਕ ਅਲਮੀਨੀਅਮ ਦੇ ਬਰਤਨ ਵਿੱਚ ਰੱਖ ਦਿਓ ਅਤੇ ਇਹ ਆਟਾ ਚੂਹਿਆਂ ਨੂੰ ਪਾਓ ਚੂਹੇ ਯਕੀਨਨ ਮਰ ਜਾਣਗੇ। ਕਿਉਂਕਿ ਇਹ ਆਟਾ ਅਲਮੀਨੀਅਮ ਦੇ ਕਾਰਨ ਜ਼ਹਿਰ ਵਿੱਚ ਬਦਲ ਜਾਂਦਾ ਹੈ ਅਤੇ ਜੋ ਚੀਜ਼ ਚੂਹਿਆਂ ਲਈ ਖਤਰਨਾਕ ਹੈ ਉਹ ਇਨਸਾਨਾਂ ਲਈ ਵੀ ਖ਼ਤਰਨਾਕ ਹੈ ।

ਜ਼ਹਿਰੀਲਾ ਜ਼ਹਿਰ ਸਲਫਾਸ, ਉਸ ਦਾ ਵੀ ਪੂਰਾ ਨਾਮ ਅਲਮੀਨੀਅਮ ਸਲਫਾਸ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਉਹ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ।

ਧੰਨਵਾਦ ।