ਇਹ ਛੇ ਅਯੁਰਵੈਦਿਕ ਚੀਜ਼ਾਂ ਖਾਣ ਨਾਲ ਸਾਫ ਹੁੰਦਾ ਹੈ ਖੂਨ ਅਤੇ ਮਿਲਦਾ ਹੈ ਰੋਗਾਂ ਤੋਂ ਛੁਟਕਾਰਾ

ਆਯੁਰਵੈਦ ਵਿੱਚ ਖੂਨ ਸਾਫ ਕਰਨ ਲਈ ਬਹੁਤ ਸਾਰੇ ਆਹਾਰ ਦੱਸੇ ਗਏ ਹਨ ਅਸਲ ਵਿਚ ਚੋਂ ਭੋਜਨ ਰੋਜ਼ਾਨਾ ਸੀ ਕਰਦੇ ਹਾਂ ਉਸ ਵਿੱਚ ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਕੁਝ ਤੱਤ ਅਜਿਹੇ ਵੀ ਹੁੰਦੇ ਹਨ ਜੋ ਸਰੀਰ ਲਈ ਨੁਕਸਾਨ ਕਰਦੇ ਹਨ ਜਿਵੇਂ ਲੋੜ ਤੋਂ ਵੱਧ ਸੋਡੀਅਮ ਜਾਂ ਫਸਲਾਂ ਤੇ ਛਿੜਕੇ ਗਏ ਯੂਰੀਆ ਦੇ ਤੱਤ ਇਹ ਅਜਿਹੇ ਨੁਕਸਾਨ ਦਾ ਇੱਕ ਤੱਤ ਖੂਨ ਵਿਚ ਘੁਲ ਜਾਂਦੇ ਹਨ ਅਤੇ ਸਰੀਰ ਵਿੱਚ ਬਿਮਾਰੀਆਂ ਪੈਦਾ ਕਰਦੇ ਹਨ ।

ਖ਼ੂਨ ਵਿੱਚ ਗੰਦੇ ਤੱਤ ਘੋਲ ਨਾਲ ਚਿਹਰੇ ਤੇ ਕਿੱਲ ਮੁਹਾਸੇ ਚਮੜੀ ਦੇ ਰੋਗ ਅਤੇ ਕਿਡਨੀਆਂ ਦੇ ਰੋਗ ਵੀ ਹੋ ਸਕਦੇ ਹਨ ।ਇਸ ਲਈ ਖ਼ੂਨ ਦਾ ਸਾਫ ਹੋਣਾ ਬਹੁਤ ਜ਼ਰੂਰੀ ਹੈ ।

ਅੱਜ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅਜਿਹੇ ਕਿਹੜੇ ਤੱਤ ਹਨ ਜੋ ਸਾਡੇ ਖੂਨ ਨੂੰ ਸਾਫ ਕਰਦੇ ਹਨ

ਖਾਣੇ ਤੋਂ ਬਾਅਦ ਸੌਂਫ ਖਾਓ

ਸਾਫ਼ ਖੂਨ ਨੂੰ ਸਾਫ ਰੱਖਣ ਦਾ ਸਭ ਤੋਂ ਚੰਗਾ ਮਾਧਿਅਮ ਹੈ ਰੋਜ਼ਾਨਾ ਇਸ ਦੇ ਇਸਤੇਮਾਲ ਨਾਲ ਸਾਡਾ ਖੂਨ ਡੀਟਾਕਸੀਫਾਈ ਹੁੰਦਾ ਹੈ ਗੰਦਗੀ ਬਾਹਰ ਨਿਕਲਦੀ ਹੈ ।ਖਾਣੇ ਤੋਂ ਬਾਅਦ ਸੌਂਫ ਵਿੱਚ ਮਿਸ਼ਰੀ ਮਿਲਾ ਕੇ ਖਾਣ ਨਾਲ ਖੂਨ ਤਾਂ ਸਾਫ਼ ਹੁੰਦਾ ਹੀ ਹੈ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਹਨ ।ਖਾਣੇ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਜ਼ਰੂਰ ਖਾਓ ।

ਸਵੇਰੇ ਨਿਰਣੇ ਕਾਲਜੇ ਗੁਣਗੁਣਾ ਪਾਣੀ ਪੀਣਾ

ਚੰਗੇ ਪਾਚਨ ਦੇ ਲਈ ਕੋਸੇ ਪਾਣੀ ਵਿਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਪੇਟ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਲੀਵਰ ਦੇ ਅੰਦਰਲਾ ਬਾਈਲ ਜੂਸ ਵਧਾਉਂਦਾ ਹੈ । ਜਿਸ ਨਾਲ ਪਾਚਨ ਤੰਦਰੁਸਤ ਬਣਦਾ ਹੈ ।ਨਾਲ ਹੀ ਨਿੰਬੂ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਤੇ ਸ਼ਹਿਦ ਐਂਟੀਬਾਇਟਿਕ ਅਤੇ ਐਂਟੀਬੈਕਟੀਰੀਅਲ ਹੁੰਦਾ ਹੈ ਜੋ ਸਰੀਰ ਦੇ ਅੰਦਰ ਮੌਜੂਦ ਬੁਰੇ ਤੱਤਾਂ ਨੂੰ ਅਤੇ ਖੂਨ ਵਿਚਲੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ।

ਲਸਣ, ਅਦਰਕ ਅਤੇ ਪਿਆਜ਼

ਭਾਰਤੀ ਖਾਣਿਆਂ ਵਿੱਚ ਲਸਣ, ਅਦਰਕ ਅਤੇ ਪਿਆਜ਼ ਦਾ ਇਸਤੇਮਾਲ ਹੁੰਦਾ ਹੈ ਇਹ ਤਿੰਨੋਂ ਚੀਜ਼ਾਂ ਪਕਾਉਣ ਤੋਂ ਬਾਅਦ ਉਨੀਆਂ ਫਾਇਦੇਮੰਦ ਨਹੀਂ ਹੀ ਰਹਿੰਦੀਆਂ, ਜਿੰਨੀਆਂ ਕੱਚੀਆਂ ਫਾਇਦੇਮੰਦ ਹੁੰਦੀਆਂ ਹਨ। ਇਸ ਲਈ ਰੋਜ਼ਾਨਾ ਥੋੜ੍ਹਾ ਜਿਹਾ ਲਸਣ, ਅਦਰਕ ਅਤੇ ਪਿਆਜ਼ ਕੱਚਾ ਜ਼ਰੂਰ ਖਾਓ । ਅਦਰਕ ਤਾਂ ਇੱਕ ਤਰ੍ਹਾਂ ਦਾ ਸੁਪਰ ਫੂਡ ਮੰਨਿਆ ਜਾਂਦਾ ਹੈ। ਜਿਸ ਤੇ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਇਹ ਤਿੰਨੇ ਚੀਜ਼ਾਂ ਖ਼ੂਨ ਵਿੱਚੋਂ ਵਿਸ਼ੈਲੇ ਤੱਤ ਬਾਹਰ ਕੱਢਦੀਆਂ ਹਨ

ਸ਼ਿਮਲਾ ਮਿਰਚ

ਸ਼ਿਮਲਾ ਮਿਰਚ ਨਾ ਸਿਰਫ ਖੂਨ ਸਾਫ਼ ਕਰਦੀ ਹੈ ਬਲਕਿ ਪਾਚਣ ਤੰਤਰ ਨੂੰ ਵੀ ਸ਼ੁੱਧ ਕਰਦੀ ਹੈ ਅਤੇ ਖੂਨ ਦਾ ਵਹਾਅ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ ।

ਖਾਣੇ ਵਿੱਚ ਹਲਦੀ ਜ਼ਰੂਰ ਪਾਓ

ਹਲਦੀ ਐਂਟੀਬਾਇਓਟਿਕ ਹੁੰਦੀ ਹੈ। ਇਸ ਨੂੰ ਖਾਣੇ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਖੂਨ ਨੂੰ ਸਾਫ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ ਅਤੇ ਧਮਨੀਆਂ ਵਿੱਚ ਕੋਈ ਸੋਜ ਹੋਵੇ ਉਸ ਨੂੰ ਠੀਕ ਕਰਦੀ ਹੈ ।ਧਮਣੀਆਂ ਦੇ ਅੰਦਰ ਵਾਧੂ ਫੈਟ ਨਹੀਂ ਜਮ੍ਹਾਂ ਹੋਣ ਦਿੰਦੀ

ਖੀਰਾ

ਖੀਰੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਵਿੱਚੋਂ ਦੂਸ਼ਿਤ ਤੱਤ ਬਾਹਰ ਨਿਕਲਦੇ ਹਨ ਇਸ ਅੰਦਰ ਪੋਟਾਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਖੂਨ ਦੇ ਪ੍ਰਵਾਹ ਨੂੰ ਠੀਕ ਕਰਦਾ ਹੈ ।ਇਹ ਖੂਨ ਦੇ ਸੈੱਲਾਂ ਦੇ ਵਾਧੇ ਵਿੱਚ ਵੀ ਮਦਦ ਕਰਦਾ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ share ਜ਼ਰੂਰ ਕਰੋ।


Posted

in

by

Tags: